Breaking NewsD5 specialIndiaNewsPolitics

ਮਮਤਾ ਬੈਨਰਜੀ ਦਾ ਬੀਜੇਪੀ ਨੂੰ ਚੈਲੇਂਜ – ਪਹਿਲਾ ਬੰਗਾਲ ‘ਚ 30 ਸੀਟਾਂ ਜਿੱਤ ਕੇ ਦਿਖਾਉਣ

ਬੰਗਾਲ : ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਬੀਰਭੂਮ ‘ਚ ਮੰਗਲਵਾਰ ਨੂੰ ਯਾਤਰਾ ਕੱਢੀ ਅਤੇ ਫਿਰ ਰੈਲੀ ਨੂੰ ਸੰਬੋਧਿਤ ਕੀਤਾ। ਜਿੱਥੇ ਮਮਤਾ ਨੇ ਬੀਜੇਪੀ ਨੂੰ ਚੈਲੇਂਜ ਦਿੱਤਾ ਕਿ ਪਹਿਲਾ ਉਹ ਬੰਗਾਲ ‘ਚ 30 ਸੀਟਾਂ ਜਿੱਤ ਕੇ ਦਿਖਾਉਣ ਅਤੇ ਬਾਅਦ ‘ਚ 294 ਦਾ ਸੁਪਨਾ ਦੇਖਣ। ਮਮਤਾ ਨੇ ਬਿਨ੍ਹਾਂ ਨਾਮ ਲਏ ਅਮਿਤ ਸ਼ਾਹ ਦੀ ਬੰਗਾਲ ਰੈਲੀ ‘ਤੇ ਤੰਜ ਕਸਦਿਆਂ ਕਿਹਾ – ਹੁਣ ਬੀਜੇਪੀ ਵਾਲੇ ਹਰ ਹਫ਼ਤੇ ਆਉਂਦੇ ਹਨ, 5 ਸਟਾਰ ਵਾਲਾ ਖਾਣਾ ਖਾਂਦੇ ਹਨ ਅਤੇ ਅਜਿਹਾ ਦਿਖਾਉਂਦੇ ਹਨ ਕਿ ਆਦਿਵਾਸੀ ਦੇ ਨਾਲ ਖਾਣਾ ਖਾ ਰਹੇ ਹਨ।

ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦੇ ਪ੍ਰਧਾਨ ਦਾ ਵੱਡਾ ਬਿਆਨ! ਅੰਬਾਨੀਆਂ ਅੰਡਾਨੀਆਂ ਨੂੰ ਹੋਇਆ ਸਿੱਧਾ!

ਅਸੀਂ 365 ਦਿਨ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੇ ਨਾਲ ਹਾਂ, ਪਰ ਬੀਜੇਪੀ ਹਰ ਦਿਨ ਫਰਜੀ ਵੀਡੀਓ ਫੈਲਾਅ ਕੇ ਸਮਾਜ ਨੂੰ ਵੰਡਣ ਦਾ ਕੰਮ ਕਰ ਰਹੀ ਹੈ। ਰੈਲੀ ਦੌਰਾਨ ਮਮਤਾ ਨੇ ਪੀਐਮ ਮੋਦੀ ‘ਤੇ ਵੀ ਤੰਜ਼ ਕਸਦਿਆਂ ਕਿਹਾ ਕਿ ਕਿਸੇ ਨੇ ਨਵਾਂ ਰੂਪ ਧਾਰਨ ਕੀਤਾ ਹੈ। ਕਦੇ ਉਹ ਟੈਗੋਰ ਬਣਨਾ ਚਾਹੁੰਦਾ ਹੈ ਤੇ ਕਦੇ ਗਾਂਧੀ ਜੀ। ਬੀਜੇਪੀ ਵਾਲੇ ਕੇਂਦਰੀ ਏਜੰਸੀ ਅਤੇ ਪੈਸਿਆਂ ਦਾ ਇਸਤੇਮਾਲ ਕਰ ਬੰਗਾਲ ‘ਚ ਵੜਨਾ ਚਾਹੁੰਦੇ ਹਨ। ਕਿਸਾਨਾਂ ਦੇ ਮੁੱਦੇ ‘ਤੇ ਵੀ ਮਮਤਾ ਵੱਲੋਂ ਬੀਜੇਪੀ ਨੂੰ ਘੇਰਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button