Breaking NewsD5 specialNewsSportsTop News

Parul Chaudhary ਨੇ 9 ਮਿੰਟ ਦੇ ਅੰਦਰ 3000 ਮੀਟਰ ਦੌੜ ਕੀਤੀ ਪੂਰੀ, ਤੋੜਿਆ 6 ਸਾਲ ਪੁਰਾਣਾ ਰਿਕਾਰਡ

ਨਵੀਂ ਦਿੱਲੀ : ਭਾਰਤੀ ਦੌੜਾਕ ਪਾਰੁਲ ਚੌਧਰੀ ਨੇ ਲਾਸ ਏਂਜਲਸ ਵਿਚ ਸਾਊਂਡ ਰਨਿੰਗ ਮੀਟ ਦੌਰਾਨ ਰਾਸ਼ਟਰੀ ਰਿਕਾਰਡ ਬਣਾਇਆ ਤੇ ਮਹਿਲਾ 3000 ਮੀਟਰ ਮੁਕਾਬਲੇ ਵਿਚ ਨੌਂ ਮਿੰਟ ਤੋਂ ਘੱਟ ਸਮਾਂ ਲੈਣ ਵਾਲੀ ਦੇਸ਼ ਦੀ ਪਹਿਲੀ ਅਥਲੀਟ ਬਣੀ। ਪਾਰੁਲ ਨੇ 9 ਮਿੰਟ 57.19 ਸਕਿੰਟ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ। ਸਟੀਪਲਚੇਜ਼ ਦੀ ਮਾਹਿਰ ਪਾਰੁਲ ਨੇ ਛੇ ਸਾਲ ਪਹਿਲਾਂ ਨਵੀਂ ਦਿੱਲੀ ਵਿਚ ਸੂਰਯਾ ਲੋਂਗਨਾਥਨ ਵੱਲੋਂ ਬਣਾਏ ਨੌਂ ਮਿੰਟ 4.5 ਸਕਿੰਟ ਦੇ ਰਿਕਾਰਡ ਨੂੰ ਤੋੜਿਆ।

Sidhu Moosewala Murder Case: Police ਦੀ ਵਰਦੀ ‘ਚ ਫੜ੍ਹੇ ਗਏ Moose Wala ਦੇ ਅਸਲੀ ਕਾਤਲ | D5 Channel Punjabi

ਰੇਸ ਵਿਚ ਪਾਰੁਲ ਪੰਜਵੇਂ ਸਥਾਨ ‘ਤੇ ਚੱਲ ਰਹੀ ਸੀ ਪਰ ਆਖ਼ਰੀ ਦੋ ਲੈਪ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਪੋਡੀਅਮ ‘ਤੇ ਥਾਂ ਬਣਾਉਣ ‘ਚ ਕਾਮਯਾਬ ਰਹੀ। ਤਿੰਨ ਹਜ਼ਾਰ ਮੀਟਰ ਗ਼ੈਰ ਓਲੰਪਿਕ ਮੁਕਾਬਲਾ ਹੈ ਜਿਸ ਵਿਚ ਭਾਰਤੀ ਖਿਡਾਰੀ ਜ਼ਿਆਦਾਤਰ ਮੁਕਾਬਲਾ ਪੇਸ਼ ਨਹੀਂ ਕਰਦੇ। ਪਾਰੁਲ ਨੂੰ ਇਸ ਮਹੀਨੇ ਅਮਰੀਕਾ ਦੇ ਓਰੇਗਨ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿਚ ਵੀ ਜਗ੍ਹਾ ਦਿੱਤੀ ਗਈ ਹੈ। ਉਹ ਮਹਿਲਾ 3000 ਮੀਟਰ ਸਟੀਪਲਚੇਜ਼ ਵਿਚ ਚੁਣੌਤੀ ਪੇਸ਼ ਕਰੇਗੀ। ਉਨ੍ਹਾਂ ਨੇ ਪਿਛਲੇ ਮਹੀਨੇ ਚੇਨਈ ਵਿਚ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਮਹਿਲਾ 3000 ਮੀਟਰ ਸਟੀਪਲਚੇਜ਼ ਦਾ ਖ਼ਿਤਾਬ ਜਿੱਤਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button