Breaking NewsD5 specialNewsPunjabTop News

Pathankot ਦੇ ਮਜ਼ਦੂਰ ਦੀ 100 ਰੁਪਏ ‘ਚ ਬਦਲੀ ਜਿੰਦਗੀ

ਪਟਿਆਲਾ  :  ਪਠਾਨਕੋਟ ਜਿਲ੍ਹੇ ਦੇ ਮਜ਼ਦੂਰੀ ਕਰਨ ਵਾਲੇ ਬੋਧ ਰਾਜ ਦੇ ਫੈਸਲੇ ਨੇ ਉਨ੍ਹਾਂ ਦੀ ਜਿੰਦਗੀ ਹਮੇਸ਼ਾ ਲਈ ਬਦਲ ਦਿੱਤੀ। ਉਸਨੇ ਪੰਜਾਬ ਸਟੇਟ ਡੀਅਰ 100 ਬੁੱਧਵਾਰ ਹਫ਼ਤਾਵਾਰੀ ਲਾਟਰੀ ਵਿੱਚ 1 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ।   ਪਿੰਡ ਅਖਰੋਟਾ ਦਾ ਵਸਨੀਕ ਬੋਧ ਰਾਜ (38) ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਅਤੇ ਉਨ੍ਹਾਂ ਦੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜੂਝਦਾ ਰਿਹਾ ਪਰ ਤੰਗੀਆਂ ਵਾਲਾ ਇਹ ਸਮਾਂ ਹੁਣ ਬੀਤੇ ਸਮੇਂ ਦੀ ਗੱਲ ਹੋ ਗਿਆ ਹੈ।

🔴LIVE | ਕੇਂਦਰ ਨੂੰ ਮੂੰਹ ਤੋੜ ਜਵਾਬ ਦੇਣਗੇ ਕਿਸਾਨ!ਬਣਾਈ ਨਵੀਂ ਰਣਨੀਤੀ!ਪੁਲਿਸ ਤੇ ਕਿਸਾਨਾਂ ‘ਚ ਟਕਰਾਅ! ਭਖਿਆ ਮਾਹੌਲ!

ਲਾਟਰੀ ਜਿੱਤਣ ਕਾਰਨ ਖੁਸ਼ੀ ‘ਚ ਖੀਵੇ ਹੋਏ ਇਸ ਖੁਸ਼ਨਸੀਬ ਜੇਤੂ ਨੇ ਦੱਸਿਆ ਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਐਨੀ ਵੱਡੀ ਰਕਮ ਕਮਾ ਸਕੇਗਾ ਕਿਉਂਕਿ ਉਹ ਪੂਰਾ ਦਿਨ ਮਿਹਨਤ ਕਰਕੇ 10,000 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਸੀ। ਉਸ ਨੇ ਕਿਹਾ, “ਮੇਰਾ ਦੋਸਤ ਪਠਾਨਕੋਟ ਤੋਂ ਪੰਜਾਬ ਸਟੇਟ ਵਿਸਾਖੀ ਬੰਪਰ ਦੀ ਟਿਕਟ ਖਰੀਦਣ ਗਿਆ ਸੀ ਅਤੇ ਉਸ ਦੇ ਜ਼ੋਰ ਪਾਉਣ ‘ਤੇ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਲਾਟਰੀ ਟਿਕਟ ਖਰੀਦੀ ਸੀ। ਮੇਰੇ ਕੋਲ 500 ਰੁਪਏ ਦੀ ਵਿਸਾਖੀ ਬੰਪਰ ਟਿਕਟ ਖਰੀਦਣ ਲਈ ਪੈਸੇ ਨਹੀਂ ਸਨ, ਇਸ ਲਈ ਮੈਂ 100 ਰੁਪਏ ਦੀ ਟਿਕਟ ਖਰੀਦਣ ਦਾ ਫੈਸਲਾ ਕੀਤਾ। ਹਾਲਾਂਕਿ ਮੈਂ ਆਪਣੀ ਮਿਹਨਤ ਨਾਲ ਕਮਾਏ ਪੈਸੇ ਲਾਟਰੀ ਦੀ ਟਿਕਟ ‘ਤੇ ਨਹੀਂ ਖਰਚਣਾ ਚਾਹੁੰਦਾ ਸੀ ਪਰ ਕੁਦਰਤ ਨੇ ਮੇਰੇ ਲਈ ਇਕ ਰਾਹ ਬਣਾਇਆ।”

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button