Breaking NewsD5 specialIndiaNewsTop News

PM ਮੋਦੀ ਨੇ ਜ਼ਿਲ੍ਹਾ ਅਧਿਕਾਰੀਆਂ ਦੇ ਕੰਮ ਦੀ ਕੀਤੀ ਸ਼ਾਬਾਸ਼ੀ ਕੀਤੀ, ‘ਤੁਸੀਂ ਆਪਣੇ ਕਰਤੱਵ ਨੂੰ ਦਿੱਤੀ ਪਹਿਲ’

ਨਵੀਂ ਦਿੱਲੀ : ਦੇਸ਼ ਭਰ ‘ਚ ਕੋਰੋਨਾ ਦੇ ਕਾਰਨ ਵਿਗੜ ਰਹੇ ਹਾਲਾਤ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਕੋਰੋਨਾ ਸੰਕਰਮਣ ‘ਤੇ ਕਾਬੂ ਪਾਉਣ ਲਈ ਸਰਕਾਰ ਲਗਾਤਾਰ ਹੰਭਲੀਆਂ ‘ਚ ਜੁਟੀ ਹੈ। ਦੇਸ਼ ‘ਚ ਕੋਰੋਨਾ ਵੈਕਸੀਨੇਸ਼ਨ ਦਾ ਕੰਮ ਵੀ ਜਾਰੀ ਹੈ। ਇਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਰੋਨਾ ‘ਤੇ ਸਮੀਖਿਅਕ ਬੈਠਕ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ 46 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਕੋਰੋਨਾ ’ਤੇ ਚਰਚਾ ਕੀਤੀ। ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਭਾਰਤ ’ਚ ਕਹਿਰ ਵਰ੍ਹਾ ਰਹੀ ਹੈ।

ਜਗਰਾਓਂ ਕਾਂਡ ‘ਚ ਵੱਡਾ ਖੁਲਾਸਾ,ਅੱਧੀ ਰਾਤ ਨੂੰ ਪੁਲਿਸ ਨੇ 18 ਪਿੰਡਾਂ ਨੂੰ ਪਾਇਆ ਘੇਰਾ

ਇਹ ਮਹਾਮਾਰੀ ਹੁਣ ਪੇਂਡੂ ਇਲਾਕਿਆਂ ’ਚ ਵੀ ਪੈਰ ਪਸਾਰ ਰਹੀ ਹੈ। ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਚਰਚਾ ਦੌਰਾਨ ਕਿਹਾ ਕਿ ਜੇਕਰ ਤੁਹਾਡਾ ਜ਼ਿਲ੍ਹਾ ਇਹ ਲੜਾਈ ਜਿੱਤਦਾ ਹੈ ਤਾਂ ਇਹ ਪੂਰੇ ਦੇਸ਼ ਦੀ ਜਿੱਤ ਹੋਵੇਗੀ ਕਿਉਂਕਿ ਇਸ ਨਾਲ ਦੂਜਿਆਂ ਨੂੰ ਸਿੱਖਣ ਨੂੰ ਮਿਲੇਗਾ। ਸਾਨੂੰ ਇਸ ਲੜਾਈ ਵਿਚ ਇਕ-ਇਕ ਜ਼ਿੰਦਗੀ ਨੂੰ ਬਚਾਉਣਾ ਹੈ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਲੋਕਾਂ ਨੂੰ ਟੀਕਾਕਰਨ ਪ੍ਰਤੀ ਜਾਗਰੂਕ ਕਰੋ ਕਿਉਂਕਿ ਇਸ ਨਾਲ ਕਾਫੀ ਹੱਦ ਤੱਕ ਕੋਰੋਨਾ ਖ਼ਿਲਾਫ਼ ਜੰਗ ’ਚ ਮਦਦ ਮਿਲੇਗੀ। ਵੱਡੇ ਪੱਧਰ ’ਤੇ ਇਸ ਦੀ ਸਪਲਾਈ ਯਕੀਨੀ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

🔴LIVE ਗ੍ਰਹਿ ਮੰਤਰੀ ਨੇ ਕੀਤੀ ਮੀਟਿੰਗ,ਨਿਕਲੇਗਾ ਕਿਸਾਨਾਂ ਦਾ ਹੱਲ!2ਮੰਤਰੀਆਂ ’ਤੇ ਪਰਚਾ ਦਰਜ,ਰਾਤੋਂ ਰਾਤ ਹਿੱਲੀ ਸਰਕਾਰ!

ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਆਪਣੇ ਜ਼ਿਲ੍ਹਿਆਂ ਵਿਚ ਕੀ ਕੀਤਾ ਹੈ, ਉਹ ਮੈਨੂੰ ਲਿਖ ਕੇ ਭੇਜੋ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਜ਼ਿਲ੍ਹਿਆਂ ਨੂੰ ਕੋਰੋਨਾ ਮੁਕਤ ਕਰੋ। ਲੋਕਾਂ ਨੂੰ ਸਹੀ ਅਤੇ ਸਟੀਕ ਜਾਣਕਾਰੀ ਦੇਣੀ ਹੋਵੇਗੀ। ਫਰੰਟ ਲਾਈਨ ਵਰਕਰਾਂ ਨੂੰ ਹੱਲਾ-ਸ਼ੇਰੀ ਦੇਣੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨਾਲ ਆਕਸੀਜਨ ਅਤੇ ਕੋਰੋਨਾ ਦਵਾਈਆਂ ਦੀ ਕਾਲਾਬਾਜ਼ਾਰੀ ਕਰ ਰਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਨੂੰ ਕਿਹਾ। ਮੋਦੀ ਨੇ ਕਿਹਾ ਕਿ ਟੈਸਟਿੰਗ-ਟ੍ਰੈਕਿੰਗ-ਟ੍ਰੀਟਮੈਂਟ-ਆਈਸੋਲੇਸ਼ਨ ’ਤੇ ਜ਼ੋਰ ਦੇਣਾ ਵੀ ਜ਼ਰੂਰੀ ਹੈ। ਪਿੰਡ-ਪਿੰਡ ਵਿਚ ਜਾਗਰੂਕਤਾ ਬੇਹੱਦ ਲਾਜ਼ਮੀ ਹੈ।

ਸਵੇਰੇ-ਸਵੇਰੇ ਰਾਜੇਵਾਲ ਨੇ ਕਰਤਾ ਵੱਡਾ ਐਲਾਨ.ਖੱਟਰ ਤੇ ਮੋਦੀ ਨੂੰ ਪਾਤੀ ਬਿਪਤਾ,ਮੁੜ ਟੁੱਟਣਗੇ ਬੈਰੀਕੇਡ?,

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀ. ਐੱਮ. ਕੇਅਰਸ ਜ਼ਰੀਏ ਦੇਸ਼ ਦੇ ਹਰ ਜ਼ਿਲ੍ਹੇ ਦੇ ਹਸਪਤਾਲਾਂ ਵਿਚ ਆਕਸੀਜਨਪਲਾਂਟ ਲਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਅਤੇ ਕਈ ਹਸਪਤਾਲਾਂ ਵਿਚ ਇਨ੍ਹਾਂ ਪਲਾਂਟਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਰੋਨਾ ’ਤੇ ਚਰਚਾ ’ਚ ਕਰਨਾਟਕ, ਬਿਹਾਰ, ਅਸਾਮ, ਚੰਡੀਗੜ੍ਹ, ਉੱਤਰਾਖੰਡ, ਤਾਮਿਲਨਾਡੂ, ਮੱਧ ਪ੍ਰਦੇਸ਼, ਗੋਆ, ਹਿਮਾਚਲ ਪ੍ਰਦੇਸ਼, ਦਿੱਲੀ ਦੇ ਅਧਿਕਾਰੀਆਂ ਨੇ ਬੈਠਕ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button