Breaking NewsD5 specialNewsPoliticsPunjab

MLA ਤੇ SHO ਦਾ ਮਾਮਲੇ ‘ਚ ਨਵਾਂ ਪੁਆੜਾ, ਸੀ.ਸੀ.ਟੀ.ਵੀ. ਵੀਡੀਓ ਖੋਲ੍ਹੇਗੀ ਅਸਲ ਰਾਜ਼! (ਵੀਡੀਓ)

ਫਾਜ਼ਿਲਕਾ : ਘੁਬਾਇਆ ਆਡੀਓ ਵਾਇਰਲ ਮਾਮਲੇ ‘ਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਆਇਆ ਹੈ, ਜਿਸ ਵਿਅਕਤੀ ਦੇ ਚਲਾਨ ਕਾਰਨ ਇਹ ਸਭ ਹੋਇਆ, ਉਹ ਵਿਅਕਤੀ ਕੁਲਦੀਪ ਕੁਮਾਰ ਇੱਕ ਵਾਰ ਫਿਰ ਤੋਂ ਮੀਡੀਆ ਸਾਹਮਣੇ ਆਇਆ ਹੈ। ਜਿਸ ਨੇ ਮਹਿਲਾ ਐੱਸ.ਐੱਚ.ਓ. ਲਵਮੀਤ ਕੌਰ ਤੇ ਵਿਰੋਧੀਆਂ ਧਿਰਾਂ ਨਾਲ ਮਿਲ, ਘੁਬਾਇਆ ਪਰਿਵਾਰ ਨੂੰ ਬਦਨਾਮ ਕਰਨ ਦੇ ਇਲਜ਼ਾਮ ਲਗਾਏ ਹਨ। ਹਾਲਾਂਕਿ ਪੱਤਰਕਾਰਾਂ ਦੇ ਵਾਰ ਵਾਰ ਪੁੱਛਣ ਤੇ ਵੀ ਕੁਲਦੀਪ ਕੁਮਾਰ ਨੇ, ਇਸ ਸਾਜਿਸ਼ ‘ਚ ਸ਼ਾਮਿਲ ਲੋਕਾਂ ਦਾ ਨਾਮ ਨਹੀਂ ਦੱਸਿਆ ਪਰ ਉਸ ਨੇ ਐਨਾ ਜ਼ਰੂਰ ਕਿਹਾ ਕਿ ਸਮਾਂ ਆਉਣ ਤੋਂ ਉਹ ਸਭ ਦੇ ਚਿਹਰੇ ਜਨਤਾ ਸਾਹਮਣੇ ਲੈ ਕੇ ਆਵੇਗਾ।

Read Also ਆਹ ਮੁੰਡਾ MLA ਤੇ SHO ਦੇ ਪੁਆੜੇ ਦੀ ਜੜ੍ਹ, ਸੁਣੋ ਕੀ ਹੋਇਆ ਸੀ ਉਸ ਦਿਨ

ਕੁਲਦੀਪ ਕੁਮਾਰ ਦਾ ਇਲਜ਼ਾਮ ਹੈ ਕਿ ਉਸਦੇ ਮੋਟਰਸਾਈਕਲ ਤੇ ਨੰਬਰ ਪਲੇਟ ਹੋਣ ਦੇ ਬਾਵਜੂਦ ਵੀ ਉਸਦਾ ਨਾਜਾਇਜ਼ ਚਲਾਨ ਕੀਤਾ ਗਿਆ। ਜਿਸ ਕਾਰਨ ਉਸਨੇ ਹੁਣ ਆਰ.ਟੀ.ਆਈ. ਭਰ ਕੇ, ਥਾਣਾ ਸਿਟੀ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਦੀ ਮੰਗ ਕੀਤੀ ਹੈ।ਹਾਲਾਂਕਿ ਇਸ ਮਾਮਲੇ ਵਿੱਚ ਐੱਸ.ਐੱਚ.ਓ. ਲਵਮੀਤ ਕੌਰ ਕਿਸੇ ਵੀ ਤਰ੍ਹਾਂ ਰੰਜਿਸ ਹੋਣ ਦੀ ਗੱਲ ਤੋਂ ਸਾਫ ਇਨਕਾਰ ਕਰ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਕੁਲਦੀਪ ਕੁਮਾਰ ਵੱਲੋਂ ਥਾਣੇ ਦੀ ਸੀ.ਸੀ.ਟੀ.ਵੀ. ਫੁਟੇਜ਼ ਮੰਗਣਾ ਅਤੇ ਆਡੀਓ ਵਾਈਰਲ ਕਰਨ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਣਾ। ਕਿਤੇ ਨਾ ਕਿਤੇ ਮਾਮਲੇ ਵਿੱਚ ਨਵਾਂ ਮੋੜ ਜ਼ਰੂਰ ਲੈ ਆਇਆ ਹੈ। ਹੁਣ ਦੇਖਣਾ ਹੋਵੇਗਾ ਕਿ ਥਾਣੇ ਦੀ ਸੀ.ਸੀ.ਟੀ.ਵੀ. ਫੁਟੇਜ਼ ਕਦੋਂ ਤੱਕ ਬਾਹਰ ਆਉਂਦੀ ਹੈ ਅਤੇ ਫਿਰ ਉਸ ਫੁਟੇਜ਼ ਵਿੱਚੋਂ ਕੀ ਕੀ ਕੁੱਝ ਬਾਹਰ ਆਉਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button