PM ਮੋਦੀ ਨੇ ਮੌਲਾਨਾ ਵਹੀਦੂਦੀਨ ਖਾਨ ਦੇ ਦੇਹਾਂਤ ‘ਤੇ ਜਤਾਇਆ ਸੋਗ
ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮਸ਼ਹੂਰ ਇਸਲਾਮੀ ਵਿਦਵਾਨ ਮੌਲਾਨਾ ਵਹੀਦੂਦੀਨ ਖਾਨ ਦੇ ਦੇਹਾਂਤ ‘ਤੇ ਵੀਰਵਾਰ ਨੂੰ ਸੋਗ ਜਤਾਇਆ ਅਤੇ ਕਿਹਾ ਕਿ ਧਰਮਸ਼ਾਸਤਰ ਅਤੇ ਆਤਮਿਕ ਗਿਆਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਮੋਦੀ ਨੇ ਟਵੀਟ ਕਰ ਕਿਹਾ , ‘‘ਮੌਲਾਨਾ ਵਹੀਦੂਦੀਨ ਖਾਨ ਦੇ ਦੇਹਾਂਤ ਤੇ ਬਹੁਤ ਦੁੱਖ ਹੋਇਆ। ਧਰਮਸ਼ਾਸਤਰ ਅਤੇ ਅਧਿਆਤਮ ਦੇ ਮਾਮਲਿਆਂ ‘ਚ ਡੂੰਘੀ ਜਾਣਕਾਰੀ ਰੱਖਣ ਲਈ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ। ਉਹ ਸਮੁਦਾਇਕ ਸੇਵਾ ਅਤੇ ਸਮਾਜਿਕ ਸ਼ਕਤੀਕਰਣ ਨੂੰ ਲੈ ਕੇ ਵੀ ਬੇਹਦ ਗੰਭੀਰ ਸਨ।
ਅੱਕੇ ਕਿਸਾਨਾਂ ਨੇ ਕਰਤਾ ਹਾਈਵੇਅ ਜਾਮ ! ਸੁੱਤੀ ਸਰਕਾਰ ਦੀ ਖੁੱਲ੍ਹੀ ਨੀਂਦ ! ਕਰਤਾ ਵੱਡਾ ਐਲਾਨ, ਝੁਕੂ ਸਰਕਾਰ !
ਮੌਲਾਨਾ ਵਹੀਦੂਦੀਨ ਖਾਨ ਦਾ ਬੁੱਧਵਾਰ ਨੂੰ 96 ਸਾਲ ਦੀ ਉਮਰ ਵਿੱਚ ਰਾਜਧਾਨੀ ਦਿੱਲੀ ‘ਚ ਦੇਹਾਂਤ ਹੋ ਗਿਆ। ਉਹ ਹਾਲ ਹੀ ‘ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਸਨ। ਮੌਲਾਨਾ ਵਹੀਦੂਦੀਨ ਨੇ ਕੁਰਾਨ ਦਾ ਅੰਗਰੇਜ਼ੀ ਵਿੱਚ ਆਸਾਨ ਅਨੁਵਾਦ ਕੀਤਾ ਅਤੇ ਕੁਰਾਨ ‘ਤੇ ਟਿੱਪਣੀ ਵੀ ਲਿਖੀ। ਉਹ ਵੱਡੇ ਇਸਲਾਮੀ ਵਿਦਵਾਨਾਂ ਵਿੱਚ ਗਿਣੇ ਜਾਂਦੇ ਸਨ। ਉਨ੍ਹਾਂਨੇ ਕਈ ਕਿਤਾਬਾਂ ਵੀ ਲਿਖੀਆਂ ਹਨ।
Saddened by the passing away of Maulana Wahiduddin Khan. He will be remembered for his insightful knowledge on matters of theology and spirituality. He was also passionate about community service and social empowerment. Condolences to his family and countless well-wishers. RIP.
— Narendra Modi (@narendramodi) April 22, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.