Breaking NewsD5 specialInternationalNewsTop News

OMG: ਪਤੀ ਨੇ ਪਤਨੀ ਦਾ ਕਤਲ ਕਰ ਸੈਪਟਿਕ ਟੈਂਕ ‘ਚ ਲੁਕਾਈ ਲਾਸ਼, 40 ਸਾਲ ਬਾਅਦ ਮਿਲੀਆਂ ਹੱਡੀਆਂ ਅਤੇ ਖੋਪੜੀ

ਬ੍ਰਿਟੇਨ : ਸੂਰ ਪਾਲਣ ਦਾ ਕੰਮ ਕਰਨ ਵਾਲੇ 89 ਸਾਲਾ ਕਿਸਾਨ ਡੇਵਿਡ ਵੇਨੇਬਲਜ਼ ‘ਤੇ ਆਪਣੀ ਪਤਨੀ ਦਾ ਕਤਲ ਕਰਨ ਅਤੇ ਲਾਸ਼ ਨੂੰ ਸੈਪਟਿਕ ਟੈਂਕ ‘ਚ ਲੁਕਾਉਣ ਦਾ ਦੋਸ਼ ਹੈ। ਡੇਵਿਡ ਯੂਕੇ ਦੇ ਵਰਸੇਸਟਰਸ਼ਾਇਰ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ। ਡੇਵਿਡ ‘ਤੇ ਦੋਸ਼ ਹੈ ਕਿ ਉਸ ਨੇ ਕਿਸੇ ਹੋਰ ਔਰਤ ਨਾਲ ਅਫੇਅਰ ਕਾਰਨ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਸੈਪਟਿਕ ਟੈਂਕ ‘ਚ 40 ਸਾਲ ਤੱਕ ਲੁਕਾ ਕੇ ਰੱਖਿਆ। ਹੈਰਾਨੀ ਦੀ ਗੱਲ ਹੈ ਕਿ ਡੇਵਿਡ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਸੈਪਟਿਕ ਟੈਂਕ ਵਿੱਚ ਲੁਕਾ ਕੇ ਖ਼ੁਦ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।

CM Mann Live : Bhagwant Mann ਦਾ ਵੱਡਾ ਬਿਆਨ, ਕਈ ਭ੍ਰਿਸ਼ਟ ਮੰਤਰੀਆਂ ਦੀ ਜੇਲ੍ਹ ਜਾਣ ਦੀ ਤਿਆਰੀ ?

ਡੇਵਿਡ ਦਾ ਆਪਣੀ ਮਾਂ ਦੀ ਕੇਅਰਟੇਕਰ ਨਾਲ ਸੀ ਅਫੇਅਰ
ਡੇਵਿਡ ‘ਤੇ ਦੋਸ਼ ਹੈ ਕਿ ਉਸ ਦਾ ਆਪਣੀ ਮਾਂ ਦੀ ਕੇਅਰਟੇਕਰ ਨਾਲ ਸਾਲ 1982 ਦੌਰਾਨ ਅਫੇਅਰ ਹੋ ਗਿਆ ਸੀ ਅਤੇ ਇਸੇ ਕਾਰਨ ਉਸ ਨੇ ਆਪਣੀ ਪਤਨੀ ਨੂੰ ਰਸਤੇ ਤੋਂ ਹਟਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ। ਡੇਵਿਡ ਨੇ ਮੌਕਾ ਮਿਲਦੇ ਹੀ ਆਪਣੀ ਪਤਨੀ ਵੇਨੇਬਲਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸੈਪਟਿਕ ਟੈਂਕ ਵਿੱਚ ਲੁਕਾ ਦਿੱਤਾ।

Sukhpal Khaira Arrest : Police ਦੀ ਵੱਡੀ ਕਾਰਵਾਈ, Sukhpal Khaira ਕੀਤਾ ਗ੍ਰਿਫਤਾਰ | D5 Channel Punjabi

ਪੁਲਿਸ ਨੇ ਕਈ ਸਾਲਾਂ ਤੱਕ ਜਾਂਚ ਕੀਤੀ, ਪਰ ਕਿਤੇ ਵੀ ਬ੍ਰੈਂਡਾ ਵੇਨੇਬਲਜ਼ ਦਾ ਕੋਈ ਸੁਰਾਗ ਨਹੀਂ ਮਿਲਿਆ। ਫਿਰ ਰਾਜ਼ ਉਦੋਂ ਖੁੱਲਿਆ ਜਦੋਂ ਸਾਲ 2019 ਵਿਚ ਡੇਵਿਡ ਵੇਨੇਬਲਜ਼ ਨੇ ਆਪਣੇ ਭਤੀਜੇ ਨੂੰ ਫਾਰਮ ਵੇਚ ਦਿੱਤਾ। ਉਸੇ ਸਾਲ ਜਦੋਂ ਠੇਕੇਦਾਰ ਸੈਪਟਿਕ ਟੈਂਕ ਦੀ ਸਫ਼ਾਈ ਕਰਨ ਆਏ ਤਾਂ ਉਨ੍ਹਾਂ ਨੂੰ ਟੈਂਕੀ ਵਿੱਚ ਮਨੁੱਖੀ ਹੱਡੀਆਂ ਅਤੇ ਖੋਪੜੀ ਮਿਲੀ। ਇਸ ਤੋਂ ਬਾਅਦ ਰਾਜ਼ ਤੋਂ ਪਰਦਾ ਚੁੱਕਣ ਲਈ ਡੀ.ਐਨ.ਏ. ਟੈਸਟ ਕੀਤਾ ਗਿਆ ਤਾਂ ਪਤਾ ਲੱਗਾ ਕਿ ਸਾਰੇ ਅਵਸ਼ੇਸ਼ ਬ੍ਰੈਂਡਾ ਵੇਨੇਬਲਜ਼ ਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button