Breaking NewsD5 specialIndiaNewsPolitics

Haryana ਦੇ ਇਸ ਬੱਸ ਅੱਡੇ ਦਾ ਬਦਲੇਗਾ ਨਾਂ, Sushma Swaraj ਦੇ ਨਾਮ ‘ਤੇ ਨਵਾਂ ਨਾਮਕਰਣ

ਹਰਿਆਣਾ : ਹਰਿਆਣਾ ਸਰਕਾਰ ਨੇ ਅੰਬਾਲਾ ਸ਼ਹਿਰ ਦੇ ਬੱਸ – ਸਟੈਂਡ ਦਾ ਨਾਂ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੇ ਨਾਂ ‘ਤੇ ਰੱਖਣ ਦਾ ਫ਼ੈਸਲਾ ਲਿਆ ਹੈ। ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਦੱਸਿਆ ਕਿ ਮੁੱਖਮੰਤਰੀ ਮਨੋਹਰ ਲਾਲ ਖੱਟੜ ਨੇ ਅੰਬਾਲਾ ਬੱਸ ਅੱਡੇ ਦਾ ਨਾਮਕਰਣ ਸੰਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅੰਬਾਲਾ ਸ਼ਹਿਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਅਸੀਮ ਗੋਇਲ ਨੇ ਇੱਕ ਚਿੱਠੀ ਦੇ ਮਾਧਿਅਮ ਨਾਲ ਇਸ ਬੱਸ ਅੱਡੇ ਦਾ ਨਾਂ ਸੁਸ਼ਮਾ ਸਵਰਾਜ ਦੇ ਨਾਮ ‘ਤੇ ਰੱਖਣ ਦੀ ਗੁਜ਼ਾਰਿਸ਼ ਕੀਤੀ ਹੈ।

Delhi ‘ਚ ਭਗਵੰਤ ਮਾਨ ਨੇ ਨੱਪੀ ਕਿੱਲੀ, ਕਹਿੰਦਾ- ਮੈਂ ਪੰਜਾਬੀ, ਹਿੰਦੀ ਮਿਕਸ ਕਰੂੰ, ਲੋਕ ਹੱਸ ਹੱਸ ਹੋਏ ਦੂਹਰੇ

ਮੂਲਚੰਦ ਸ਼ਰਮਾ ਨੇ ਦੱਸਿਆ ਕਿ ਸਵਰਾਜ ਦੇਸ਼ ਦੀ ਰਾਜ ਨੇਤਾ ਸੀ, ਜੋ ਕਿ ਅੰਬਾਲਾ ਸ਼ਹਿਰ ਨਾਲ ਸੰਬੰਧ ਰੱਖਦੀ ਸੀ। ਹਾਲਾਂਕਿ 14 ਫਰਵਰੀ ਨੂੰ ਉਨ੍ਹਾਂ ਦਾ ਜਨਮਦਿਨ ਹੈ, ਇਸ ਲਈ ਬੱਸ ਅੱਡੇ ਦਾ ਨਾਮਕਰਣ ਵੀ ਉਸੇ ਦਿਨ ਤੋਂ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਦੇਸ਼ ਦੀਆਂ ਹੋਰ ਬੇਟੀਆਂ ਨੂੰ ਵੀ ਆਪਣੇ ਕਾਰਜ ਖੇਤਰ ਦੇ ਸਿਖਰ ‘ਤੇ ਪਹੁੰਚਣ ਦੀ ਪ੍ਰਰੇਣਾ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button