InternationalTop News

NDP ਆਗੂ ਜਗਮੀਤ ਸਿੰਘ ਤੇ ਇੱਕ ਪ੍ਰਦਰਸ਼ਨਕਾਰੀ ਨੇ ਲਗਾਇਆ ਭ੍ਰਿਸ਼ਟਚਾਰੀ ਹੋਣ ਦਾ ਇਲਜ਼ਾਮ, ਗੋਰੇ ਨੂੰ ਸੁਣਾਈਆਂ ਤੱਤੀਆਂ-ਤੱਤੀਆਂ

NDP ਆਗੂ ਜਗਮੀਤ ਸਿੰਘ ਨੂੰ ਮੰਗਲਵਾਰ ਨੂੰ ਸੰਸਦ ਦੇ ਬਾਹਰ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਪ੍ਰਦਰਸ਼ਨਕਾਰੀ ਨੇ ਉਨ੍ਹਾਂ ਨੂੰ ਭ੍ਰਿਸ਼ਟਚਾਰੀ ਹੋਣ ਦਾ ਇਲਜ਼ਾਮ ਲਗਾਇਆ।

ਫੈਡਰਲ ਸਿਆਸਤਦਾਨਾਂ ਨੇ ਹਾਲ ਹੀ ਵਿੱਚ ਜਨਤਕ ਪਰੇਸ਼ਾਨੀ ਦਾ ਸਾਹਮਣਾ ਕਰਨ ਦੀ ਰਿਪੋਰਟ ਕੀਤੀ ਹੈ ਅਤੇ ਓਟਾਵਾ ਵਿੱਚ ਵੈਲਿੰਗਟਨ ਸਟਰੀਟ ‘ਤੇ ਤਾਇਨਾਤ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਸੰਸਦ ਵੱਲ ਜਾਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਧਮਕੀ ਦਿੱਤੀ ਹੈ।

https://x.com/i/status/1836113963932881129

ਐਕਸ ‘ਤੇ ਪੋਸਟ ਕੀਤੀ ਗਈ ਇੱਕ ਵੀਡੀਓ ਦੇਖਿਆ ਜਾ ਸਕਦਾ ਹੈ ਕਿ ਘੱਟੋ-ਘੱਟ ਦੋ ਪ੍ਰਦਰਸ਼ਨਕਾਰੀਆਂ ਨੂੰ ਪਾਰਕਿੰਗ ਵਿੱਚ ਜਗਮੀਤ ਸਿੰਘ ਦਾ ਪਿੱਛਾ ਕਰ ਰਹੇ ਸੀ। ਉਨ੍ਹਾਂ ਵਿੱਚੋਂ ਇੱਕ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਬੇਭਰੋਸਗੀ ਦੇ ਪ੍ਰਸਤਾਵ ਦਾ ਸਮਰਥਨ ਕਰਨਗੇ। ਜਦੋਂ ਐਨਡੀਪੀ ਨੇਤਾ ਇਸ ਨੂੰ ਅਣਸੁਣਾ ਕਰਦੇ ਹੋਏ ਅੱਗੇ ਵਧਦੇ ਹਨ ਤਾਂ ਪਿੱਛੇ ਤੋਂ ਕਿਸੇ ਨੇ ਕਿਹਾ ਭ੍ਰਿਸ਼ਟਚਾਰੀ । ਜਿਸ ਤੋਂ ਬਾਅਦ ਜਾਂਦੇ ਹੋਏ ਜਗਮੀਤ ਸਿੰਘ ਵਾਪਸ ਆਉਂਦੇ ਹਨ ਅਤੇ ਉਨ੍ਹਾਂ ਨੂੰ ਮੂੰਹ ਤੇ ਬੋਲਣ ਦੀ ਗੱਲ ਆਖਦੇ ਹਨ। ਜਿਸ ਤੋਂ ਬਾਅਦ ਉਕਤ ਵਿਅਕਤੀ ਕੁਝ ਵੀ ਕਹਿਣ ਤੋਂ ਮੁਕਰ ਜਾਂਦਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button