Breaking NewsD5 specialNewsPoliticsPunjab

ਮੁੜ ਘੇਰ ਲਿਆ ਭਾਜਪਾ ਦਾ ਆਹ ਵੱਡਾ ਲੀਡਰ! ‘ਪਹਿਲਾਂ ਤਾਂ ਮਿੰਨਤਾਂ ਤਰਲੇ ਕਰ ਛੱਡਤਾ ਸੀ, ਹੁਣ ਨੀ’…

ਜਲੰਧਰ : ਕੇਂਦਰ ਵੱਲੋਂ ਅਪਣਾਈਆਂ ਜਾ ਰਹੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਕਿਸਾਨਾਂ ਦਾ ਗੁੱਸਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਗੁੱਸੇ ਦਾ ਸ਼ਿਕਾਰ ਭਾਜਪਾ ਦੇ ਨੇਤਾ ਨੂੰ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਤਾਂ ਕਿਸਾਨਾਂ ਦੇ ਵਿਰੋਧ ਦਾ ਦੂਹਰੀ ਵਾਰ ਸਾਹਮਣਾ ਕਰਨ ਪੈ ਗਿਆ ਹੈ। ਪਹਿਲਾ ਤਾਂ ਵਿਜੇ ਸਾਂਪਲਾ ਤੋਂ ਮੋਦੀ ਦੇ ਖਿਲਾਫ ਨਾਅਰੇਬਾਜ਼ੀ ਕਰਵਾਈ ਗਈ ਸੀ। ਇਸ ਵਾਰ ਵੀ ਕਿਸਾਨਾਂ ਨੇ ਸਾਂਪਲਾ ਨੂੰ ਖਰੀਆਂ ਖਰੀਆਂ ਸੁਣਾਈਆਂ।

ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਵੱਡੇ ਖੁਲਾਸੇ !ਵੱਧ ਗਈਆਂ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ !ਮਾਮਲੇ ਚ ਆਇਆ ਨਵਾਂ ਮੋੜ !

ਜਿਕਰਯੋਗ ਹੈ ਕਿ ਵਿਜੇ ਸਾਂਪਲਾ ਸਕਾਰਲਸ਼ਿਪ ਮਾਮਲੇ ‘ਚ ਪ੍ਰੈਸ ਕਾਨਫਰੰਸ ਕਰਨ ਪਹੁੰਚੇ ਸੀ ਪਰ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਓਦੋਂ ਤੱਕ ਕਿਸੇ ਵੀ ਭਾਜਪਾ ਵਰਕਰਾਂ ਨੂੰ ਨਾ ਹੀ ਕੋਈ ਮੀਟਿੰਗ ਨਾ ਹੀ ਕੋਈ ਪ੍ਰੈਸ ਵਾਰਤਾ ਕਰਨ ਦੇਣੀ। ਉੱਧਰ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਘਿਰਾਓ ਕੀਤਾ ਉਹ ਕਿਸਾਨ ਨਹੀਂ ਬਲਕਿ ਉਹ ਕਾਂਗਰਸੀ ਵਰਕਰ ਹਨ। ਨਾਲ ਹੀ ਸਾਂਪਲਾ ਨੇ ਤਰਕ ਦਿੱਤਾ ਕਿ ਮੈਂ ਹੁਸ਼ਿਆਰਪੁਰ ਤੋਂ ਜਲੰਧਰ ਤੱਕ ਆਇਆ ਓਦੋਂ ਤਾਂ ਕਿਸੇ ਨੇ ਰੋਕਿਆ ਨਹੀਂ ਇਹ ਕਾਂਗਰਸ ਦੀ ਸਾਜਿਸ਼ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button