PunjabTop News

Mukhtar Ansari Land Dispute: ਮੁਖ਼ਤਾਰ ਅੰਸਾਰੀ ਦੇ ਬੇਟੇ ‘ਤੇ ਭਤੀਜੇ ਦੇ ਨਾਮ ਜ਼ਮੀਨ ਨੂੰ ਲੈਕੇ ਕਿਸਾਨ ਪਰਿਵਾਰ ਆਇਆ ਸਾਹਮਣ੍ਹੇ, ਕਿਹਾ ਪ੍ਰਸ਼ਾਸਨ ਪਾ ਰਿਹਾ ਦਬਾਅ

Mukhtar Ansari Land Dispute: ਰੋਪੜ ਦੇ ਪਿੰਡ ਸਨਾਣਾ ‘ਚ ਪੰਜਾਬ ਵਕਫ ਬੋਰਡ ਦੀ ਜ਼ਮੀਨ ਯੂ.ਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਲੀਜ਼ ‘ਤੇ ਦੇਣ ਦਾ ਮਾਮਲਾ ਚਰਚਾ ‘ਚ ਆਇਆ ਹੈ। ਆਮ ਆਦਮੀ ਪਾਰਟੀ ਪਹਿਲਾਂ ਹੀ ਰੋਪੜ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਉੱਤੇ ਕਾਂਗਰਸ ਸਰਕਾਰ ਵੇਲੇ ਵੀਆਈਪੀ ਸਹੂਲਤਾਂ ਦੇਣ ਦੇ ਦੋਸ਼ ਲਾ ਰਹੀ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਕਫ਼ ਬੋਰਡ ਦੀ ਕਰੀਬ 20 ਏਕੜ ਜ਼ਮੀਨ ਮੁਖ਼ਤਿਆਰ ਅੰਸਾਰੀ ਦੇ ਪੁੱਤਰ ਅਤੇ ਭਤੀਜੇ ਦੇ ਨਾਂਅ ‘ਤੇ ਠੇਕੇ ‘ਤੇ ਦੇਣ ਦਾ ਮਾਮਲਾ ਉਠਾਇਆ ਹੈ |

ਇਹ ਵੀ ਪੜ੍ਹੋਂ: ਵਿਜਿਲੈਂਸ ਨੇ ਖੜ੍ਹਕਾਇਆ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਫ਼ਾਰਮ ਹਾਊਸ ਦਾ ਦਰਵਾਜ਼ਾ

ਕਿਸਾਨ ਪਰਿਵਾਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਪੁਲਿਸ ਨੇ ਕਬਜ਼ਾ ਦਿਵਾਉਣ ਲਈ ਉਨ੍ਹਾਂ ‘ਤੇ ਦਬਾਅ ਪਾਇਆ ਹੈ | ਇਹ ਜ਼ਮੀਨ ਮੁਖਤਾਰ ਅੰਸਾਰੀ ਨੂੰ ਦਿੱਤੀ ਗਈ। ਇਸ ਜ਼ਮੀਨ ‘ਤੇ ਪਹਿਲਾਂ ਕਿਸਾਨ ਪਰਿਵਾਰ ਵਕਫ਼ ਬੋਰਡ ਨੂੰ ਜ਼ਮੀਨ ਦੀ ਲੀਜ਼ ਰਾਸ਼ੀ ਨਹੀਂ ਦੇ ਰਿਹਾ ਸੀ, ਜਿਸ ਕਾਰਨ ਇਸ ਸਬੰਧੀ ਅਦਾਲਤ ‘ਚ ਕੇਸ ਚੱਲਦਾ ਰਿਹਾ। ਬਾਅਦ ਵਿੱਚ ਕੇਸ ਵਕਫ਼ ਬੋਰਡ ਦੇ ਹੱਕ ਵਿੱਚ ਹੋਣ ਤੋਂ ਬਾਅਦ ਜ਼ਮੀਨ ਦੀ ਲੀਜ਼ ਮੁਖਤਾਰ ਅੰਸਾਰੀ ਦੇ ਪੁੱਤਰ ਅੱਬਾਸ ਅੰਸਾਰੀ ਅਤੇ ਭਤੀਜੇ ਉਮਰ ਅੰਸਾਰੀ ਨੂੰ ਤਬਦੀਲ ਕਰ ਦਿੱਤੀ ਗਈ। ਹੁਣ ਸੀਐਮ ਭਗਵੰਤ ਮਾਨ ਨੇ ਇਸ ‘ਤੇ ਸਵਾਲ ਚੁੱਕ ਕੇ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ: SAD Meeting in Chandigarh: ਬੀਜੇਪੀ ਗਠਜੋੜ ਦੀਆਂ ਖ਼ਬਰਾਂ ਵਿਚਾਲੇ ਅਕਾਲੀ ਦਲ ਨੇ ਸੱਦੀ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ

ਜ਼ਮੀਨ ‘ਤੇ ਖੇਤੀ ਕਰਨ ਵਾਲੇ ਪਰਿਵਾਰਕ ਮੈਂਬਰਾਂ ਜਗਤਿੰਦਰ ਸਿੰਘ, ਜਸਪਾਲ ਕੌਰ, ਜਸਮੇਰ ਸਿੰਘ, ਗੁਰਦਿਆਲ ਸਿੰਘ, ਗੁਰਚਰਨ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਇਸ ਜ਼ਮੀਨ ‘ਤੇ ਨਿਰਭਰ ਹੈ ਅਤੇ ਉਹ 1960 ਤੋਂ ਇਸ ਜ਼ਮੀਨ ‘ਤੇ ਖੇਤੀ ਕਰਦੇ ਆ ਰਹੇ ਹਨ। ਇਸ ਬੰਜਰ ਜ਼ਮੀਨ ਨੂੰ ਉਨ੍ਹਾਂ ਦੇ ਬਜ਼ੁਰਗਾਂ ਨੇ ਵਾਹੀਯੋਗ ਬਣਾਇਆ ਸੀ ਪਰ ਹੁਣ ਇਸ ਜ਼ਮੀਨ ਦਾ ਕਬਜ਼ਾ ਉਨ੍ਹਾਂ ਤੋਂ ਲੈ ਲਿਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਤੇ ਪੁਲੀਸ ਨੇ ਦਬਾਅ ਪਾ ਕੇ ਇਸ ਨੂੰ ਕਬਜ਼ੇ ਵਿੱਚ ਲਿਆ ਹੈ। ਇਸ ਕਾਰਨ ਉਸ ਦੇ ਪਰਿਵਾਰ ਦੇ ਇਕ ਬਜ਼ੁਰਗ ਦੀ ਮੌਤ ਹੋ ਗਈ ਅਤੇ ਦੂਜਾ ਬਜ਼ੁਰਗ ਤਣਾਅ ਵਿਚ ਹੈ। ਇਸ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਜ਼ਮੀਨ ਦਾ ਕਬਜ਼ਾ ਵਾਪਸ ਦਿੱਤਾ ਜਾਵੇ। ਉਹ ਵਕਫ਼ ਬੋਰਡ ਨੂੰ ਜਾਇਜ਼ ਲੀਜ਼ ਦੀ ਰਕਮ ਦੇਣ ਲਈ ਵੀ ਤਿਆਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button