Breaking NewsD5 specialIndiaNewsPolitics

PM ਮੋਦੀ ਨੇ ਲਾਂਚ ਕੀਤੀ ਰੋਜ਼ਗਾਰ ਯੋਜਨਾ, ਛੇ ਰਾਜਾਂ ਦੇ 116 ਜ਼ਿਲ੍ਹਿਆਂ ਨੂੰ ਮਿਲੇਗਾ ਫਾਇਦਾ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੂਜੇ ਰਾਜਾਂ ਤੋਂ ਪਰਤ ਕੇ ਆਏ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਦੇ ਆਸਪਾਸ ਹੀ ਰੋਜ਼ਗਾਰ ਦੇਣ ਲਈ 50,000 ਕਰੋੜ ਰੁਪਏ ਦੀ ਲਾਗਤ ਨਾਲ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਦੀ ਸ਼ੁਰੂਆਤ ਕੀਤੀ ਹੈ। ਬਿਹਾਰ ਦੇ ਖਗੜਿਆ ਜਿਲ੍ਹੇ ਦੇ ਬੇਲਦੌਰ ਪ੍ਰਖੰਡ ਦੇ ਤੇਲਿਹਾਰ ਪਿੰਡ ਤੋਂ ਸ਼ੁਰੂ ਕੀਤੀ ਗਈ। ਇਸ ਯੋਜਨਾ ਦਾ ਮਕਸਦ ਵਾਪਸ ਆਏ ਪਰਵਾਸੀ ਮਜ਼ਦੂਰਾਂ ਅਤੇ ਪਿੰਡ ਦੇ ਲੋਕਾਂ ਨੂੰ ਸ਼ਕਤੀਸਾਲੀ ਬਣਾਉਣਾ, ਮਕਾਮੀ ਪੱਧਰ ‘ਤੇ ਵਿਕਾਸ ਨੂੰ ਰਫ਼ਤਾਰ ਦੇਣਾ ਅਤੇ ਪੇਸ਼ਾ ਦੇ ਮੌਕੇ ਪ੍ਰਦਾਨ ਕਰਨਾ ਹੈ।

Big Breaking-Navjot Sidhu ਦੀਆਂ ਵਧੀਆਂ ਮੁਸ਼ਕਿਲਾਂ!, ਲੱਭਣ ਲਈ ਘਰ ਪੁੱਜੀ ਪੁਲਿਸ, 2 ਦਿਨ ਤੋਂ ਨਹੀਂ ਮਿਲੇ ਸਿੱਧੂ

ਯੋਜਨਾ ਸ਼ੁਰੂ ਕਰਨ ਦੇ ਦੌਰਾਨ ਪੀਐਮ ਮੋਦੀ ਨੇ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ 20 ਜਵਾਨਾਂ ਨੂੰ ਯਾਦ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਬਿਹਾਰ ਰੈਜੀਮੇਂਟ ਨੇ ਗਲਵਾਨ ‘ਚ ਪ੍ਰਾਕਰਮ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਨੂੰ ਬਿਹਾਰ ਰੈਜੀਮੈਂਟ ਦੀ ਬਹਾਦਰੀ ‘ਤੇ ਮਾਣ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਸਕੀਮ ਦੇ ਤਹਿਤ ਕੇਂਦਰ ਸਰਕਾਰ 50 ਹਜ਼ਾਰ ਕਰੋਡ਼ ਰੁਪਏ ਖਰਚ ਕਰੇਗੀ। ਇਸ ਸਕੀਮ ਰਾਹੀਂ ਛੇ ਰਾਜਾਂ ਦੇ 116 ਜ਼ਿਲ੍ਹਿਆਂ ‘ਚ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਯੋਜਨਾ ਦੇ ਤਹਿਤ ਲੋਕਾਂ ਨੂੰ 25 ਤਰ੍ਹਾਂ ਦੇ ਕੰਮ ਮਿਲਣਗੇ।

ਢੱਡਰੀਆਂ ਵਾਲੇ ਤੋਂ ਬਾਅਦ ਹੁਣ ਅਜਨਾਲਾ ਨੇ ਹਰਨਾਮ ਧੁੰਮਾਂ ਨਾਲ ਲਿਆ ਪੰਗਾ,ਆਪਸ ‘ਚ ਹੀ ਲੜੀ ਜਾਂਦੇ ਪੰਥ ਦੇ ਰਖਵਾਲੇ

ਇਸ ਵੀਡੀਓ ਕਾਨਫਰੰਸਿੰਗ ਵਿੱਚ ਦੇਸ਼ ਦੇ ਪੇਂਡੂ ਵਿਕਾਸ ਮੰਤਰੀ ਨਰਿੰਦਰ ਸਿੰਘ ਤੋਮਰ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਹਿੱਸਾ ਲਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕੋਰੋਨਾਵਾਇਰਸ ਨੂੰ ਵੇਖਦੇ ਹੋਏ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਦੇ ਸਮੇਂ ਜ਼ਰੂਰੀ ਸਾਵਧਾਨੀਆਂ ਵਰਤਣ ਨੂੰ ਕਿਹਾ। ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਹਿਨਕੇ ਹੀ ਘਰ ਤੋਂ ਬਾਹਰ ਨਿਕਲਣ ਨੂੰ ਕਿਹਾ ਅਤੇ ਨਾਲ ਹੀ ਸਫਾਈ ਦਾ ਪੂਰਾ ਧਿਆਨ ਰੱਖਣ ਦੀ ਗੱਲ ਵੀ ਕਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button