Breaking NewsD5 specialNewsPunjabTop News

ਚੰਡੀਗੜ੍ਹ ‘ਚ ਚੱਲੀ ਗੋਲ਼ੀ, ਪੰਜਾਬ ਪੁਲਿਸ ਦਾ ਜਵਾਨ ਜ਼ਖ਼ਮੀ

ਚੰਡੀਗੜ੍ਹ :ਚੰਡੀਗੜ੍ਹ ਵਿੱਖੇ ਸੈਕਟਰ 22 ਸਥਿਤ ਹੋਟਲ ਡਾਇਮੰਡ ਪਲਾਜ਼ਾ ‘ਚ ਗੋਲ਼ੀ ਚੱਲਣ ਦੀ ਆਵਾਜ਼ ਨਾਲ ਆਲੇ-ਦੁਆਲੇ ਤਰਥੱਲੀ ਮਚ ਗਈ। ਹੋਟਲ ਸਟਾਫ਼ ਵੱਲੋਂ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਇਸ ਦੀ ਸੂਚਨਾ ਦਿੱਤੀ ਗਈ।ਸੈਕਟਰ-17 ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ, ਜਿਥੇ ਇਕ ਵਿਅਕਤੀ ਗੋਲ਼ੀ ਲੱਗਣ ਨਾਲ ਜ਼ਖਮੀ ਹਾਲਤ ਵਿਚ ਮਿਲਿਆ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੋਲ਼ੀ ਚੱਲਣ ਦੌਰਾਨ ਜ਼ਖਮੀ ਹੋਇਆ ਵਿਅਕਤੀ ਪੰਜਾਬ ਪੁਲਿਸ ਦਾ ਜਵਾਨ ਹੈ।

ਰਾਜੇਵਾਲ ਤੋਂ ਬਾਅਦ ਡੱਲੇਵਾਲ SKM ਚੋ ਬਾਹਰ? ਟੁੱਟੀਆਂ ਜਥੇਬੰਦੀਆਂ D5 Channel Punjabi

ਪੁਲਿਸ ਨੇ ਜ਼ਖ਼ਮੀ ਨੂੰ ਤੁਰੰਤ ਸੈਕਟਰ 16 ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਜਵਾਨ ਦੀ ਪਛਾਣ ਦੀਪਕ ਵਜੋਂ ਹੋਈ ਹੈ। ਪੁਲਿਸ ਅਨੁਸਾਰ ਪੰਜਾਬ ਪੁਲਿਸ ਦੇ ਕਾਂਸਟੇਬਲ ਦੀਪਕ ਨੇ ਗ਼ਲਤੀ ਨਾਲ ਗੋਲ਼ੀ ਚਲਾ ਦਿੱਤੀ। ਦੀਪਕ ਦੀ ਸਰਵਿਸ ਬੰਦੂਕ ਤੋਂ ਫਾਇਰ ਹੋਇਆ ਹੈ। ਗੋਲ਼ੀ ਉਸ ਦੇ ਪੇਟ ‘ਚ ਲੱਗੀ ਹੈ। ਫਿਲਹਾਲ ਪੁਲਿਸ ਵੱਲੋਂ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੂੰ ਵੀ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button