Breaking NewsIndiaNewsPunjab

ਰੋਂਦੇ ਹੋਏ ਬੱਚੇ ਨੂੰ ਚੁੱਪ ਕਰਵਾਉਣ ਲਈ ਮਾਂ ਨੇ FeviKwik ਨਾਲ ਚਿਪਕਾ ਦਿੱਤੇ ਬੁੱਲ੍ਹ

ਬੱਚੇ ਹਰ ਇਨਸਾਨ ਨੂੰ ਪਿਆਰੇ ਹੁੰਦੇ ਨੇ ਬੱਚਿਆਂ ਦੀ ਮਾਸੂਮੀਅਤ ਨੂੰ ਦੇਖ ਕੇ ਸਖਤ ਤੋਂ ਸਖਤ ਲੋਕਾਂ ਦਾ ਵੀ ਦਿਲ ਪਿਘਲ ਜਾਂਦਾ ਹੈ ਪਰ ਕਦੇ ਕਦੇ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਜਿਸ ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਹਾਲ ਹੀ ‘ਚ ਬਿਹਾਰ ਦੇ ਛਪਰਾ ਜ਼ਿਲ੍ਹੇ ‘ਚ ਰਹਿਣ ਵਾਲੀ ਇੱਕ ਮਹਿਲਾ ਦੇ ਆਪਣੇ 15 ਮਹੀਨੇ ਦੇ ਮਾਸੂਮ ਬੱਚੇ ਦੇ ਨਾਲ ਅਜਿਹੀ ਹਰਕਤ ਕੀਤੀ ਜਿਸ ਬਾਰੇ ਕੋਈ ਕਲਪਨਾ ਵੀ ਨਹੀਂ ਸਕਦਾ।

Read Also ਸਾਢੇ ਤਿੰਨ ਸਾਲਾ ਬੱਚੇ ਦਾ ਟੀਚਰ ਨੇ ਕੁੱਟ-ਕੁੱਟ ਕੀਤਾ ਬੁਰਾ ਹਾਲ

ਇਸ ਮਹਿਲਾ ਨੇ ਆਪਣੇ ਮਾਸੂਮ ਬੱਚੇ ਦੇ ਰੋਣ ਤੋਂ ਪਰੇਸ਼ਾਨ ਹੋ ਕੇ ਮਾਸੂਮ ਦੇ ਮੂੰਹ ਨੂੰ ਫੈਵੀਕਵਿਕ ਨਾਲ ਚਿਪਕਾ ਦਿੱਤਾ। ਬੱਚੇ ਦੇ ਪਿਤਾ ਨੇ ਦੱਸਿਆ ਜਦੋਂ ਉਹ ਕੰਮ ਤੋਂ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਬੱਚਾ ਕੁਝ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸਦੇ ਮੂੰਹ ਤੋਂ ਲਾਰ ਨਿਕਲ ਰਹੀ ਸੀ। ਜਦੋਂ ਉਸਨੇ ਨੇੜੇ ਜਾ ਕੇ ਦੇਖਿਆ ਤਾਂ ਉਸਨੂੰ ਬੱਚੇ ਦੇ ਮੂੰਹ ‘ਤੇ ਸਫੇਦ ਰੰਗ ਦਾ ਕੁਝ ਲੱਗਿਆ ਨਜ਼ਰ ਆਇਆ ਤੇ ਉਸਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਸਾਫ ਨਹੀਂ ਹੋਇਆ।

ਪਿਤਾ ਨੇ ਇਸ ਬਾਰੇ ਆਪਣੀ ਪਤਨੀ ਸ਼ੋਭਾ ਤੋਂ ਪੁੱਛਿਆ ਤਾਂ ਕਲਯੁਗੀ ਮਾਂ ਨੇ ਦੱਸਿਆ ਕਿ ਬੱਚਾ ਲਗਾਤਾਰ ਰੋ ਰਿਹਾ ਸੀ ਜਿਸ ਤੋਂ ਤੰਗ ਹੋ ਕੇ ਉਸਨੇ ਮਾਸੂਮ ਦੇ ਮੂੰਹ ਨੂੰ ਫੈਵੀਕਵਿਕ ਲਗਾ ਕੇ ਉਸ ਦੇ ਰੋਣ ਦੀ ਆਵਾਜ਼ ਬੰਦ ਕਰ ਦਿੱਤੀ। ਦੱਸ ਦੇਈਏ ਇਸ ਦਰਦਨਾਕ ਘਟਨਾ ਤੋਂ ਬਾਅਦ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button