ਫੇਰ ਗਰਜਿਆ ਨਵਜੋਤ ਸਿੱਧੂ, ਕੌਣ ਹੈ ਪੰਜਾਬ ਦਾ ਮੱਸਾ ਰੰਘੜ ?

ਜਲੰਧਰ : ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਕਰਵਾਏ ਗਏ ‘ਸਪੀਕਅੱਪ ਇੰਡੀਆ’ ਪ੍ਰੋਗਰਾਮ ‘ਚ ਸ਼ਾਮਿਲ ਹੋਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਖੁੱਲਕੇ ਭੜਾਸ ਕੱਢੀ ਹੈ। ਮੈਂ ਇਸ ਪ੍ਰੋਗਰਾਮ ‘ਚ ਸੈਮ ਪਿਤ੍ਰੋਦਾ ਦੇ ਕਹਿਣ ‘ਤੇ ਸ਼ਾਮਿਲ ਹੋਇਆ ਹਾਂ,”ਬੜੀ ਦੇਰ ਕਰ ਦਿੱਤੀ ਜਨਾਬ ਆਉਂਦੇ-ਆਉਂਦੇ ਪਰ ਦੇਰ ਆਏ ਦਰੁਸਤ ਆਏ। ਆਪਣੇ ਸ਼ਾਇਰਾਨਾ ਅੰਦਾਜ ‘ਚ ਉਨ੍ਹਾਂ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਿਨ੍ਹਾਂ ਵਿਰੋਧੀਆਂ ‘ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਸਿੱਧੂ ਨੇ ਸ਼ਾਇਰਾਨਾ ਸ਼ੁਰੂਆਤ ਕਰਦੇ ਹੋਏ ਕਿਹਾ –
‘ਬਹੁਤ ਦਰਿਆ ਹੀ ਨਹੀਂ ਜਿਸ ‘ਚ ਨਹੀਂ ਰਵਾਨੀ
ਜਦ ਜੋਸ਼ ਹੀ ਨਹੀਂ ਤਾਂ ਲੱਲ੍ਹਾ ਕਿਸ ਕੰਮ ਦੀ ਜਵਾਨੀ’
ਬਾਦਲਾਂ ਤੇ ਸ਼੍ਰੋਮਣੀ ਕਮੇਟੀ ਦਾ ਨਵਾਂ ਕਾਰਨਾਮਾ! Latest News | Badal | SGPC
ਪ੍ਰਵਾਸੀਆਂ ਦੇ ਦਰਦ ਨੂੰ ਸਮਝਦੇ ਹੋਏ ਸਿੱਧੂ ਨੇ ਕਿਹਾ ਕਿ ਬੇਸ਼ੱਕ ਵਿਅਕਤੀ ਆਪਣੀ ਧਰਤੀ ਤੋਂ ਹਜ਼ਾਰਾਂ ਮੀਲ ਹੀ ਦੂਰ ਕਿਉਂ ਨਾ ਚਲਾ ਜਾਵੇ ਪਰ ਉਸਦੇ ਮਨ ‘ਚ ਆਪਣੀ ਮਾਤਭੂਮੀ ਦਾ ਪਿਆਰ ਹਮੇਸ਼ਾ ਰਹਿੰਦਾ ਹੈ। ਅੱਜ ਜ਼ਰੂਰਤ ਹੈ ਕਿ ਪ੍ਰਵਾਸੀਆਂ ਨੂੰ ਆਪਣੇ ਨਾਲ ਜੋੜਿਆ ਜਾਵੇ ਉਦੋਂ ਅਸੀ ਪੰਜਾਬ ਨੂੰ ਬਦਲ ਸਕਾਂਗੇ। ਮੈਂ ਮਹਿਸੂਸ ਕਰਦਾ ਹਾਂ ਕਿ ਤੁਹਾਨੂੰ ਮਾਨ-ਸਨਮਾਨ ਮਿਲਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਪੰਜਾਬ ਅਤੇ ਦੇਸ਼ ਦੀ ਤਸਵੀਰ ਬਦਲਣੀ ਹੈ ਤਾਂ ਇਹ ਓਵਰਸੀਜ਼ ਇੰਡੀਅਨ ਦੇ ਬਿਨਾਂ ਸੰਭਵ ਨਹੀਂ। ਜਦੋਂ ਵੀ ਕਦੇ ਦੇਸ਼ ਅਤੇ ਰਾਜ ‘ਤੇ ਆਫਤ ਆਵੇਗੀ ਤਾਂ ਸਿਆਸੀ ਹੋਣਾ ਪਵੇਗਾ। ਗੈਰ-ਸਿਆਸੀ ਤਾਂ ਬਘਿਆੜ ਹੁੰਦੇ ਹਨ।
ਗੁਰਦੁਆਰੇ ‘ਚ ਹੋਇਆ ਅਜਿਹਾ ਕੰਮ | Gurdwara | Punjab
”ਸੌ ਭੇਡਾਂ ਅੱਗੇ ਇਕ ਸ਼ੇਰ ਲਾ ਦਿਓ ਤਾਂ ਭੇਡਾਂ ਵੀ ਸ਼ੇਰ ਹੋ ਜਾਂਦੀਆਂ ਹਨ
ਸੌ ਸ਼ੇਰਾਂ ਅੱਗੇ ਇਕ ਭੇਡ ਲੱਗਾ ਦਈਏ ਤਾਂ ਸ਼ੇਰ ਵੀ ਭੇਡ ਹੋ ਜਾਂਦੇ ਹੈ।
ਮੈਂ ਪੰਜਾਬ ਦੀਆਂ ਮੁਸ਼ਕਿਲਾਂ ਦਾ ਹੱਲ ਬੜੀ ਚੰਗੀ ਤਰ੍ਹਾਂ ਨਾਲ ਜਾਣਦਾ ਹਾਂ। ਸਾਨੂੰ ਹਵਾਈ ਰਾਜਨੀਤੀ ਤੋਂ ਬਾਹਰ ਹੋ ਕੇ ਜ਼ਮੀਨ ‘ਤੇ ਆਉਣ ਜ਼ਰੂਰਤ ਹੈ। ਸ਼ੁਰਲੀਆਂ ਵਾਲੀ ਰਾਜਨੀਤੀ ਛੱਡਣੀ ਹੋਵੇਗੀ। ਮੈਂ ਨੀਤੀ,ਨੀਅਤ ਅਤੇ ਨਿਆਂ ਵਿੱਚ ਵਿਸ਼ਵਾਸ ਰੱਖਦਾ ਹਾਂ। ਪੰਜਾਬ ਨੂੰ ਬ੍ਰਾਂਡ ਪੰਜਾਬ ਬਣਾਉਣ ਦੀ ਜ਼ਰੂਰਤ ਹੈ। 2 ਫ਼ੀਸਦੀ ਲੋਕ ਦੁਨੀਆ ਦਾ ਢਿੱਡ ਭਰ ਰਹੇ ਹਨ। ਮੈਂ 32 ਕਰੋੜ ਦੀ ਆਮਦਨੀ ਛੱਡ ਕੇ ਕਰੀਅਰ ਬਣਾਉਣ ਨਹੀਂ ਆਇਆ। ਸਿੱਧੂ ਅੱਜ ਵੀ ਪੰਜਾਬ ਦੇ ਨਾਲ ਖੜ੍ਹਾ ਹੈ। ਮੈਂ ਨੀਤੀ, ਨੀਅਤ ਅਤੇ ਨਿਆਂ ਮੰਗਦਾ ਹਾਂ। ਅੱਜ ਸਿਆਸਤ ਮੈਲੀ ਹੋ ਗਈ ਹੈ। ਲੀਡਰ ਕਠਪੁਤਲੀਆਂ ਬਣ ਗਏ ਹਨ। ਅਸਲ ਲੀਡਰ ਉਹ ਹੁੰਦਾ ਹੈ ਜੋ ਆਪਣੇ ਆਪ ਦੇ ਨਫੇ – ਨੁਕਸਾਨ ਨੂੰ ਨਾ ਦੇਖਦੇ ਹੋਏ ਜਨਤਾ ਦੀ ਸੋਚੇ। ਸਾਨੂੰ ਰੇਡ, ਪਰਚਿਆਂ ਅਤੇ ਇਨਕਵਾਰੀਆਂ ਤੋਂ ਨਹੀਂ ਡਰਨਾ ਚਾਹੀਦਾ। ਮੈਂ ਸਾਰੇ ਮੁੱਦਿਆਂ ‘ਤੇ ਚੁੱਪ ਹੋ ਕੇ ਨਹੀਂ ਬੈਠ ਸਕਦਾ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅੱਜ ਜ਼ਰੂਰਤ ‘ਪਗੜੀ ਸੰਭਾਲ ਜੱਟਾ’ ਦੀ ਹੈ।
ਸਿਸਟਮ ਫੇਲ ਹੋ ਗਿਆ ਹੈ, ਸੁਧਾਰ ਕਿਉਂ ਨਹੀਂ ਕਰਦੇ?
ਸਵੇਰੇ ਸਵੇਰੇ ਸੁਣੋ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਅਧਿਆਪਕ ਤੇ ਮਾਪੇ ਵੀ ਨੋਟ ਕਰਨ | Punjab | Students
ਅੱਜ ਪੰਜਾਬ ਦੇ ਟੈਲੇਂਟ ਨੂੰ ਮੌਕਾ ਨਹੀਂ ਮਿਲਣ ਕਾਰਣ ਉਹ ਵਿਦੇਸ਼ ਭੱਜ ਰਹੇ ਹਨ। ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਹੁੰਦੀਆਂ। ਸਿਸਟਮ ਲੋਕਾਂ ਨੂੰ ਖਾ ਰਿਹਾ ਹੈ। ਸਿਸਟਮ ਫੇਲ ਹੋ ਗਿਆ ਹੈ। ਉਸ ‘ਚ ਸੁਧਾਰ ਕਿਉਂ ਨਹੀਂ ਕਰਦੇ। ਅੱਜ ਨੌਜਵਾਨਾਂ ਨੂੰ ਕੁਆਲਿਟੀ ਐਜੂਕੇਸ਼ਨ ਅਤੇ ਮੌਕੇ ਮੁਹੱਈਆ ਕਰਵਾਉਣ ਦੀ ਲੋੜ ਹੈ। ਸਾਨੂੰ ਯੂਥ ਪਾਲਿਸੀ ਲਾਜ਼ਮੀ ਬਣਾਉਣੀ ਹੋਵੇਗੀ ਤਾਂ ਜੋ ਸਾਡਾ ਟੈਲੇਂਟ ਵਿਦੇਸ਼ ਨਾ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.