Breaking NewsD5 specialEntertainmentNewsTop News

Parmish Verma ਨੇ ਗਰਲਫ੍ਰੈਂਡ ਨਾਲ ਤਸਵੀਰ ਸ਼ੇਅਰ ਕਰ ਲਿਖਿਆ – My Better Half !

ਪਟਿਆਲਾ : ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅੱਜ ਕਿਸੇ ਜਾਣ ਪਹਿਚਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਅਤੇ ਸਟਾਈਲਿਸ਼ ਅੰਦਾਜ਼ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸ਼ੇਅਰ ਕਰ ਗਰਲਫ੍ਰੈਂਡ Guneet ਨੂੰ ਵਧਾਈ ਦਿੱਤੀ ਹੈ।

ਸੁਮੇਧ ਸੈਣੀ ਮਾਮਲੇ ‘ਚ ਨਵਾਂ ਮੋੜ, ਵੱਡੇ ਅਫ਼ਸਰਾਂ ਦੀ ਛੁੱਟੀ ! D5 Channel Punjabi

ਗਾਇਕ ਅਤੇ ਅਦਾਕਾਰ ਨੇ ਪੋਸਟ ਸ਼ੇਅਰ ਕਰ ਲਿਖਿਆ, ‘ਮੈਨੂੰ ਆਪਣੇ ਜੀਵਨਸਾਥੀ ’ਤੇ ਮਾਣ ਹੈ। ਬਹੁਤ-ਬਹੁਤ ਮੁਬਾਰਕਾਂ ਗੁਨੀਤ। ਕੈਨੇਡਾ ’ਚ ਲਿਬਰਲ ਪਾਰਟੀ ਲਈ ਨਾਮੀਨੇਸ਼ਨ ਜਿੱਤਣ ’ਤੇ ਤੁਹਾਨੂੰ ਵਧਾਈ। ਮੈਂ ਤੁਹਾਨੂੰ ਕੈਨੇਡਾ ’ਚ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਦੀ ਅਗਲੀ ਸੰਸਦ ਮੈਂਬਰ ਵਜੋਂ ਦੇਖਣ ਦੀ ਉਡੀਕ ਕਰ ਰਿਹਾ ਹਾਂ। ਮੈਂ ਹਰ ਮੌਕੇ ’ਤੇ ਤੁਹਾਡੇ ਨਾਲ ਹਾਂ।’

LIVE :ਕੇਂਦਰ ਦਾ ਕਿਸਾਨਾਂ ਨੂੰ ਸੱਦਾ ! ਕਿਸਾਨ ਮੋਰਚੇ ‘ਚੋਂ ਪੰਜਾਬ ਬਾਹਰ ! ਕਿਸਾਨਾਂ ਲਈ BJP ਆਗੂ ਨੇ ਛੱਡੀ ਕੁਰਸੀ

ਜਾਣਕਾਰੀ ਲਈ ਦੱਸ ਦਈਏ ਕਿ ਲਿਬਰਲ ਪਾਰਟੀ ਨੇ ਗੁਨੀਤ ਗਰੇਵਾਲ ਨੂੰ Mission – Matsqui – Fraser – Canyon ਲਈ ਆਪਣੇ ਉਮੀਦਵਾਰ ਦੇ ਰੂਪ ‘ਚ ਨਾਮਜ਼ਦ ਕੀਤਾ ਹੈ। ਪਰਮੀਸ਼ ਵਰਮਾ ਦੀ ਇਸ ਪੋਸਟ ‘ਤੇ ਫੈਂਨਜ਼ ਲਗਾਤਾਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਦੋਸਤ ਵੀ ਉਨ੍ਹਾਂ ਨੂੰ ਮੁਬਾਰਕਬਾਦ ਦੇ ਰਹੇ ਹਨ।

 

View this post on Instagram

 

A post shared by (@parmishverma)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button