Breaking NewsD5 specialInternationalNewsTop News

ਬਾਈਡਨ ਨੇ 1,900 ਅਰਬ ਡਾਲਰ ਦੀ ਅਮਰੀਕਾ ਰਾਹਤ ਯੋਜਨਾ ‘ਤੇ ਕੀਤੇ ਹਸਤਾਖ਼ਰ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਦੇਸ਼ ਦੀ ਮਾਲੀ ਹਾਲਤ ਨੂੰ ਮਜ਼ਬੂਤ ਕਰਨ ਦੀ ਖਾਤਰ ਵੀਰਵਾਰ ਨੂੰ 1,900 ਅਰਬ ਡਾਲਰ ਦੀ ‘ਅਮਰੀਕਾ ਰਾਹਤ ਯੋਜਨਾ’ ‘ਤੇ ਹਸਤਾਖ਼ਰ ਕੀਤੇ ਹਨ। ਇਸ ਦੇ ਤਹਿਤ ਅਮਰੀਕਾ ਦੇ ਸਾਰੇ ਲੋਕਾਂ ਨੂੰ 1,400 ਡਾਲਰ ਦੀ ਸਹਾਇਤਾ ਦੇਣ ਦੀ ਵੀ ਵਿਵਸਥਾ ਕੀਤੀ ਗਈ ਹੈ। ਬਾਈਡਨ ਨੇ ਇਸ ਨੂੰ ਇੱਕ ਇਤਿਹਾਸਿਕ ਕਦਮ ਦੱਸਿਆ ਜਿਸ ਦੇ ਨਾਲ ਦੇਸ਼ ਦੀ ਰੀੜ੍ਹ ਮਜ਼ਬੂਤ ਹੋਵੇਗੀ ਅਤੇ ਦੇਸ਼ ਦੀ ਉਸਾਰੀ ਕਰਨ ਵਾਲੇ ਕਾਮਕਾਜੀ ਅਤੇ ਮੱਧ ਵਰਗ ਦੇ ਲੋਕਾਂ ਨੂੰ ਫਿਰ ਤੋਂ ਅੱਗੇ ਵਧਣ ਦਾ ਮੌਕਾ ਮਿਲੇਗਾ।

ਪੰਜਾਬ ਦੇ ਇਸ ਪਿੰਡ ‘ਚ ਲੱਗੀਆਂ ਰੌਣਕਾਂ,ਦੇਸ਼ਾਂ-ਵਿਦੇਸ਼ਾਂ ਤੋਂ ਵੀ ਆ ਰਹੇ ਫੋਨ,ਕਾਰਣ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

ਵਾਇਟ ਹਾਊਸ ‘ਚ ਬਾਈਡਨ ਨੇ ਪੱਤਰਕਾਰਾਂ ਨੂੰ ਕਿਹਾ, ‘‘ਕਈ ਹਫ਼ਤਿਆਂ ਤੱਕ ਇਸ ਵਿਚਾਰ-ਵਟਾਂਦਰੇ ‘ਤੇ ਚਰਚਾ ਅਤੇ ਬਹਿਸ ਹੋਈ। ਇਹ ਸਪੱਸ਼ਟ ਹੋ ਗਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਅਮਰੀਕੀ ਲੋਕ ਚਾਹੇ ਉਹ ਡੈਮੋਕਰੇਟਿਕ ਪਾਰਟੀ ਤੋਂ ਹੋਣ ਜਾ ਫਿਰ ਰਿਪਬਲਿਕ ਪਾਰਟੀ ਤੋਂ ਹੋਣ ਸਾਰੇ ਅਮਰੀਕਾ ਰਾਹਤ ਯੋਜਨਾ ਦਾ ਮਜ਼ਬੂਰੀ ਨਾਲ ਸਮਰਥਨ ਕਰਦੇ ਹਨ।’’ ਬਾਅਦ ‘ਚ ਰਾਸ਼ਟਰਪਤੀ ਰਾਸ਼ਟਰ ਨੂੰ ਸੰਬੋਧਿਤ ਵੀ ਕਰਨਗੇ।

ਬਲਦੇਵ ਸਿਰਸਾ ਨੇ ਸੁਣਾਈ ਕਿਸਾਨਾਂ ਨੂੰ ਖੁਸ਼ਖਬਰੀ!ਤੋੜਤਾ ਮੋਦੀ ਦਾ ਹੰਕਾਰ!ਬਾਗੋ-ਬਾਗ ਕਿਸਾਨ

ਵਾਇਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਵਿਡ – 19 ਦੇ ਕਾਰਨ ਲਾਕਡਾਊਨ ਲਗਾਏ ਜਾਣ ਨੂੰ ਇੱਕ ਸਾਲ ਪੂਰਾ ਹੋ ਗਿਆ, ਇਸ ਮੌਕੇ ‘ਤੇ ਰਾਸ਼ਟਰਪਤੀ ਅਮਰੀਕੀ ਜਨਤਾ ਨਾਲ ਸਿੱਧੇ ਗੱਲ ਕਰਨਗੇ। ਬਾਈਡਨ ਜਨਤਾ ਨੂੰ ਦੱਸਣਗੇ ਕਿ ਉਨ੍ਹਾਂ ਦੀ ਟੀਮ ਨੇ ਹੁਣ ਤੱਕ ਕੀ – ਕੀ ਕੰਮ ਕੀਤੇ ਹਨ। ਇਸ ਤੋਂ ਅਗਲੇ ਹਫ਼ਤੇ, ਅਮਰੀਕੀ ਰਾਹਤ ਯੋਜਨਾ ਨੂੰ ਬੜਾਵਾ ਦੇਣ ਦੇ ਖਾਤਰ ਬਾਈਡਨ ਅਤੇ ਉਪ ਰਾਸ਼ਟਰਪਤੀ ਦੇਸ਼ਭਰ ਦੇ ਦੌਰੇ ‘ਤੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button