IndiaTop News

PNB ਬੈਂਕ ਦੀ ਬ੍ਰਾਂਚ ‘ਚੋਂ 35 ਕਰੋੜ ਰੁਪਏ ਗਾਇਬ

ਗ੍ਰੇਟਰ ਨੋਇਡਾ ਵਿੱਚ ਪੰਜਾਬ ਨੈਸ਼ਨਲ ਬੈਂਕ (PNB) ਦੀ ਇੱਕ ਬ੍ਰਾਂਚ ਵਿੱਚੋਂ ਗਾਹਕਾਂ ਦੇ ਕਰੀਬ 35 ਕਰੋੜ ਰੁਪਏ ਦੀ ਕਥਿਤ ਹੇਰਾਫੇਰੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ।  ਗ੍ਰੇਟਰ ਨੋਇਡਾ ਵਿੱਚ ਪੰਜਾਬ ਨੈਸ਼ਨਲ ਬੈਂਕ (PNB) ਦੀ ਇੱਕ ਬ੍ਰਾਂਚ ਵਿੱਚੋਂ ਗਾਹਕਾਂ ਦੇ ਕਰੀਬ 35 ਕਰੋੜ ਰੁਪਏ ਦੀ ਕਥਿਤ ਹੇਰਾਫੇਰੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਸ ਖ਼ਬਰ ਤੋਂ ਬਾਅਦ ਬੈਂਕ ਦੇ ਗਾਹਕਾਂ ਵਿੱਚ ਹੜਕੰਪ ਮਚ ਗਿਆ ਹੈ। ਵੱਡੀ ਗਿਣਤੀ ਵਿੱਚ ਲੋਕ ਆਪਣੀ ਜਮ੍ਹਾਂ ਪੂੰਜੀ ਬਾਰੇ ਜਾਣਕਾਰੀ ਲੈਣ ਲਈ ਬੈਂਕ ਪਹੁੰਚ ਰਹੇ ਹਨ। ਕਿਸੇ ਨੂੰ ਆਪਣੀ ਐੱਫਡੀ (FD) ਦੀ ਚਿੰਤਾ ਹੈ ਤਾਂ ਕੋਈ ਆਪਣੇ ਸੇਵਿੰਗ ਖਾਤੇ ਵਿੱਚੋਂ ਗਾਇਬ ਹੋਏ ਪੈਸਿਆਂ ਦਾ ਹਿਸਾਬ ਮੰਗ ਰਿਹਾ ਹੈ।
ਇਹ ਮਾਮਲਾ ਗ੍ਰੇਟਰ ਨੋਇਡਾ ਦੇ ਸੈਕਟਰ ਪਾਈ-1 ਸਥਿਤ ਐੱਛਰ ਪਿੰਡ ਦੀ PNB ਬ੍ਰਾਂਚ ਨਾਲ ਜੁੜਿਆ ਹੋਇਆ ਹੈ। ਗਾਹਕਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਜਾਣਕਾਰੀ ਅਤੇ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੀਆਂ ਐੱਫਡੀ ਸਮੇਂ ਤੋਂ ਪਹਿਲਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਪੈਸੇ ਦੂਜੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਗਏ। ਸ਼ੁਰੂਆਤੀ ਸ਼ਿਕਾਇਤਾਂ ਮੁਤਾਬਕ ਕਰੀਬ 35 ਕਰੋੜ ਰੁਪਏ ਦੀ ਗੜਬੜੀ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਰਕਮ ਦਾ ਪਤਾ ਲੱਗ ਸਕੇਗਾ।
ਬੈਂਕ ਦੇ ਗਾਹਕ ਅਮਰਪਾਲ ਨੇ ਦੱਸਿਆ ਕਿ ਉਨ੍ਹਾਂ ਦੀਆਂ 80 ਲੱਖ ਰੁਪਏ ਦੀਆਂ ਤਿੰਨ ਐੱਫਡੀ ਸਨ, ਜਿਨ੍ਹਾਂ ਨੂੰ ਕਥਿਤ ਤੌਰ ‘ਤੇ ਬਿਨਾਂ ਜਾਣਕਾਰੀ ਦਿੱਤੇ ਬੰਦ ਕਰ ਦਿੱਤਾ ਗਿਆ। ਉਨ੍ਹਾਂ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸੇ ਤਰ੍ਹਾਂ ਬ੍ਰਿਜੇਸ਼ ਕੁਮਾਰ ਨਾਂ ਦੇ ਗਾਹਕ ਨੇ ਦੱਸਿਆ ਕਿ ਉਨ੍ਹਾਂ ਦੇ ਖਾਤੇ ਵਿੱਚ 1 ਕਰੋੜ 18 ਲੱਖ ਰੁਪਏ ਸਨ ਪਰ ਜਦੋਂ ਉਹ ਪੈਸੇ ਕਢਵਾਉਣ ਪਹੁੰਚੇ ਤਾਂ ਖਾਤੇ ਵਿੱਚ ਬੈਲੇਂਸ ਜ਼ੀਰੋ ਦੱਸਿਆ ਗਿਆ।
ਬੀਨਾ ਨਾਂ ਦੀ ਮਹਿਲਾ ਨੇ ਵੀ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਬੈਂਕ ਸਮਝ ਕੇ ਆਪਣੀ ਮਿਹਨਤ ਦੀ ਕਮਾਈ ਜਮ੍ਹਾਂ ਕਰਵਾਈ ਸੀ ਪਰ ਹੁਣ ਪੈਸੇ ਵਾਪਸ ਮਿਲਣ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਨਿਊਜ਼ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ PNB ਦੇ ਚੀਫ ਮੈਨੇਜਰ ਰਾਜੇਸ਼ ਨਿਗਮ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਗਾਹਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਮਿਲਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਗਾਹਕ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਾਹਮਣੇ ਆਇਆ ਮਾਮਲਾ ਸਿਰਫ਼ ਇਸੇ ਬ੍ਰਾਂਚ ਨਾਲ ਸਬੰਧਤ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੈਂਕ ਪ੍ਰਬੰਧਨ ਨੇ ਵੱਡੀ ਕਾਰਵਾਈ ਕਰਦਿਆਂ ਬ੍ਰਾਂਚ ਮੈਨੇਜਰ ਸਮੇਤ ਪੰਜ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ਨਵੇਂ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਬੈਂਕ ਦੀ ਅੰਦਰੂਨੀ ਜਾਂਚ ਟੀਮ ਦੇ ਨਾਲ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗਾਹਕਾਂ ਦੇ ਖਾਤਿਆਂ ਵਿੱਚੋਂ ਪੈਸੇ ਕਿਵੇਂ ਕੱਢੇ ਗਏ ਅਤੇ ਇਸ ਕਥਿਤ ਹੇਰਾਫੇਰੀ ਵਿੱਚ ਕੌਣ-ਕੌਣ ਸ਼ਾਮਲ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button