PunjabTop News

19‌ ਮਾਰਚ ਨੂੰ ਸਿੱਧੂ ਮੂਸੇਵਾਲਾ ਦੀ ਮਨਾਈ ਜਾਵੇਗੀ ਪਹਿਲੀ ਬਰਸੀ

ਪੰਚਾਂ, ਸਰਪੰਚਾਂ, ਕੌਂਸਲਰਾਂ ਅਤੇ ਕਲੱਬ ਪ੍ਰਧਾਨਾਂ ਨੇ ਤਿਆਰੀਆਂ ਲਈ ਕੀਤੀ ਪਰਿਵਾਰ ਨਾਲ ਮੀਟਿੰਗ

– ਬਲਕੌਰ ਸਿੰਘ ਨੇ ਸਰਕਾਰ ਦੇ ਮੰਤਰੀਆਂ ਦੇ ਬਿਆਨਾਂ ਦੀ ਨਿੰਦਾ ਕਰਦਿਆਂ ਕਿਹਾ, ਲੜਾਈ ਜਾਰੀ ਰੱਖਾਂਗੇ

ਮਾਨਸਾ, 10 ਮਾਰਚ 2023 – 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਹਤਿਆਰਿਆਂ ਵੱਲੋਂ ਗੋਲੀਆਂ ਮਾਰਕੇ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇ ਵਾਲਾ ਦੇ ਮਾਪਿਆਂ ਵੱਲੋਂ ਉਹਨਾਂ ਦੀ ਪਹਿਲੀ ਬਰਸੀ 19 ਮਾਰਚ ਨੂੰ ਅਨਾਜ ਮੰਡੀ ਵਿੱਚ ਮਨਾਈ ਜਾ ਰਹੀ ਹੈ। ਜਿਸਦੀਆਂ ਤਿਆਰੀਆਂ ਲਈ ਵੱਖ ਵੱਖ ਪਿੰਡਾਂ ਦੇ ਪੰਚਾਂ, ਸਰਪੰਚਾਂ, ਕੌਂਸਲਰਾਂ ਅਤੇ ਕਲੱਬਾਂ ਦੇ ਮੈਂਬਰਾਂ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੀਟਿੰਗ ਕੀਤੀ ਅਤੇ ਬਰਸੀਂ ਵਾਲੇ ਦਿਨ ਹੋਣ ਵਾਲੇ ਪ੍ਰੋਗਰਾਮ ਬਾਰੇ ਵਿਚਾਰ ਚਰਚਾ ਕੀਤੀ। ਜਿੰਨਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੱਲੋਂ ਵਿਧਾਨ ਸਭਾ ਬਾਹਰ ਦਿੱਤੇ ਧਰਨੇ ਤੋਂ ਬਾਅਦ ਮੰਤਰੀਆਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦੀ ਨਿੰਦਾ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਲੜਾਈ ਜਾਰੀ ਰਹੇਗੀ।

ਬਰਸੀ ਪ੍ਰੋਗਰਾਮ ਬਾਰੇ ਬੋਲਦਿਆਂ ਸੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਤਾਂ ਸਿੱਧੂ ਮੂਸੇਵਾਲਾ ਦਾ ਸਿਰਫ ਦੁਨੀਆਵੀ ਪਿਓ ਹਾਂ। ਉਨ੍ਹਾਂ ਕਿਹਾ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਵੱਡਾ ਸਮਾਗਮ ਹੁੰਦਾ ਹੈ ਤਾਂ ਸਾਰੀਆਂ ਵਿਉਂਤਬੰਦੀਆਂ ਫੇਲ ਹੋ ਜਾਂਦੀਆਂ ਹਨ, ਪਰ ਅਕਾਲ ਪੁਰਖੁ ਖੁਦ ਬਰਸਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਪਰਮਾਤਮਾ ਦੀ ਕਿਰਪਾ ਨਾਲ ਪਹਿਲਾਂ ਵਾਂਗ ਹੁਣ ਵੀ ਸਭ ਕੁਝ ਵਧੀਆ ਹੋਵੇਗਾ। ਸਿੱਧੂ ਮੂਸੇਵਾਲਾ ਦੇ ਇਨਸਾਫ਼ ਨੂੰ ਲੈ ਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਸਾਡੀ ਪਾਰਟੀ ਚੁੱਪ ਸੀ, ਪਰ ਹੁਣ ਉਨ੍ਹਾਂ ਵੱਲੋਂ ਨਿਭਾਏ ਰੋਲ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਅਤੇ ਸਰਕਾਰ ਦੀ ਨੀਅਤ ਦਾ ਵੀ ਪਤਾ ਲੱਗਆ ਹੈ।

ਵਿਧਾਨ ਸਭਾ ਅੱਗੇ ਦਿੱਤੇ ਧਰਨੇ ਤੋਂ ਬਾਦ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਦਿੱਤੇ ਗਏ ਬਿਆਨਾਂ ਤੇ ਬਲਕੌਰ ਸਿੰਘ ਨੇ ਕਿਹਾ ਕਿ ਅਮਨ ਅਰੋੜਾ ਇੱਕ ਜਿੰਮੇਵਾਰ ਮੰਤਰੀ ਹਨ ਅਤੇ ਉਨ੍ਹਾਂ ਦਾ ਇਹ ਕਹਿਣਾ ਕਿ ਸਿਧੂ ਮੂਸੇਵਾਲਾ ਆਪਣੀਆਂ ਗਲਤੀਆਂ ਕਰ ਕੇ ਮਰਿਆ ਹੈ, ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਗਲਤੀ ਕੀਤੀ ਹੈ ਤਾਂ ਅਸੀਂ ਆਪਣਾ ਪੁੱਤ ਗਵਾ ਲਿਆ ਹੈ ਅਤੇ ਸਾਨੂੰ ਉਸ ਦੀ ਸਜ਼ਾ ਮਿਲ ਗਈ ਹੈ। ਕੈਬਨਿਟ ਮੰਤਰੀ ਮੀਤ ਹੇਅਰ ਦੇ ਬਿਆਨ ਤੇ ਉਨ੍ਹਾਂ ਕਿਹਾ ਕਿ ਜੇਕਰ ਤੁਹਾਡੀ ਸਰਕਾਰ ਵਿੱਚ ਵੀ ਪਹਿਲਾਂ ਵਾਂਗ ਹੀ ਕਤਲ ਹੁੰਦੇ ਰਹਿਣਗੇ ਤਾਂ ਲੋਕਾਂ ਵੱਲੋਂ ਤੁਹਾਨੂੰ ਵੋਟਾਂ ਪਾਉਣ ਦਾ ਕੀ ਫਾਇਦਾ। ਉਨ੍ਹਾਂ ਮੰਤਰੀਆਂ ਦੇ ਬਿਆਨਾਂ ਨੂੰ ਤਜਰਬੇ ਦੀ ਘਾਟ ਦੱਸਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਬਿਆਨ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਤੁਸੀਂ ਯਕੀਨ ਰੱਖਿਆ ਕਿ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਆਪਾਂ ਲੜਾਂਗੇ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ 25-30 ਗੰਨਮੈਨ ਸੀ, ਪਰ ਚੋਣਾਂ ਹਾਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਸਕਿਓਰਟੀ ਸਰਕਾਰ ਨੇ ਬਿਨਾਂ ਦੱਸੇ ਵਾਪਸ ਲੈ ਲਈ। ਉਹਨਾਂ ਕਿਹਾ ਕਿ ਜੋ ਵਿਅਕਤੀ ਇਮਾਨਦਾਰੀ ਨਾਲ ਕੰਮ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਭਰਦਾ ਹੋਵੇ ਉਸਦਾ ਤੁਸੀਂ ਅਜਿਹਾ ਹਾਲ ਕੀਤਾ ਹੈ ਤਾਂ ਆਮ ਵਿਅਕਤੀ ਕੀ ਕਰੇਗਾ।

ਮੀਟਿੰਗ ਵਿੱਚ ਹਾਜ਼ਰ ਹੋਏ ਪੰਚਾਂ, ਸਰਪੰਚਾਂ, ਕੌਂਸਲਰਾਂ ਅਤੇ ਕਲੱਬਾਂ ਦੇ ਮੈਂਬਰਾਂ ਨੇ ਕਿਹਾ ਕਿ ਲਗਨ ਨਾਲ ਅਸੀਂ ਸਾਰੇ ਸਿੱਧੂ ਪਰਿਵਾਰ ਦੇ ਨਾਲ ਅਤੇ ਸਿੱਧੂ ਮੂਸੇਵਾਲਾ ਦੀ ਬਰਸੀ ਜੰਗੀ ਪੱਧਰ ਤੇ ਮਨਾਈ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਪਰਿਵਾਰ ਨੂੰ ਬਰਸੀ ਮੌਕੇ ਦੁੱਧ, ਪਾਣੀ ਲੰਗਰ ਅਤੇ ਵਰਕਰਾਂ ਦੀ ਵਿਵਸਥਾ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿਵਾਉਂਦੇ ਹਾਂ।ਗਣੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button