Breaking NewsD5 specialNewsPoliticsPunjab

MLA ਦੀ ਸੁਰਤ ਟਿਕਾਣੇ ਆਈ, ਹੁਣ ਮਾਫ਼ੀਆਂ ਮੰਗਦਾ ਫਿਰ ਰਿਹੈ

ਅੰਮ੍ਰਿਤਸਰ : ਤਰਨਤਾਰਨ ਦੇ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਆਪਣੇ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ‘ਤੇ ਮੁਆਫੀ ਮੰਗਣ ਲਈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹਨ। ਵਿਧਾਇਕ ਗਿੱਲ ਨੇ ਦੱਸਿਆ ਕਿ ਉਨ੍ਹਾਂ ਆਪਣੇ ਵੱਲੋਂ ਦਿੱਤੇ ਬਿਆਨ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਿਖਤੀ ਰੂਪ ‘ਚ ਮੁਆਫੀ ਮੰਗੀ ਹੈ ਅਤੇ ਜੋ ਸਜਾ ਉਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਜਾਵੇਗੀ ਉਹ ਮੰਨਣ ਲਈ ਤਿਆਰ ਹਨ।

MLA ਦੀ ਸੁਰਤ ਟਿਕਾਣੇ ਆਈ, ਹੁਣ ਮਾਫ਼ੀਆਂ ਮੰਗਦਾ ਫਿਰ ਰਿਹੈ

ਦੱਸ ਦੇਈਏ ਕਿ ਬੀਤੇ ਦਿਨੀਂ ਪੱਟੀ ਤੋਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਇੱਕ ਵਿਵਾਦਿਤ ਬਿਆਨ ਸਾਹਮਣੇ ਆਇਆ ਸੀ। ਜਿਸ ‘ਚ ਉਨ੍ਹਾਂ ਨੇ ਹਰੀ ਕੇ ਪੱਤਣ ਦੇ ਰਸਤੇ ਤੋਂ ਸ੍ਰੀ ਦਰਬਾਰ ਸਾਹਿਬ ਜਾਣ ਵਾਲੇੇ ਸ਼ਰਧਾਲੂਆਂ ਨੂੰ ਉੱਥੇ ਰੁਕ ਕੇ ਉੱਥੋਂ ਦੀ ਮੱਛੀ ਖਾ ਕੇ ਜਾਣ ਦੀ ਨਸੀਹਤ ਦਿੱਤੀ ਸੀ। ਜਿਸ ‘ਤੇ ਸਿਆਸਤ ਕਾਫੀ ਗਰਮਾ ਗਈ ਸੀ ਹੁਣ ਵਿਧਾਇਕ ਗਿੱਲ ਨੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਕੇ ਲਿਖਤੀ ਰੂਪ ‘ਚ ਮੁਆਫੀ ਮੰਗੀ ਹੈ। ਹੁਣ ਦੇਖਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਧਾਇਕ ਨੂੰ ਕੀ ਸਜ਼ਾ ਲਗਾਉਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button