Breaking NewsD5 specialNewsPress ReleasePunjabTop News

ਪਿੰਡ ਜਿੰਦਾਪੁਰ ’ਚ ਗੈਰ ਕਾਨੂੰਨੀ ਰੇਤ ਖੱਡ ਦਾ ਮਾਮਲਾ

ਮੁੱਖ ਮੰਤਰੀ Channi ਦੀ ਸਰਪ੍ਰਸਤੀ ’ਚ ਚੱਲ ਰਿਹਾ ਰੇਤ ਮਾਫੀਆ ਦਾ ਕਾਰੋਬਾਰ: Raghav Chadha

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਇੰਚਾਰਜ Raghav Chadha ਨੇ ਮੁੱਖ ਮੰਤਰੀ Charanjit Singh Channi ਦੇ ਵਿਧਾਨ ਸਭਾ ਖੇਤਰ ਦੇ ਪਿੰਡ ਜਿੰਦਾਪੁਰ ਵਿੱਚ ਚੱਲ ਰਹੇ ਰੇਤ ਮਾਫੀਆ ਦੇ ਗੈਰਕਾਨੂੰਨੀ ਕਾਰੋਬਾਰ ਬਾਰੇ ਮੁੱਖ ਮੰਤਰੀ ’ਤੇ ਝੂਠ ਬੋਲਣ ਅਤੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਹਨ। Chadha ਨੇ ਪਿੰਡ ਜਿੰਦਾਪੁਰ ਦੇ ਨੇੜਲੇ ਪਿੰਡਾਂ ਦੇ ਮੋਹਤਬਰਾਂ ਵੱਲੋਂ ਜਿੰਦਾਪੁਰ ’ਚ ਚੱਲ ਰਹੇ ਨਜਾਇਜ਼ ਮਾਇਨਿੰਗ ਬਾਰੇ ਸੋਸ਼ਲ ਮੀਡੀਆ ’ਤੇ ਜਾਰੀ ਕੀਤੇ ਬਿਆਨਾਂ ਚੰਡੀਗੜ੍ਹ ਦੇ ਮੀਡੀਆ ਅੱਗੇ ਸਾਹਮਣੇ ਰੱਖਿਆ ਅਤੇ ਪੰਜਾਬ ਪੁਲੀਸ ਤੋਂ ਮੰਗ ਕੀਤੀ ਕਿ ਜਿੰਦਾਪੁਰ ਸਮੇਤ ਪੰਜਾਬ ’ਚ ਗੈਰਕਾਨੂੰਨੀ ਕਾਨੂੰਨੀ ਤਰੀਕੇ ਕੰਮ ਕਰ ਰਹੇ ਰੇਤ ਮਾਫੀਆਂ ਅਤੇ ਮੁੱਖ ਮੰਤਰੀ Charanjit Singh Channi ਖ਼ਿਲਾਫ਼ ਤੁਰੰਤ ਪਰਚਾ ਦਰਜ ਕੀਤਾ ਜਾਵੇ। ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ Raghav Chadha ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਉਹ (ਰਾਘਵ ਚੱਢਾ) ਮੀਡੀਆ ਨਾਲ ਮੁੱਖ ਮੰਤਰੀ Charanjit Singh Channi ਦੇ ਵਿਧਾਨ ਸਭਾ ਹਲਕੇ ਦੇ ਪਿੰਡ ਜਿੰਦਪੁਰ ’ਚ ਨਜਾਇਜ ਤੌਰ ’ਤੇ ਚੱਲ ਰਹੀ ਰੇਤ ਖੱਡ ’ਤੇ ਛਾਪਾ ਮਾਰਿਆ ਸੀ ਅਤੇ ਪੰਜਾਬ ’ਚ ਚੱਲ ਰਹੇ ਰੇਤ ਮਾਫੀਆ ਬਾਰੇ ਖੁਲਾਸਾ ਕੀਤਾ ਸੀ। Chadha ਨੇ ਕਿਹਾ ਕਿ ਮੁੱਖ ਮੰਤਰੀ Channi ਨੇ ਰੇਤ ਮਾਫੀਆ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਰੋਪੜ ਨੇੜੇ ਦਰਿਆ ਵਿੱਚ ਚੱਲਦੀ ਰੇਤ ਖੱਡ ’ਤੇ ਜਾ ਕੇ ਦਾਅਵਾ ਕੀਤਾ ਸੀ ਕਿ ਉਹ (ਚੰਨੀ) ਪਿੰਡ ਜਿੰਦਾਪੁਰ ਦੀ ਰੇਤ ਖੱਡ ’ਤੇ ਖੜ੍ਹੇ ਹਨ ਅਤੇ ਇੱਥੇ ਕੋਈ ਗੈਰਕਾਨੂੰਨੀ ਰੇਤ ਖੱਡ ਨਹੀਂ ਚੱਲ ਰਹੀ।

Kisan Bill 2020 : Parliament ਚੋਂ ਕਿਸਾਨਾਂ ਲਈ ਖੁਸ਼ਖਬਰੀ, MSP ’ਤੇ ਵੱਡਾ ਫੈਸਲਾ || D5 Channel Punjabi

Raghav Chadha ਨੇ ਦੋਸ਼ ਲਾਇਆ ਹੈ, ‘‘ਮੁੱਖ ਮੰਤਰੀ Channi ਵੱਲੋਂ ਝੂਠ ਬੋਲਿਆ ਗਿਆ ਕਿ ਉਹ (ਮੁੱਖ ਮੰਤਰੀ) ਪਿੰਡ ਜਿੰਦਾਪੁਰ ਦੀ ਰੇਤ ਖੱਡ ’ਤੇ ਗਏ ਸਨ, ਸਗੋਂ ਮੁੱਖ ਮੰਤਰੀ ਤਾਂ ਜਿੰਦਾਪੁਰ ਤੋਂ 40 ਕਿਲੋਮੀਟਰ ਦੂਰ ਰੋਪੜ ਸ਼ਹਿਰ ਨੇੜਲੀ ਕਿਸੇ ਰੇਤ ਖੱਡ ’ਤੇ ਗਏ ਸਨ। ਮੁੱਖ ਮੰਤਰੀ ਦੇ ਖੱਡ ’ਤੇ ਜਾਣ ਵਾਲੀ ਵੀਡੀਓ ’ਚ ਰੋਪੜ ਦਰਿਆ ਕਿਨਾਰੇ ਸਥਿਤ ਇੱਕ ਗੁਰਦੁਆਰਾ ਸਾਹਿਬ ਸਾਫ਼ ਦਿਖਾਈ ਦਿੰਦਾ ਹੈ, ਜਦੋਂ ਕਿ ਪਿੰਡ ਜਿੰਦਾਪੁਰ ਦੀ ਰੇਤ ਖੱਡ ’ਤੇ ਕੋਈ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਨਹੀਂ ਹੈ।’’ Chadha ਨੇ ਪਿੰਡ ਜਿੰਦਾਪੁਰ ਦੇ ਨੇੜਲੇ ਪਿੰਡਾਂ ਦੇ ਮੋਹਤਰਬਾਂ ਦਾਊਦਪੁਰ ਦੇ ਸਰਪੰਚ ਲਹਿੰਬਰ ਸਿੰਘ, ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਹਰਿੰਦਰ ਕਾਕਾ ਜਟਾਣਾ, ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਕਰਨੈਲ ਸਿੰਘ ਰਸੀਦਪੁਰ, ਗੁਰਦੁਆਰਾ ਕਮੇਟੀ ਵਜੀਦਪੁਰ ਪ੍ਰਧਾਨ ਜਗੀਰ ਸਿੰਘ ਅਤੇ ਯੂਥ ਅਕਾਲੀ ਆਗੂ ਹੈਪੀ ਦਾਊਦਪੁਰ ਦੀ ਵੀਡੀਓ ਜਾਰੀ ਕੀਤੀ। ਇਸ ਵੀਡੀਓ ਰਾਹੀਂ ਪਿੰਡਾਂ ਦੇ ਮੋਹਤਬਰਾਂ ਨੇ ਕਿਹਾ, ‘‘ਪਿੰਡ ਜਿੰਦਾਪੁਰ ’ਚ ਨਜਾਇਜ ਮਾਇਨਿੰਗ ਹੁੰਦੀ ਹੈ। ਨਜਾਇਜ ਮਾਇੰਨਿੰਗ ਮਾਫੀਆ ਬੇਡਰ ਹੈ। ‘ਆਪ’ ਆਗੂ Raghav Chadha ਵੱਲੋਂ ਛਾਪਾ ਮਾਰਨ ’ਤੇ ਇੱਥੇ 3 ਘੰਟੇ ਦੇ ਕਰੀਬ ਰੇਤ ਕੱਢਣ ਦਾ ਕੰਮ ਰਿਹਾ ਅਤੇ ਮੁੜ ਚਾਲੂ ਹੋ ਗਿਆ ਹੈ। ਕਈ ਟਰੱਕ ਰੇਤੇ ਦੇ ਭਰੇ ਖੜ੍ਹੇ ਹਨ। ਇੱਥੇ ਜੰਗਲਾਤ ਵਿਭਾਗ ਦੀ ਜ਼ਮੀਨ ਵਿਚੋਂ ਰੇਤਾ ਕੱਢਿਆ ਜਾ ਰਿਹਾ। ਜੰਗਲਾਤ ਵਿਭਾਗ ਦੀ ਜ਼ਮੀਨ ’ਚ ਲਾਏ ਹਜ਼ਾਰਾਂ ਬੂਟੇ ਬਰਬਾਦ ਹੋ ਗਏ ਹਨ। ਅਸੀਂ ਡੀ.ਐਫ.ਓ ਨੂੰ ਫੋਨ ਕਰਦੇ ਸੀ, ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ 10 ਫ਼ੀਸਦੀ ਹਿੱਸਾ ਮਿਲਦਾ ਹੈ। ਡੀ.ਐਫ.ਓ ਨੇ ਇਲਾਕੇ ਦਾ ਨੁਕਸਾਨ ਕੀਤਾ ਹੈ। ਧੁੰਸੀ ਬੰਨ ਟੁੱਟਣ ਦਾ ਖ਼ਤਰਾ ਪੈਦਾ ਹੋ ਗਿਆ ਅਤੇ ਵਜੀਦਪੁਰ, ਰਸੀਦਪੁਰ ਸਮੇਤ 35 ਪਿੰਡਾਂ ’ਚ ਦਰਿਆ ਦੇ ਪਾਣੀ ਦਾ ਖ਼ਤਰਾ ਖੜ੍ਹਾ ਹੋ ਗਿਆ। ਇਹ ਇਲਾਕਾ ਵੀ ਮੁੱਖ ਮੰਤਰੀ ਦਾ ਹੈ ਅਤੇ ਮਾਈਨਿੰਗ ਵਿਭਾਗ ਵੀ ਉਨ੍ਹਾਂ ਕੋਲ ਹੀ ਹੈ। ਮੁੱਖ ਮੰਤਰੀ ਜਦੋਂ ਵਿਧਾਇਕ ਸਨ ਉਦੋਂ ਹੜ੍ਹ ਆਉਣ ਸਮੇਂ ਇਸ ਧੁੰਸੀ ਬੰਨ ’ਤੇ ਆਏ ਸਨ ਅਤੇ ਉਨ੍ਹਾਂ ਦਰਖ਼ਤ ਵੱਡ ਕੇ ਧੁੰਸੀ ਬੰਨ ’ਤੇ ਲਾਏ ਸਨ ਅਤੇ ਬੰਨ ਟੁੱਟਣ ਤੋਂ ਬਚਾਇਆ ਸੀ। ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਰੇਤਾ ਅਤੇ ਮਿੱਟੀ ਪੁੱਟਣ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਜਾਵੇ।’’

BIG BREAKING : Delhi ਬੈਠੇ Kejriwal ਨੇ ਹਿਲਾਈ ਸਿਆਸਤ, ਵੱਡਾ ਸਿਆਸੀ ਧਮਾਕਾ || D5 Channel Punjabi

Raghav Chadha ਨੇ ਕਿਹਾ ਕਿ Channi ਸਾਬ ਨੇ ਮੁੱਖ ਮੰਤਰੀ ਬਣਨ ਸਮੇਂ ਕਿਹਾ ਸੀ, ‘‘ਰੇਤ ਮਾਫੀਆ ਮੇਰੇ ਕੋਲ ਨਾ ਆਵੇ। ਮੈਂ ਰੇਤ ਮਾਫ਼ੀਆ ਦਾ ਮੁੱਖ ਮੰਤਰੀ ਨਹੀਂ ਹਾਂ।’’ ਪਰ ਮੁੱਖ ਮੰਤਰੀ ਬਣਦੇ ਹੀ ਉਹ ਆਪਣੇ ਵਾਅਦੇ ਤੋਂ ਪਲਟ ਗਏ। ਉਨ੍ਹਾਂ ਰੇਤ ਮਾਫੀਆ ਨਾਲ ਹੱਥ ਮਿਲਾ ਲਏ। ਅੱਜ ਮੁੱਖ ਮੰਤਰੀ Channi ਦੀ ਸਰਪ੍ਰਸਤੀ ਵਿੱਚ ਹੀ ਰੇਤ ਮਾਫੀਆ ਕਾਰੋਬਾਰ ਚਲਾ ਰਿਹਾ ਹੈ। Chadha ਨੇ ਕਿਹਾ ਕਿ ਜਿੰਦਾਪੁਰ ’ਚ ਜੇ ਕਾਨੂੰਨ ਅਨੁਸਾਰ ਮਾਇਨਿੰਗ ਹੋ ਰਹੀ ਹੈ ਤਾਂ ਸਰਕਾਰੀ ਨੋਟੀਫਿਕੇਸ਼ਨ ਦੇ ਰੂਲ ਨੰਬਰ 20 ਅਨੁਸਾਰ ਰੇਤ ਖੱਡ ਦੀ ਨਿਸ਼ਾਨਦੇਹੀ ਕਿਉਂ ਨਹੀਂ ਕੀਤੀ ਗਈ? ਉਥੇ ਨਿਸ਼ਾਨੀਆਂ ਅਤੇ ਝੰਡੇ ਕਿਉਂ ਨਹੀਂ ਲਾਏ ਗਏ। ਨੋਟੀਫਿਕੇਸ਼ਨ ਅਨੁਸਾਰ ਰੇਤ ਖੱਡ ’ਤੇ ਝੰਡੇ ਲੱਗੇ ਹੋਣੇ ਚਾਹੀਦੇ ਹਨ। Chadha ਨੇ ਜਗਲਾਤ ਵਿਭਾਗ ਦੀ ਜ਼ਮੀਨ ਅਤੇ ਦਰਖ਼ਤ ਬਚਾਉਣ ਵਾਲੇ ਅਧਿਕਾਰੀ ਦੀ ਮੁੱਖ ਮੰਤਰੀ Channi ’ਤੇ ਗਲਤ ਤਰੀਕੇ ਨਾਲ ਬਦਲੀ ਕੀਤੀ ਸੀ ਉਸ ਅਧਿਕਾਰ ਨੇ ਐਸ.ਐਚ.ਓ ਅਤੇ ਤਹਿਸੀਲਦਾਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਜਿੰਦਾਪੁਰ ਪਿੰਡ ਦਾ ਇਹ ਖੇਤਰ ‘ਜੰਗਲ ਸੁਰੱਖਿਆ ਕਾਨੂੰਨ’ ਅਧੀਨ ਆਉਂਦਾ ਹੈ ਅਤੇ ਇੱਥੇ ਖਣਨ ਸੰਬੰਧੀ ਕੋਈ ਵੀ ਗਤੀਵਿਧੀ ਨਹੀਂ ਕੀਤੀ ਜਾ ਸਕਦੀ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਰੇਤ ਮਾਫੀਆ ਉਨ੍ਹਾਂ ਦੀ ਸਰਪ੍ਰਸਤੀ ਵਿੱਚ ਕੰਮ ਕਰ ਰਿਹਾ ਹੈ ਅਤੇ ਮੁੱਖ ਮੰਤਰੀ Channi ਰੇਤ ਮਾਫੀਆ ਨਾਲ ਮਿਲੇ ਹੋਏ ਹਨ। Raghav Chadha ਨੇ ਸਵਾਲ ਕੀਤਾ, ‘‘ਮੁੱਖ ਮੰਤਰੀ Channi ਕਿਉਂ ਝੂਠ ਬੋਲ ਰਹੇ ਹਨ? ਕੀ ਮੁੱਖ ਮੰਤਰੀ ਝੂਠ ਬੋਲਣਾ ਸ਼ੋਭਾ ਦਿੰਦਾ ਹੈ? ਮੁੱਖ ਮੰਤਰੀ Channi ਇੱਕ ਬਹੁਤ ਹੀ ਸਨਮਾਨਜਨਕ ਅਹੁਦੇ ’ਤੇ ਬੈਠੇ ਹਨ।’’ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਾ ਤਾਂ ਰੇਤਾ 5 ਰੁਪਏ ਫੁੱਟ ਵਿੱਕ ਰਿਹਾ ਅਤੇ ਨਾ ਹੀ ਰੇਤ ਮਾਫੀਆ ਖ਼ਤਮ ਹੋਇਆ ਹੈ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਬੁਲਾਰੇ Neil Garg ਅਤੇ Advocate Dinesh Chadha ਵੀ ਮੌਜ਼ੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button