Breaking NewsD5 specialInternationalNewsTop News

ਅਮਰੀਕਾ ‘ਚ 14 ਅਪ੍ਰੈਲ ਨੂੰ ਮਨਾਇਆ ਜਾਵੇਗਾ ‘National Sikh Day’

ਕੈਲੀਫੋਰਨੀਆ : ਅਮਰੀਕੀ ਪ੍ਰਤੀਨਿਧ ਸਭਾ ਵਲੋਂ ਸਿੱਖਾਂ ਦੇ ਪਵਿੱਤਰ ਦਿਹਾੜੇ ਵਿਸਾਖੀ ਮੌਕੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਵਜੋਂ ਮਾਨਤਾ ਦਿਵਾਉਣ ਲਈ ਮਤਾ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਹਰ ਸਾਲ ਅਮਰੀਕਾ ਭਰ ਚ ਇਹ ਦਿਨ ਸਿੱਖ ਕੌਮ ਲਈ ਸਮਰਪਿਤ ਹੋਵੇਗਾ। ਇਸ ਸੰਬੰਧੀ ਮਤਾ ਮੁੱਖ ਤੌਰ ਤੇ ਕਾਂਗਰਸਵੁਮੈਨ ਮੈਰੀ ਸਕੈਲਨ ਨੇ ਪੇਸ਼ ਕੀਤਾ, ਜਦਕਿ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕੋ – ਚੇਅਰ ਕਾਂਗਰਸਮੈਨ ਜੌਹਾਂ ਗੈਰਾਮੰਡੀ ਅਤੇ ਕਾਂਗਰਸਮੈਨ ਡੇਵਿਡ ਵਾਲਾਡਾਓ ਨੇ ਹਮਾਇਤ ਦਿੱਤੀ।

ਕੇਜਰੀਵਾਲ ਦੇ ਘਰ ’ਤੇ ਹਮਲੇ ਦਾ ਸੱਚ, ਸੁਪਰੀਮ ਕੋਰਟ ਦਾ ਕਿਸਾਨਾਂ ਦੇ ਹੱਕ ’ਚ ਫੈਸਲਾ, ਦੇਖੋ ਸਿੱਧਾ ਲਈਵ !

ਇਨ੍ਹਾਂ ਤੋਂ ਇਲਾਵਾ ਕਾਂਗਰਸਵੁਮੈਨ ਬਾਸ, ਕਾਂਗਰਸਮੈਨ ਟੋਂਕੋ, ਕਾਂਗਰਸਮੈਨ ਫਿਜ਼ ਪੈਟਰਿਕ, ਕਾਂਗਰਸਮੈਨ ਮਿਊਜ਼ਰ, ਕਾਂਗਰਸਮੈਨ ਸਵਾਲ ਵੈੱਲ, ਕਾਂਗਰਸਮੈਨ ਕ੍ਰਿਸ਼ਨਾਮੂਰਤੀ, ਕਾਂਗਰਸਮੈਨ ਨੌਰਕਰੌਸ, ਕਾਂਗਰਸਮੈਨ ਕਿਮ, ਕਾਂਗਰਸਮੈਨ ਨੀਲ, ਕਾਂਗਰਸਮੈਨ ਬਰੈਂਡਨ ਬੋਇਲ ਵੀ ਮਤਾ ਪੇਸ਼ ਕਰਨ ਵਾਲੀਆਂ ਚ ਸ਼ਾਮਿਲ ਸਨ। ਸਿੱਖ ਭਾਈਚਾਰੇ ਵਿਚ ਇਹ ਮਤਾ ਪੇਸ਼ ਹੋਣ ਨਾਲ ਖ਼ੁਸ਼ੀ ਦਾ ਮਾਹੌਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button