
ਅੱਜ ਚੰਡੀਗੜ੍ਹ ਪੁਲਿਸ ਨੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਸਰਕਾਰੀ ਰਿਹਾਇਸ਼ ਅੱਗੇ 180 ਈਟੀਟੀ ਅਧਿਆਪਕਾਂ ਦੇ ਮਾਮਲੇ ’ਚ ਧਾਂਦਲੀ ਕਰਨ ਵਾਲੇ ਕਲਰਕ ਖਿਲਾਫ ਕਾਰਵਾਈ ਦੀ ਮੰਗ ਲਈ ਨਾਅਰੇ ਮਾਰਨ ਦੀ ਸਜ਼ਾ ਪਸ਼ੂਆਂ ਵਾਂਗ ਪੁਲਿਸ ਦੀ ਗੱਡੀ ’ਚ ਸੁੱਟਕੇ ਦਿੱਤੀ ਅਤੇ ਥਾਣੇ ਬੰਦ ਕਰ ਦਿੱਤਾ। ਇਸ ਖਿੱਚ ਧੂਹ ਦੌਰਾਨ ਅਧਿਆਪਕ ਸੋਹਣ ਸਿੰਘ ਸਮੇਤ ਕਈ ਅਧਿਆਪਕਾਂ ਦੀਆਂ ਦਸਤਾਰਾਂ ਲੱਥ ਗਈਆਂ। ਪੁਲਿਸ ਜਬਰ ਦੇ ਦੰਦ ਅੱਜ ਐਨੇ ਤਿੱਖੇ ਸਨ ਕਿ ਚੱਕ ਥੱਲ ਦੌਰਾਨ ਸੋਹਣ ਸਿੰਘ ਦੀ ਲੋਅਰ ਉਤਰ ਗਈ ਅਤੇ ਉਹ ਅਲਫ ਨੰਗਾ ਹੁੰਦਾ ਮਸਾਂ ਬਚਿਆ। ਇਸ ਮੌਕੇ ਈਟੀਟੀ ਅਧਿਆਪਕਾਂ ਦੇ ਪ੍ਰਧਾਨ ਕਮਲ ਠਾਕੁਰ ਅਤੇ ਹੋਰ ਕਈ ਅਧਿਆਪਕਾਂ ਨੂੰ ਪੁਲਿਸ ਮੁਲਾਜਮਾਂ ਨੇ ਪੁਲਿਸ ਦੀ ਗੱਡੀ ’ਚ ਗੱਟਿਆਂ ਵਾਂਗ ਸੁੱਟਕੇ ਗੁੱਸਾ ਲਾਹਿਆ । ਮਹਿਲਾ ਪੁਲਿਸ ਨੇ ਵੀ ਘੱਟ ਨਹੀਂ ਗੁਜ਼ਾਰੀ ਅਤੇ ਔਰਤ ਅਧਿਆਪਕਾਂ ਨੂੰ ਸੜਕ ’ਤੇ ਘੜੀਸਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




