Breaking NewsD5 specialNewsPress ReleasePunjabTop News

ਦੇਸ਼ ਭਗਤ ਯੂਨੀਵਰਸਿਟੀ ਵੱਲੋਂ Dr. Raj Kumar Verka ਨੂੰ ਡਾਕਟਰੇਟ ਡਿਗਰੀ (ਆਨਰੇਰੀ) ਦੇਣ ਦਾ ਫੈਸਲਾ

ਵਿਸ਼ੇਸ਼ ਕਾਨਵੋਕੇਸ਼ਨ ਵਿੱਚ 11 ਦਸੰਬਰ ਨੂੰ ਦਿੱਤੀ ਜਾਵੇਗੀ ਡਿਗਰੀ

ਚੰਡੀਗੜ: ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ, ਸਮਾਜਿਕ ਨਿਆਂ ਅਤੇ ਅਧਿਕਾਰਤਾ ਕੈਬਨਿਟ ਮੰਤਰੀ Dr. Raj Kumar Verka ਨੂੰ ਡਾਕਟਰੇਟ ਡਿਗਰੀ (ਆਨਰੇਰੀ) ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰੰਦੇ ਹੋਏ ਦੇਸ਼ ਭਗਤ ਯੂਨੀਵਰਸਿਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੀ.ਐਚ.ਡੀ. ਦੀ ਇਹ ਆਨਰੇਰੀ ਡਿਗਰੀ Dr. Verka ਨੂੰ 11 ਦਸੰਬਰ 2021 ਨੂੰ ਇੱਕ ਵਿਸ਼ੇਸ਼ ਕਾਨਵੋਕੇਸ਼ਨ ਦੌਰਾਨ ਦਿੱਤੀ ਜਾਵੇਗੀ। ਉਨਾਂ ਨੂੰ ਇਹ ਸਨਮਾਨ ਸਮਾਜ ਭਲਾਈ ਕਾਰਜਾਂ ਵਾਸਤੇ ਦਿੱਤਾ ਜਾ ਰਿਹਾ ਹੈ।

Punjab Politics : ਲਓ Majithia ਨੇ ਰਗੜੇ ਵਿਰੋਧੀ! ਦਿੱਤਾ ਠੋਕਵਾ ਜਵਾਬ, ਜੇਲ੍ਹ ਜਾਣ ਤੋਂ ਨਹੀਂ ਡਰਦਾ |

ਗੌਰਤਲਬ ਹੈ ਕਿ Dr. Verka ਨੇ ਆਪਣੇ ਸਮੁੱਚੇ ਜੀਵਨ ਦੌਰਾਨ ਗਰੀਬਾਂ, ਘੱਟ-ਗਿਣਤੀਆਂ ਅਤੇ ਦੱਬੇ-ਕੁਲਚੇ ਲੋਕਾਂ ਲਈ ਅਥਾਹ ਸਮਰਪਨ, ਸੰਜੀਦਗੀ ਅਤੇ ਦਿਆਨਤਦਾਰੀ ਦੇ ਨਾਲ ਕੰਮ ਕੀਤਾ। ਨੈਸ਼ਨਲ ਅਨਸੂਚਿਤ ਜਾਤੀ ਕਮਿਸ਼ਨ ਕਮਿਸ਼ਨ ਦੇ ਵਾਈਸ ਚੇਅਰਮੈਨ ਵਜੋਂ ਉਨਾਂ ਨੇ ਲੋਕਾਂ ਨੂੰ ਉਨਾਂ ਦੇ ਅਧਿਕਾਰ ਦਿਵਾਉਣ ਅਤੇ ਉਨਾਂ ਦੀ ਰਾਖੀ ਰੱਖਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। Dr. Verka ਨੇ ਸਮਾਜ ਦੇ ਹਾਸ਼ੀਏ ’ਤੇ ਗਏ ਹੋਏ ਲੋਕਾਂ ਦੀ ਭਲਾਈ ਲਈ ਆਪਣਾ ਜਵੀਨ ਲਾਉਣ ਦਾ ਨਿਸ਼ਾਨਾ ਮਿੱਥਿਆ ਹੋਇਆ ਹੈ ਜਿਸ ਵਾਸਤੇ ਉਹ ਲਗਾਤਾਰ ਸਰਗਰਮ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button