Breaking NewsD5 specialInternationalNewsTop News

ਜਰਮਨੀ ‘ਚ ਚਾਕੂ ਨਾਲ ਹਮਲਾ : ਤਿੰਨ ਲੋਕਾਂ ਦੀ ਮੌਤ, ਸ਼ੱਕੀ ਹਮਲਾਵਰ ਗ੍ਰਿਫ਼ਤਾਰ

ਬਰਲਿਨ : ਜਰਮਨੀ ਦੇ ਬਵੇਰਿਆ ਦੇ ਬੁਰਜ਼ਬਰਗ ਸ਼ਹਿਰ ‘ਚ ਇੱਕ ਸ਼ਖਸ ਨੇ ਚਾਕੂ ਨਾਲ ਹਮਲਾ ਕਰ ਤਿੰਨ ਲੋਕਾਂ ਦੀ ਜਾਨ ਲੈ ਲਈ। ਨਾਲ ਹੀ ਇਸ ਹਮਲੇ ‘ਚ ਕਈ ਹੋਰ ਲੋਕ ਵੀ ਜ਼ਖਮੀ ਹੋ ਗਏ। ਜਰਮਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੂੰ ਗੋਲੀ ਮਾਰ ਕੇ ਜ਼ਖਮੀ ਕੀਤਾ ਗਿਆ ਅਤੇ ਉਸਤੋਂ ਬਾਅਦ ਉਸਦੀ ਗ੍ਰਿਫ਼ਤਾਰੀ ਕੀਤੀ ਜਾ ਸਕਦੀ ਹੈ। ਅਜੇ ਤੱਕ ਸ਼ਪਸਟ ਨਹੀਂ ਹੈ ਕਿ ਇਸ ‘ਚ ਕਿੰਨੇ ਲੋਕ ਜ਼ਖਮੀ ਹੋਏ ਹਨ।

ਲਓ ਕਿਸਾਨਾਂ ਨੇ ਕਰਤਾ ਕਾਂਡ, ਬੀਜੇਪੀ ਲੀਡਰ ਦੀ ਭੰਨਤੀ ਗੱਡੀ, ਮਸਾ ਬਚਿਆ ਲੀਡਰ, ਮਾਹੌਲ ਖ਼ਰਾਬ

ਪੁਲਿਸ ਨੇ ਸ਼ੱਕੀ ਹਮਲਾਵਾਰ ਦੀ ਪਹਿਚਾਣ 24 ਸਾਲ ਸੋਮਾਲਿਆਈ ਮੂਲ ਦੇ ਵਿਅਕਤੀ ਦੇ ਤੌਰ ਤੇ ਕੀਤੀ ਹੈ ਜੋ ਸ਼ਹਿਰ ‘ਚ ਰਹਿੰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਦੀ ਗੋਲੀ ਨਾਲ ਜ਼ਖਮੀ ਹਮਲਾਵਾਰ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ‘ਚ ਦਿੱਖ ਰਿਹਾ ਹੈ ਕਿ ਰਾਹਗੀਰ ਹਮਲਾਵਰ ਨੂੰ ਘੇਰਿਆ ਹੋਇਆ ਹੈ। ਜਰਮਨ ਆਰਟੀਅਲ ਟੈਲੀਵਿਜ਼ਨ ਤੇ ਇੱਕ ਮਹਿਲਾ ਨੇ ਦੱਸਿਆ ਕਿ ਉਸਨੇ ਘਟਨਾ ਨੂੰ ਦੇਖਿਆ ਹੈ ਅਤੇ ਪੁਲਿਸ ਪਹੁੰਚ ਚੁੱਕੀ ਹੈ।

ਡੰਡੇ ਲੈ ਕਿਸਾਨਾਂ ਅੱਗੇ ਖੜ੍ਹੀ ਪੁਲਿਸ!ਫੇਰ ਚਾਰੇ ਪਾਸੇ ਤੋਂ ਪਾ ਲਿਆ ਘੇਰਾ || D5 Channel Punjabi

ਜੂਲੀਆ ਰੂਨਜੇ ਨੇ ਦੱਸਿਆ ਉਸਦੇ ਕੋਲ ਵੱਡਾ ਚਾਕੂ ਸੀ ਅਤੇ ਉਹ ਲੋਕਾਂ ਤੇ ਹਮਲਾ ਕਰ ਰਿਹਾ ਸੀ। ਇਸ ਤੋਂ ਬਾਅਦ ਕਈ ਲੋਕਾਂ ਨੇ ਉਸ ਨੂੰ ਰੋਕਣ ਲਈ ਕੁਰਸੀ, ਛਾਤਾ ਜਾਂ ਸੈਲਫੋਨ ਨਾਲ ਵਾਰ ਕੀਤਾ। ਇਸ ਤੋਂ ਬਾਅਦ ਪੁਲਿਸ ਪਹੁੰਚੀ ਅਤੇ ਪੁਲਿਸ ਦਾ ਮੰਨਨਾ ਹੈ ਕਿ ਉਸ ਨੂੰ ਗੋਲੀ ਮਾਰੀ, ਤੁਸੀਂ ਆਵਾਜ਼ ਸਾਫ ਤੌਰ ਤੇ ਸੁਣ ਸਕਦੇ ਹੋ। ਪੁਲਿਸ ਬੁਲਾਰੇ ਕਸ਼ਿਟ੍ਰਨ ਕੂਨਿਕ ਨੇ ਕਿਹਾ ਕਿ ਅਧਿਕਾਰੀਆ ਨੂੰ ਸ਼ਾਮ ਕਰੀਬ ਪੰਜ ਵਜੇ ਜਾਣਕਾਰੀ ਮਿਲੀ ਕਿ ਸ਼ਹਿਰ ਦੇ ਮਾਧਿਅਮ ‘ਚ ਬਾਰਬਰੋਸਾ ਚੌਂਕ ਤੇ ਚਾਕੂ ਨਾਲ ਲੋਕਾਂ ਤੇ ਹਮਲਾ ਕੀਤਾ ਜਾ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button