Breaking NewsD5 specialIndiaNewsTop News

PGI ਦੇ ਡਾਕਟਰਾਂ ਨੇ ਮੁੜ ਜੋੜਿਆ 8 ਸਾਲਾਂ ਬੱਚੀ ਦਾ ਕੱਟਿਆ ਹੋਇਆ ਹੱਥ, 11 ਘੰਟੇ ਚੱਲੀ ਸਰਜਰੀ

ਹਮੀਰਪੁਰ :  ਡਾਕਟਰਾਂ ਨੂੰ ਇਵੇਂ ਹੀ ਰੱਬ ਨਹੀਂ ਕਿਹਾ ਜਾਂਦਾ, ਕੋਰੋਨਾ ਕਾਲ ‘ਚ ਇਸਦੀ ਵੰਨਗੀ ਤਾਂ ਅਸੀਂ ਦੇਖਦੇ ਰਹੇ ਹਾਂ ਪਰ ਹੁਣ ਇੱਕ ਹੋਰ ਮਾਮਲੇ ‘ਚ ਡਾਕਟਰਾਂ ਨੇ ਬੱਚੀ ਨੂੰ ਨਵਾਂ ਜੀਵਨ ਹੀ ਦਿੱਤਾ ਹੈ। ਲੜਕੀ ਦਾ ਹੱਥ ਘਾਹ ਕੱਟਣ ਵਾਲੀ ਮਸ਼ੀਨ ‘ਚ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਅਲੱਗ ਹੋ ਗਿਆ ਸੀ। ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਨੇ 11 ਘੰਟਿਆਂ ਦੀ ਸਰਜਰੀ ‘ਚ ਕੱਟੇ ਹੱਥ ਨੂੰ ਮੁੜ ਤੋਂ ਜੋੜ ਦਿੱਤਾ। ਸਭ ਤੋਂ ਛੋਟੇ ਬੱਚੇ ਨਾਲ ਹੱਥ ਜੋੜ ਕੇ ਪੀਜੀਆਈ ਉੱਤਰ ਭਾਰਤ ਦਾ ਪਹਿਲਾ ਮੈਡੀਕਲ ਇੰਸਟੀਚਿਊਟ ਬਣ ਗਿਆ ਹੈ।

🔴LIVE | ਕਿਸਾਨਾਂ ਲਈ ਪੁਲਿਸ ਅੱਗੇ ਅੜਿਆ ਕੇਜਰੀਵਾਲ! ਅਕਾਲੀਆਂ ਦਾ ਨਵਾਂ ਗਠਜੋੜ! ਬੇਅਦਬੀ ਮਾਮਲੇ ‘ਤੇ ਸੁਖਬੀਰ ਦਾ ਬਿਆਨ!

ਡਾਕਟਰ ਕੀ ਕਹਿੰਦੇ ਹਨ
ਪੀ.ਜੀ.ਆਈ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁੱਖ ਪ੍ਰੋਫੈਸਰ ਆਰ ਕੇ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਗੁੰਝਲਦਾਰ ਸਰਜਰੀਆਂ ਪੀਜੀਆਈ ‘ਚ ਸਫਲ ਹੋ ਰਹੀਆਂ ਹਨ। ਕਿਉਂਕਿ ਪੀ.ਜੀ.ਆਈ ਪਲਾਸਟਿਕ ਸਰਜਰੀ ਦੇ ਖੇਤਰ ‘ਚ ਸਮੇਂ ਸਮੇਂ ਤੇ ਨਵੀਂ ਟੈਕਨਾਲੋਜੀ ਨਾਲ ਕੰਮ ਕਰ ਰਹੀ ਹੈ। ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਡਾ ਐਸ ਐਸ ਤ੍ਰਿਪਾਠੀ, ਡਾ: ਜੈਰੀ ਆਰ ਜੋਨ ਅਤੇ ਪ੍ਰੋਫੈਸਰ ਅਤੁਲ ਪਰਾਸ਼ਰ ਨੇ ਸਰਜਰੀ ਕੀਤੀ।

ਚੋਣਾਂ ਨੂੰ ਲੈਕੇ ਕਿਸਾਨ ਆਗੂ ਦਾ ਵੱਡਾ ਬਿਆਨ ! ਸਿਆਸੀ ਪਾਰਟੀਆ ਹੋਈਆਂ ਹੈਰਾਨ ! D5 Channel Punjabi

ਹਮੀਰਪੁਰ ਤੋਂ ਹੈ ਬੱਚੀ
25 ਜੂਨ ਨੂੰ ਲੜਕੀ ਨੂੰ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਪੀਜੀਆਈ ਦੇ ਐਡਵਾਂਸ ਟਰਾਮਾ ਸੈਂਟਰ ਲਿਆਂਦਾ ਗਿਆ ਸੀ। 10 ਦਿਨਾਂ ਤੱਕ ਚੱਲੀ ਲੜਕੀ ਦੇ ਇਲਾਜ ਤੋਂ ਬਾਅਦ, ਇਕ ਨਵੀਂ ਜ਼ਿੰਦਗੀ ਦਿੱਤੀ ਗਈ। ਜਦੋਂ ਬੱਚੇ ਦੀ ਸਰਜਰੀ ਹੋਈ, ਉਸ ਸਮੇਂ ਉਸ ਦੇ ਕੱਟੇ ਹੱਥ ਵਿੱਚ 20 ਥਾਵਾਂ ਤੇ ਸਰਜਰੀ ਕੀਤੀ ਗਈ ਸੀ। ਕੱਟੇ ਹੋਏ ਹੱਥ ਦੀ ਗੁੱਟ ਨੂੰ ਮੁੜ ਜੋੜ ਕੇ ਨਾੜੀਆਂ ਅਤੇ ਹੱਡੀਆਂ ਨੂੰ ਜੋੜਿਆ ਗਿਆ ਸੀ। ਬੱਚੇ ਦੀ ਚਮੜੀ ਨੂੰ ਵੀ ਪਲਾਸਟਿਕ ਸਰਜਰੀ ਰਾਹੀਂ ਦੁਬਾਰਾ ਲਾਇਆ ਗਿਆ ਸੀ।

ਸਵੇਰੇ-ਸਵੇਰੇ ਆਈ ਵੱਡੀ ਖ਼ਬਰ ਕਾਂਗਰਸ ‘ਚ ਪਿਆ ਨਵਾਂ ਕਲੇਸ਼ !ਸਿੱਧੂ ਦੀ ਪ੍ਰਧਾਨਗੀ ‘ਤੇ ਫਸਿਆ ਪੇਚ!

ਇਸ ਤਰ੍ਹਾਂ ਵਾਪਰਿਆ ਲੜਕੀ ਨਾਲ ਇਹ ਹਾਦਸਾ
ਪਸ਼ੂਆਂ ਲਈ ਚਾਰਾ ਕੱਟਣ ਵਾਲੀ ਮਸ਼ੀਨ ਵਿੱਚ ਲੜਕੀ ਦਾ ਹੱਥ ਆ ਗਿਆ ਸੀ । ਇਸ ਕਾਰਨ ਲੜਕੀ ਦਾ ਹੱਥ ਕੱਟਿਆ ਗਿਆ। ਡਾ: ਐਸ ਤ੍ਰਿਪਾਠੀ ਨੇ ਦੱਸਿਆ ਕਿ ਜੇ ਹਾਦਸੇ ਤੋਂ ਬਾਅਦ ਅੱਠ ਘੰਟਿਆਂ ਦੇ ਅੰਦਰ ਕੱਟੇ ਹੋਏ ਅੰਗ ਦਾ ਤੁਰੰਤ ਇਲਾਜ ਹੋ ਜਾਂਦਾ ਹੈ, ਤਾਂ ਇਹ ਸਰੀਰ ਨਾਲ ਮੁੜ ਜੁੜ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button