Pakistan ਤੋਂ ਪਹਿਲੀ ਵਾਰ ਬਾਦਲਾਂ ਦੀ ਵੀਡੀਓ ਆਈ

ਨਵਜੋਤ ਸਿੱਧੂ ਦੇ ਪਾਕਿਸਤਾਨ ਦੌਰੇ ਅਤੇ ਜੱਫ਼ੀ ਤੋਂ ਪਹਿਲਾਂ ਸਾਲ 1999 ਦੀ ਇਹ ਵੀਡੀਓ ਵੇਖੋ, 19 ਸਾਲ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ। ਭਾਰਤ ਤੋਂ ਲਾਹੌਰ ਬੱਸ ਵਿੱਚ ਬੈਠ ਕੇ ਰਿਸ਼ਤਿਆਂ ਦੀ ਤੰਦ ਨੂੰ ਮਜ਼ਬੂਤ ਕਰਨ ਪਹੁੰਚੇ ਸਨ ਉਨਾਂ ਦੇ ਨਾਲ ਵਫ਼ਦ ਵਿੱਚ ਮੌਜੂਦ ਸਨ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬਾਦਲ ਨੂੰ ਓਸ ਵੇਲੇ ਦੁਰਲੱਭ ਨਸਲ ਦੇ ਭੇਡੂਆਂ ਦਾ ਜੋੜਾ ਭੇਂਟ ਕੀਤਾ ਗਿਆ ਸੀ। ਫੇਰ ਦੌਰ ਆਇਆ ਸਾਲ 2004 ਦਾ ਕਰੀਬ 5 ਸਾਲ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਨ ਕੈਪਟਨ ਅਮਰਿੰਦਰ ਸਿੰਘ ਉਹ ਵੀ ਪਾਕਿਸਤਾਨ ਦੇ ਦੌਰੇ ‘ਤੇ ਗਏ ਤੇ ਲਹਿੰਦੇ ਪੰਜਾਬ ਤੋਂ ਤੋਹਫੇ ‘ਚ ਮਿਲਿਆ ਸੁਲਤਾਨ, ਜੀ ਹਾਂ ਅਰਬੀ ਨਸਲ ਦਾ ਦਰਸ਼ਨੀ ਘੋੜਾ ਜਿਸ ਦੀ ਮੌਤ ਤੋਂ ਬਾਅਦ ਇਕ ਵਛੇਰਾ ਪਾਕਿਸਤਾਨ ਦੇ ਤਤਕਾਲੀ ਮੁੱਖ ਮੰਤਰੀ ਪਰਵੇਸ਼ ਇਲਾਹੀ ਨੇ ਫੇਰ ਭੇਜ ਦਿੱਤਾ ਜੋ ਅੱਜ ਵੀ ਪੰਜਾਬ ਪੁਲਿਸ ਅਕੈਡਮੀ ‘ਚ ਹੈ। ਕੈਪਟਨ ਅਮਰਿੰਦਰ ਨੇ ਵੀ ਹਮਰੁਤਬਾ ਮੁੱਖ ਮੰਤਰੀ ਪਰਵੇਜ਼ ਇਲਾਹੀ ਨੂੰ ਟਰੈਕਟਰ, ਰੋਲੈਕਸ ਘੜੀਆਂ ਅਤੇ ਮਹਿੰਗੇ ਮੋਬਾਈਲ ਭੇਟ ਕੀਤੇ ਸਨ।
Read Also ਬਾਦਲਾਂ ਨੂੰ ਵੱਡਾ ਝਟਕਾ, 40 ਅਕਾਲੀ ਆਗੂ ਆਏ ਸੇਖਵਾਂ ਦੇ ਹੱਕ ‘ਚ
ਇਹ ਸਿਲਸਿਲਾ ਏਥੇ ਹੀ ਨਹੀਂ ਰੁਕਦਾ ਤੋਹਫਿਆਂ ਦੀ ਵੰਡ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਬਾਦਸਤੂਰ ਜਾਰੀ ਰਹੀ ਅਤੇ ਰਿਸ਼ਤਿਆਂ ਦਾ ਨਿੱਘ ਮਾਣਨ ਲਈ ਸਾਲ 2012 `ਚ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੀ ਪਾਕਿਸਤਾਨ ਗਏ। ਇਕੱਲੇ ਨਹੀਂ ਨਾਲ ਹਰਸਿਮਰਤ ਬਾਦਲ, ਬਿਕਰਮ ਮਜੀਠੀਆ ਸਣੇ 45 ਮੈਂਬਰੀ ਵਫ਼ਦ ਜਿਸ ਵਿੱਚ 5 ਮੌਜੂਦਾ ਕੈਬਨਿਟ ਮੰਤਰੀ ਵੀ ਸ਼ਾਮਲ ਸਨ ਜੱਫ਼ੀਆਂ ਵੀ ਪਈਆਂ… ਗੋਲਗੱਪੇ ਵੀ ਖਾਧੇ ਅਤੇ ਦਿਲ ਖਿੱਚਵੇਂ ਤੋਹਫੇ ਵੀ ਮਿਲੇ। ਜਿਸ ਵਿੱਚ ਨੀਲੀ ਰਾਵੀ ਮੱਝ ਮਸ਼ਹੂਰ ਹੈ ਏਨਾ ਹੀ ਨਹੀਂ ਸੁਖਬੀਰ ਬਾਦਲ ਨੇ ਆਪਣੇ ਫਾਰਮ ਲਈ ਤਿੰਨ ਸ਼ਾਹੀਵਾਲ ਗਾਵਾਂ, ਇਕ ਸ਼ਾਹੀਵਾਲ ਬਲਦ, ਇਕ ਨੀਲੀ ਰਾਵੀ ਨਸਲ ਦਾ ਝੋਟਾ, ਤਿੰਨ ਬਾਲਤੀ ਨਸਲ ਦੀਆਂ ਭੇਡਾਂ ਅਤੇ ਇਕ ਭੇਡੂ ਵੀ ਖਰੀਦਿਆ। ਓਧਰ ਪਾਕਿਸਤਾਨੀ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੀ ਪੰਜਾਬ ਦੌਰੇ `ਤੇ ਆਏ ਸਨ। ਬਾਦਲਾਂ ਦੇ ਰਾਜ ‘ਚ ਕਬੱਡੀ ਕੱਪ ਦੀ ਸ਼ਾਨ ਵਧਾਉਣ ਲਈ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਚੇਚੇ ਤੌਰ ‘ਤੇ ਸੱਦਿਆ ਗਿਆ।
ਪ੍ਰਕਾਸ਼ ਸਿੰਘ ਬਾਦਲ ਨੇ ਸ਼ਾਹਬਾਜ਼ ਸ਼ਰੀਫ ਨੂੰ ਕੰਬਾਈਨ ਗਿਫਟ ਕੀਤੀ ਗਈ ਅਤੇ ਇਕ ਟਰੈਕਟਰ ਵੀ ਦਿੱਤਾ। ਸਾਲ 2015 ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਦੇ ਅਚਨਚੇਤ ਦੌਰੇ ‘ਤੇ ਗਏ, ਜਿਥੇ ਉਹਨਾਂ ਹਮਰੁਤਬਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵੀ ਚੌਂਕਾ ਦਿੱਤਾ ਅਤੇ ਹੁਣ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ `ਚ ਨਵਜੋਤ ਸਿੱਧੂ ਨੂੰ ਵਿਸ਼ੇਸ਼ ਤੌਰ `ਤੇ ਸੱਦਿਆ ਗਿਆ… ਸਿੱਧੂ ਅਤੇ ਇਮਰਾਨ ਖਾਨ ਦੀ ਦੋਸਤੀ ਕ੍ਰਿਕਟ ਮੈਦਾਨ ਤੋਂ ਹੈ… ਇਸ ਲਈ ਦੋਸਤ ਖ਼ਾਤਰ ਸਿੱਧੂ ਸਰਹੱਦ ਪਾਰ ਪਹੁੰਚੇ… ਪਰ ਅਗਸਤ 2018 ਦੀ ਇਸ ਫੇਰੀ ਨੇ ਅਜਿਹਾ ਵਿਵਾਦ ਖੜ੍ਹਾ ਕੀਤਾ ਕਿ ਪੂਰੀ ਦੁਨੀਆਂ `ਚ ਨਵਜੋਤ ਸਿੱਧੂ ਦੀ ਚਰਚਾ ਹੋਈ। ਕਿਉਂ ਕਿ ਸਿੱਧੂ ਨੇ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫ਼ੀ ਪਾ ਲਈ ਸੀ ਜਿਸ ਦੀ ਵਜ੍ਹਾ ਸੀ ਕਰਤਾਰਪੁਰ ਲਾਂਘਾ ਜੀ ਹਾਂ ਦਰਸ਼ਨਾਂ ਨੂੰ ਤਰਸ ਰਹੇ ਸ਼ਰਧਾਲੂਆਂ ਦੀ ਭਾਵਨਾ ਨਾਲ ਜੁੜਿਆ ਅਹਿਮ ਮੁੱਦਾ ਤਿੰਨ ਮਹੀਨਿਆਂ `ਚ ਸਿੱਧੂ ਦੀ ਜੱਫ਼ੀ ਨੇ ਰੰਗ ਲਾਇਆ ਅਤੇ ਹੁਣ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਭਾਰਤ ਨੇ ਵੀ ਵੱਡਾ ਤੇ ਇਤਿਹਾਸਕ ਕਦਮ ਚੁੱਕਿਆ।
ਖ਼ੈਰ, 26 ਨਵੰਬਰ ਨੂੰ ਭਾਰਤ `ਚ ਨੀਂਹ ਪੱਥਰ ਰੱਖਿਆ ਜਾ ਰਿਹੈ ਅਤੇ 28 ਨਵੰਬਰ ਨੂੰ ਪਾਕਿਸਤਾਨ ‘ਚ ਜਿਥੇ ਨਵਜੋਤ ਸਿੱਧੂ ਦੇ ਸ਼ਾਮਲ ਹੋਣ ਨੂੰ ਲੈ ਕੇ ਵਿਰੋਧੀ ਭੜਾਸ ਕੱਢ ਰਹੇ ਸਨ। ਖ਼ਾਸ ਕਰ ਅਕਾਲੀ ਦਲ ਪਰ ਹੁਣ ਸੂਈ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਬਾਦਲ ਵੱਲ ਘੁੰਮ ਗਈ ਹੈ। ਜਿਸ ਨੂੰ ਕੇਂਦਰ ਨੇ ਪਾਕਿਸਤਾਨ ਦੇ ਸੱਦੇ ‘ਤੇ ਭੇਜਣ ਦਾ ਫ਼ੈਸਲਾ ਲਿਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਅੱਤਵਾਦ ਅਤੇ ਭਾਰਤੀ ਫੌਜੀਆਂ ਦੇ ਕਤਲ ਦਾ ਹਵਾਲਾ ਦੇ ਕੇ ਪਾਕਿਸਤਾਨ ਦਾ ਸੱਦਾ ਠੁਕਰਾ ਚੁੱਕੇ ਨੇ ਅਜਿਹੇ ਵਿੱਚ ਸਵਾਲ ਉਹਨਾਂ ਤੋਹਫ਼ਿਆਂ ਦਾ ਉੱਠ ਰਿਹਾ ਹੈ। ਜੋ ਬਾਦਲ ਪਰਿਵਾਰ ਨੇ ਵੀ ਲਏ ਅਤੇ ਕੈਪਟਨ ਨੇ ਵੀ ਸਵਾਲ ਮੌਜੂਦਾ ਅਤੇ ਤਤਕਾਲੀ ਸਰਕਾਰਾਂ ‘ਤੇ ਵੀ ਉੱਠਣੇ ਲਾਜ਼ਮੀ ਨੇ ਕਿ ਹੁਣ ਜੱਫ਼ੀ ਨੂੰ ਜੱਫ਼ਾ ਕਿਉਂ ਮਾਰਿਆ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.