IndiaTop News

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ’ਚ 1561 ਖੈਰ ਦੇ ਰੁੱਖਾਂ ਦੀ ਗੈਰ-ਕਾਨੂੰਨੀ ਕਟਾਈ ਮਾਮਲੇ ’ਚ ਕੀਤੀ ਸੁਣਵਾਈ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਪ੍ਰਿੰਸੀਪਲ ਬੈਂਚ ਨੇ ਪੰਜਾਬ ਦੇ ਰੂਪਨਗਰ ਵਣ ਮੰਡਲ ਵਿੱਚ ਸਰਕਾਰੀ ਸੁਰੱਖਿਅਤ ਜੰਗਲ ਵਿੱਚ ਖੈਰ ਦੇ ਰੁੱਖਾਂ ਦੀ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਕਟਾਈ ਦੇ ਮਾਮਲੇ ‘ਤੇ ਸੁਣਵਾਈ ਕੀਤੀ। 5 ਅਗਸਤ 2026 ਨੂੰ ਹੋਈ ਸੁਣਵਾਈ ਦੌਰਾਨ ਪਟੀਸ਼ਨਰ ਪ੍ਰਦੀਪ ਸ਼ਰਮਾ ਨੇ ਦੋਸ਼ ਲਾਇਆ ਕਿ ਰੂਪਨਗਰ ਵਣ ਮੰਡਲ ਦੇ ਪਿੰਡ ਫਤੇਹਪੁਰ, ਭਗਵਾਲੀ ਅਤੇ ਭੰਗਾਲ਼ਾ ਦੇ ਸਰਕਾਰੀ ਜੰਗਲ ਵਿੱਚ ਖੈਰ ਦੇ ਰੁੱਖਾਂ ਦੀ ਵੱਡੇ ਪੱਧਰ ‘ਤੇ ਕਟਾਈ ਕੀਤੀ ਗਈ ਹੈ।
DFO ਰੂਪਨਗਰ ਵੱਲੋਂ 4 ਅਗਸਤ 2026 ਨੂੰ ਦਾਖ਼ਲ ਜਵਾਬੀ ਹਲਫ਼ਨਾਮੇ ਵਿੱਚ ਇਸ ਦੋਸ਼ ਦੀ ਪੁਸ਼ਟੀ ਕੀਤੀ ਗਈ ਹੈ। DFO ਨੇ 10 ਮਾਰਚ 2026 ਨੂੰ ਸ਼ਿਵਾਲਿਕ ਸਰਕਲ ਦੇ ਵਣ ਸਰਪ੍ਰਸਤ ਨੂੰ ਭੇਜੇ ਪੱਤਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਭੰਗਾਲ਼ਾ ਬੀਟ ਦੇ ਫਤੇਹਪੁਰ, ਭਗਵਾਲੀ ਅਤੇ ਭੰਗਾਲ਼ਾ ਜੰਗਲ ਵਿੱਚ ਕੁੱਲ 1,561 ਰੁੱਖ ਵੱਢੇ ਗਏ ਹਨ। ਹਲਫ਼ਨਾਮੇ ਅਨੁਸਾਰ ਫਤੇਹਪੁਰ ਜੰਗਲ 746 ਮੁੱਢ ਅਤੇ 26 ਟੋਏ, ਕੁੱਲ 772 ਰੁੱਖ, ਭਗਵਾਲੀ ਜੰਗਲ : 640 ਮੁੱਢ ਅਤੇ 103 ਟੋਏ = ਕੁੱਲ 743 ਰੁੱਖ, ਭੰਗਾਲ਼ਾ ਜੰਗਲ: 46 ਮੁੱਢ ਸ਼ਾਮਲ ਹਨ।
NGT ਦੇ ਸਾਹਮਣੇ ਪੇਸ਼ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਗੈਰ-ਕਾਨੂੰਨੀ ਕਟਾਈ ਫੌਰੈਸਟ ਗਾਰਡ ਦੀ ਮਿਲੀਭੁਗਤ ਨਾਲ ਹੋਈ, ਜੋ ਉਸ ਸਮੇਂ ਬਲਾਕ ਅਧਿਕਾਰੀ ਦਾ ਕੰਮ ਵੀ ਦੇਖ ਰਿਹਾ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਬੰਧਤ ਫੌਰੈਸਟ ਗਾਰਡ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਨਾਲ ਹੀ ਪੁਲਿਸ ਵਿੱਚ FIR ਵੀ ਦਰਜ ਕਰਵਾਈ ਗਈ ਹੈ।  ਇਸ ਮਾਮਲੇ ਦੀ ਸੁਣਵਾਈ NGT ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਅਤੇ ਐਕਸਪਰਟ ਮੈਂਬਰ ਡਾ. ਅਫ਼ਰੋਜ਼ ਅਹਿਮਦ ਦੀ ਬੈਂਚ ਕਰ ਰਹੀ ਹੈ। ਅਗਲੀ ਸੁਣਵਾਈ ਵਿੱਚ ਵਿਭਾਗ ਤੋਂ ਅੱਗੇ ਦੀ ਕਾਰਵਾਈ ਦੀ ਰਿਪੋਰਟ ਮੰਗੀ ਜਾ ਸਕਦੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button