Breaking NewsD5 specialNewsPunjabTop News

Navjot Sidhu ਕੱਲ੍ਹ 11: 30 ਵਜੇ ਦਿੱਲੀ ‘ਚ 3 ਮੈਂਬਰੀ ਕਮੇਟੀ ਦੇ ਨਾਲ ਕਰਨਗੇ ਮੁਲਾਕਾਤ, ਤੋੜਨਗੇ ਚੁੱਪੀ

ਚੰਡੀਗੜ੍ਹ : ਕਾਂਗਰਸ ਦੇ ਫਾਇਰਬ੍ਰਾਂਡ ਨੇਤਾ ਨਵਜੋਤ ਸਿੱਧੂ ਮੰਗਲਵਾਰ ਨੂੰ 3 ਮੈਂਬਰੀ ਕਮੇਟੀ ਦੇ ਨਾਲ ਮੁਲਾਕਾਤ ਕਰਨਗੇ। ਮੁਲਾਕਾਤ 11: 30 ਵਜੇ ਦਿੱਲੀ ‘ਚ ਹੋਵੇਗੀ। ਦੱਸ ਦਈਏ ਕਿ ਪੰਜਾਬ ਕਾਂਗਰਸ ਇਕਾਈ ‘ਚ ਜਾਰੀ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਲਈ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪਾਰਟੀ ਨੇਤਾਵਾਂ ਦੇ ਇੱਕ ਧੜੇ ਨੇ ਸਾਲ 2015 ‘ਚ ਫਰੀਦਕੋਟ ਦੇ ਕੋਟਕਪੁਰਾ ‘ਚ ਬੇਅਦਬੀ ਮਾਮਲੇ ਤੋਂ ਬਾਅਦ ਹੋਈ ਗੋਲੀਬਾਰੀ ਦੀ ਘਟਨਾ ‘ਚ ਕੀਤੀ ਗਈ ਕਾਰਵਾਈ ਨੂੰ ਲੈ ਕੇ ਅਸੰਤੁਸ਼ਟੀ ਜ਼ਾਹਿਰ ਕੀਤੀ ਸੀ, ਜਿਸ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੀ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਸੀ।

ਫਿਰ ਗਰਜਿਆ ਜੋਗਿੰਦਰ ਸਿੰਘ ਉਗਰਾਹਾਂ!ਸੁਣੋ ਧਮਾਕੇਦਾਰ ਸਪੀਚ!ਸਿਆਸੀ ਆਗੂਆਂ ਦੀ ਬਣਾਈ ਰੇਲ!

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪਿਛਲੇ ਮਹੀਨੇ ਕੋਟਕਪੁਰਾ ਗੋਲੀਬਾਰੀ ਮਾਮਲੇ ‘ਚ ਜਾਂਚ ਰੱਦ ਕੀਤੇ ਜਾਣ ਤੋਂ ਬਾਅਦ ਸਿੱਧੂ ਲਗਾਤਾਰ ਇਸ ਮਾਮਲੇ ਨਾਲ ਨਿਬੜਨ ‘ਚ ਅਸਫ਼ਲ ਰਹਿਣ ਦਾ ਇਲਜ਼ਾਮ ਲਗਾਉਂਦੇ ਹੋਏ ਪੰਜਾਬ ਦੇ ਮੁੱਖਮੰਤਰੀ ਅਮਰਿੰਦਰ ਸਿੰਘ ਦੀ ਆਲੋਚਨਾ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button