Breaking NewsD5 specialNewsPunjab

ਪੰਜਾਬ ਸਮੇਤ ਇਨ੍ਹਾਂ ਰਾਜਾਂ ‘ਚ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ Alert

ਪਟਿਆਲਾ : ਪੰਜਾਬ ਦੇ ਕਈ ਇਲਾਕਿਆਂ ਸਮੇਤ ਚੰਡੀਗੜ੍ਹ ‘ਚ ਵੀਰਵਾਰ ਰਾਤ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਕਈ ਹੇਠਲੇ ਇਲਾਕਿਆਂ ‘ਚ ਪਾਣੀ ਭਰਨ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਅੰਮ੍ਰਿਤਸਰ ‘ਚ ਵੀਰਵਾਰ ਰਾਤ ਹੋਈ 2.2 ਐਮ.ਐਮ. ਬਾਰਿਸ਼ ਨਾਲ ਪਿਛਲੇ 2 ਸਾਲਾਂ ਦਾ ਰਿਕਾਰਡ ਟੁੱਟ ਗਿਆ। ਅਗਸਤ ਦੇ 20 ਦਿਨਾਂ ਤੱਕ 96.2 ਐਮ.ਐਮ. ਬਾਰਿਸ਼ ਦਰਜ ਕੀਤੀ ਗਈ।

ਲਓ ਜੀ! ਸਿੱਖ ਭਾਈਚਾਰੇ ਲਈ ਵੱਡੀ ਖੁਸ਼ਖਬਰੀ ॥Gurudwara Shri Hemkund Sahib

ਜਦੋਂਕਿ ਪਿਛਲੇ ਸਾਲ ਪੂਰੇ ਮਹੀਨੇ ‘ਚ ਕੇਵਲ 72.3 ਐਮ.ਐਮ. ਬਾਰਿਸ਼ ਹੋਈ ਸੀ। ਬਠਿੰਡਾ ‘ਚ 29.9 ਐਮ.ਐਮ. ਬਾਰਿਸ਼ ਰਿਕਾਰਡ ਕੀਤੀ ਗਈ। ਉਥੇ ਹੀ ਜਲੰਧਰ ‘ਚ ਵੀ ਰੁਕ- ਰੁਕ ਕੇ ਹੋ ਰਹੀ ਬਾਰਿਸ਼ ਨਾਲ ਸੁਹਾਵਣੇ ਮੌਸਮ ਦਾ ਦੌਰ ਬਰਕਰਾਰ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਤੱਕ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਬਾਰਿਸ਼ ਹੋਣ ਦੇ ਲੱਛਣ ਹਨ।

ਮੋਗਾ ਦੇ ਡੀਸੀ ਦਫਤਰ ‘ਚ ਖਾਲਿਸਤਾਨ ਦਾ ਝੰਡਾ ਵਾਲੇ ਕਾਂਡ ਤੋਂ ਬਾਅਦ ਫਿਰ ਹੋਇਆ ਵੱਡਾ ਇਕੱਠ!

ਨਾਲ ਹੀ ਸਤਲੁਜ, ਰਾਵੀ, ਬਿਆਸ, ਘੱਗਰ, ਯਮੁਨਾ, ਗੰਗਾ, ਅਲਕਨੰਦਾ, ਗੰਗਾ, ਰਾਮਗੰਗਾ, ਸ਼ਰਯੂ ਅਤੇ ਘੱਗਰ ਦਾ ਜਲਸਤਰ ਵੱਧ ਜਾਵੇਗਾ। ਕੁਝ ਪਹਾੜੀ ਜਿਲ੍ਹਿਆਂ ‘ਚ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਹੈ। ਉਥੇ ਹੀ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਤਾਪਮਾਨ ਦੇ ਹੋਰ ਡਿੱਗਣ ਦੀ ਸੰਭਾਵਨਾ ਹੈ। ਇਹ ਬਾਰਿਸ਼ ਫਸਲਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਮੀਂਹ ਨੇ ਝੋਨਾ ਉਤਪਾਦਕਾਂ ਦੇ ਨਾਲ – ਨਾਲ ਕਪਾਸ ਉਤਪਾਦਕ ਕਿਸਾਨਾਂ ਨੂੰ ਵੀ ਰਾਹਤ ਪਹੁੰਚਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button