Breaking NewsD5 specialIndiaNewsPoliticsPunjab

PM ਮੋਦੀ ਦੀ ਨਿੱਜੀ ਵੈੱਬਸਾਈਟ ਦਾ Twitter ਅਕਾਊਂਟ ਹੈਕ

ਨਵੀਂ ਦਿੱਲੀ- ਹੈਕਰਾਂ ਦੀ ਟੇਢੀ ਨਜ਼ਰ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਟਵਿੱਟਰ ਅਕਾਊਂਟ ‘ਤੇ ਪਈ ਅਤੇ ਇਸਨੂੰ ਕੁਝ ਦੇਰ ਲਈ ਹੈਕ ਕਰ ਲਿਆ ਗਿਆ। ਇਹ ਅਕਾਊਂਟ ਉਨ੍ਹਾਂ ਦੀ ਨਿੱਜੀ ਵੈੱਬਸਾਈਟ narendramodi . in ਨਾਲ ਲਿੰਕ ਸੀ। ਉਨ੍ਹਾਂ ਦੇ ਇਸ ਅਕਾਊਂਟ ‘ਤੇ 25 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ। ਉਨ੍ਹਾਂ ਨੂੰ ਇਸ ਅਕਾਊਂਟ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਕਈ ਮੰਤਰੀ ਤੇ ਦੁਨੀਆ ਦੀਆਂ ਵੱਡੀਆਂ ਹਸਤੀਆਂ ਫਾਲੋ ਕਰਦੀਆਂ ਹਨ। ਪੀ. ਐੱਮ. ਦਾ ਇਹ ਅਕਾਊਂਟ ਮਈ 2011 ਵਿਚ ਬਣਾਇਆ ਗਿਆ ਸੀ ਅਤੇ ਉਨ੍ਹਾਂ ਦਾ ਸਭ ਤੋਂ ਪੁਰਾਣਾ ਨਿੱਜੀ ਟਵਿੱਟਰ ਅਕਾਊਂਟ ਹੈ।

🔴 LIVE 🔴 ਬਾਦਲਾਂ ਦੀ ਕੋਠੀ ਬਾਹਰ ਇਕੱਠੇ ਹੋਏ ਸਿੱਖ,ਪਾਇਆ ਘੇਰਾ! ਨੁਕਸਾਨੇ ਗਏ 80 ਪਾਵਨ ਸਰੂਪ!

ਉਹ ਇਸ ਅਕਾਊਂਟ ਦੀ ਵਰਤੋਂ ਨਰਿੰਦਰ ਮੋਦੀ.ਆਈਐੱਨ ਵੈੱਬਸਾਈਟ ਅਤੇ ਐਪ ਲਈ ਵੀ ਕਰਦੇ ਹਨ। ਹੈਕਰਸ ਨੇ ਪੀ. ਐੱਮ. ਮੋਦੀ ਦੇ ਅਕਾਊਂਟ ਤੋਂ ਲਗਾਤਾਰ 4 ਟਵੀਟ ਕੀਤੇ, ਜਿਸ ਵਿਚ ਆਖਰੀ ਟਵੀਟ ਕਰਦੇ ਹੋਏ ਹੈਕਰ ਨੇ ਟਵੀਟ ਕਰਕੇ ਕਿਹਾ ਕਿ ਇਹ ਅਕਾਊਂਟ ਜਾਨ ਵਿਕ ਵਲੋਂ ਹੈਕ ਕੀਤਾ ਗਿਆ ਹੈ। ਸਾਈਬਰ ਅਪਰਾਧੀਆਂ ਨੇ ਮੋਦੀ ਦੇ ਨਿੱਜੀ ਅਕਾਊਂਟ ਤੋਂ ਟਵੀਟ ਕਰਕੇ ਬਿੱਟਕੁਆਇਨ ਰਾਹੀਂ ਪੀ. ਐੱਮ. ਰਾਸ਼ਟਰੀ ਰਾਹਤ ਫੰਡ ਵਿਚ ਦਾਨ ਕਰਨ ਦੀ ਗੱਲ ਆਖੀ। ਹਾਲਾਂਕਿ ਕੁਝ ਮਿੰਟਾਂ ਬਾਅਦ ਹੀ ਚਾਰੋਂ ਟਵੀਟ ਡਿਲੀਟ ਕਰ ਦਿੱਤੇ ਗਏ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button