Breaking NewsD5 specialNewsSports

Pak vs SA :  Fakhar Zaman ਨੇ ਤੂਫਾਨੀ ਪਾਰੀ ਖੇਡ ਕੀਤਾ ਰਿਕਾਰਡ ਦਰਜ

ਜੋਹਾਨਿਸਬਰਗ : ਪਾਕਿਸਤਾਨ ਦੇ ਫਖਰ ਜਮਾਂ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਉਹ ਦੁਨੀਆ ਦੇ ਸਭ ਤੋਂ ਖਤਰਨਾਕ ਓਪਨਰ ਹਨ। ਉਨ੍ਹਾਂ ਨੇ ਐਤਵਾਰ ਨੂੰ ਦੱਖਣੀ ਅਫਰੀਕਾ ਦੇ ਖਿਲਾਫ 193 ਦੌੜਾਂ ਦੀ ਬੇਮਿਸਾਲ ਪਾਰੀ ਖੇਡੀ। ਇਸਦੇ ਨਾਲ ਹੀ ਉਨ੍ਹਾਂ ਨੇ ਰਿਕਾਰਡ ਬੁੱਕ ‘ਚ ਆਪਣਾ ਨਾਮ ਦਰਜ ਕਰਾ ਲਿਆ। ਫਖਰ ਜਮਾਂ ਵਨਡੇ ਕ੍ਰਿਕੇਟ ‘ਚ ਦੂਜੀ ਪਾਰੀ ‘ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ ਬਣ ਗਏ ਹਨ। ਉਨ੍ਹਾਂ ਨੇ 155 ਗੇਂਦਾਂ ਦੀ ਆਪਣੀ ਪਾਰੀ ‘ਚ 18 ਚੌਕੇ ਅਤੇ 10 ਛੱਕੇ ਲਗਾਏ।

ਕਿਸਾਨਾਂ ਨੇ FCI ਦਫਤਰ ਨੂੰ ਪਾਇਆ ਘੇਰਾ,ਆਲੇ ਦੁਆਲੇ ਖੜ੍ਹ ਗਈ ਪੁਲਿਸ…

ਪਾਕਿਸਤਾਨ ਅਤੇ ਦੱਖਣੀ ਅਫਰੀਕਾ  ਦੇ ਵਿੱਚ ਐਤਵਾਰ ਨੂੰ ਜੋਹਾਨਿਸਬਰਗ ‘ਚ ਦੂਜਾ ਵਨਡੇ ਮੈਚ ਖੇਡਿਆ ਗਿਆ। ਮੇਜ਼ਬਾਨ ਦੱਖਣੀ ਅਫਰੀਕਾ ਨੇ ਪਹਿਲਾਂ ਬੈਟਿੰਗ ਕਰਦੇ ਹੋਏ 6 ਵਿਕੇਟਾਂ  ‘ਤੇ 341 ਰਨ ਬਣਾਏ। ਜਵਾਬੀ ਪਾਰੀ ਖੇਡਣ ਉਤਰੇ ਪਾਕਿਸਤਾਨ ਲਈ ਓਪਨਰ ਫਕਰ ਜਮਾਂ ਨੇ 193 ਦੌੜਾਂ ਦੀ ਖੂਬਸੂਰਤ ਪਾਰੀ ਖੇਡੀ। ਹਾਲਾਂਕਿ  ਉਹ ਆਪਣੀ ਟੀਮ ਨੂੰ ਜਿੱਤ ਨਾ ਦਵਾ ਸਕੇ। ਪਾਕਿਸਤਾਨੀ ਟੀਮ ਨਿਰਧਾਰਿਤ 50 ਓਵਰਾਂ ‘ਚ 9 ਵਿਕੇਟਾਂ  ‘ਤੇ 324 ਦੌੜਾ ਹੀ ਬਣਾ ਸਕੀ। ਇਸ ਤਰ੍ਹਾਂ ਉਸਨੂੰ 17 ਦੌੜਾ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button