Odisha Train accident: ਉੜੀਸਾ ਦੇ ਬਾਲਾਸੋਰ ‘ਚ ਹੋਏ ਰੇਲ ਹਾਦਸੇ ਤੋਂ ਬਾਅਦ ਇਸ ਦੀ ਜਾਂਚ ਦੀ ਜ਼ਿੰਮੇਵਾਰੀ ‘ਕਮਿਸ਼ਨਰ ਆਫ ਰੇਲਵੇ ਸੇਫਟੀ’ ਨੂੰ ਦਿੱਤੀ ਗਈ ਸੀ। ਸੀਆਰਐਸ ਦੀ ਜਾਂਚ ਵਿੱਚ ਇਹ ਪਾਇਆ ਗਿਆ ਹੈ ਕਿ ਰੇਲ ਹਾਦਸੇ ਦਾ ਕਾਰਨ ਕਈ ਪੱਧਰਾਂ ‘ਤੇ ਖਾਮੀਆਂ ਹਨ। ਸੀਆਰਐਸ ਜਾਂਚ ਰਿਪੋਰਟ ਨੇ ਇਸ਼ਾਰਾ ਕੀਤਾ ਕਿ ਲੈਵਲ-ਕਰਾਸਿੰਗ ਲੋਕੇਸ਼ਨ ਬਾਕਸ ਦੇ ਅੰਦਰ ਤਾਰਾਂ ਦੀ ਗਲਤ ਲੇਬਲਿੰਗ ਸਾਲਾਂ ਤੋਂ ਅਣਡਿੱਠ ਕੀਤੀ ਗਈ ਸੀ। ਰੱਖ-ਰਖਾਅ ਦੌਰਾਨ ਵੀ ਇਸ ਵਿੱਚ ਖਾਮੀ ਸੀ। ਜੇਕਰ ਇਨ੍ਹਾਂ ਗੜਬੜੀਆਂ ਨੂੰ ਨਜ਼ਰਅੰਦਾਜ਼ ਨਾ ਕੀਤਾ ਗਿਆ ਹੁੰਦਾ ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀ
ਰੰਧਾਵਾ ਤੇ ਕੈਪਟਨ ਨੂੰ ਦੇਣੇ ਪੈਣਗੇ ਪੈਸੇ ! ਅੰਸਾਰੀ ਦੇ ਨਾਮ ‘ਤੇ ਪੰਜਾਬ ‘ਚ ਜ਼ਮੀਨ, ਮਾਨ ਨੇ ਫਸਾਏ ਕਸੂਤੇ
ਰਿਪੋਰਟ ਮੁਤਾਬਕ ਇਸ ਹਾਦਸੇ ਲਈ ਸਿਗਨਲ ਵਿਭਾਗ ਨੂੰ ਮੁੱਖ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਹਾਦਸੇ ਲਈ ਸਟੇਸ਼ਨ ਮਾਸਟਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਕਿਉਂਕਿ ਉਹ ਸਿਗਨਲ ਕੰਟਰੋਲ ਸਿਸਟਮ ਵਿੱਚ ‘ਅਸਾਧਾਰਨ ਵਿਵਹਾਰ’ ਦਾ ਪਤਾ ਲਗਾਉਣ ਵਿੱਚ ਅਸਫਲ ਰਿਹਾ। ਜੇਕਰ ਸਟੇਸ਼ਨ ਮਾਸਟਰ ਨੇ ਨੁਕਸ ਦਾ ਪਤਾ ਲਗਾਇਆ ਹੁੰਦਾ ਤਾਂ ਹਾਦਸੇ ਨੂੰ ਰੋਕਿਆ ਜਾ ਸਕਦਾ ਸੀ।
SGPC ਨੇ ਮੰਨੀ Jathedar ਦੀ ਗੱਲ, ਚੁੱਕਿਆ ਵੱਡਾ ਕਦਮ | D5 Channel Punjabi
2 ਜੂਨ ਨੂੰ ਓਡੀਸ਼ਾ ਦੇ ਬਾਲਾਸੋਰ ‘ਚ ਹੋਏ ਰੇਲ ਹਾਦਸੇ ‘ਚ 293 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 1000 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਸੀਆਰਐੱਸ ਰਿਪੋਰਟ ਪਿਛਲੇ ਹਫਤੇ ਰੇਲਵੇ ਬੋਰਡ ਨੂੰ ਸੌਂਪੀ ਗਈ ਸੀ। ਇਸ ਦੇ ਅਨੁਸਾਰ ਮੌਕੇ ‘ਤੇ ਮੌਜੂਦ ਸਿਗਨਲ ਸਟਾਫ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਲੈਵਲ ਕਰਾਸਿੰਗ ‘ਤੇ ‘ਇਲੈਕਟ੍ਰਿਕ ਲਿਫਟਿੰਗ ਬੈਰੀਅਰ’ ਨੂੰ ਬਦਲਣ ਸਮੇਂ ਉਨ੍ਹਾਂ ਨੂੰ ਟਰਮੀਨਲ ‘ਤੇ ਗਲਤ ਅੱਖਰ ਲਿਖਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.