Mexico ‘ਚ ਸ਼ਕਤੀਸ਼ਾਲੀ earthquake : ਲੋਕਾਂ ‘ਚ ਦਹਿਸ਼ਤ, ਸਮੁੰਦਰ ‘ਚ ਸੁਨਾਮੀ ਦਾ ਖ਼ਤਰਾ ਵਧਿਆ

ਦੱਖਣੀ ਮੈਕਸੀਕਨ ਰਾਜ ਚਿਆਪਸ ਸ਼ੁੱਕਰਵਾਰ ਨੂੰ ਇੱਕ ਬੇਹੱਦ ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਨਾਲ ਕੰਬ ਉੱਠਿਆ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਹੈ। ਭੂਚਾਲ ਦੇ ਇਹ ਝਟਕੇ ਇੰਨੇ ਜ਼ੋਰਦਾਰ ਸਨ ਕਿ ਇਨ੍ਹਾਂ ਦਾ ਅਸਰ ਪੂਰੇ ਮੱਧ ਅਮਰੀਕਾ ਵਿੱਚ ਦੇਖਣ ਨੂੰ ਮਿਲਿਆ, ਜਿਸ ਕਾਰਨ ਗੁਆਂਢੀ ਦੇਸ਼ ਗੁਆਟੇਮਾਲਾ ਅਤੇ ਐਲ ਸੈਲਵਾਡੋਰ ਵੀ ਬੁਰੀ ਤਰ੍ਹਾਂ ਹਿੱਲ ਗਏ।
ਭੂਚਾਲ ਦੀ ਭਿਆਨਕ ਤੀਬਰਤਾ ਨੂੰ ਦੇਖਦੇ ਹੋਏ ਯੂਐਸ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਭੂਚਾਲ ਦੇ ਕੇਂਦਰ ਤੋਂ 300 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਤੱਟਵਰਤੀ ਇਲਾਕਿਆਂ ਲਈ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣਮੁਤਾਬਕ ਇਸ ਭੂਚਾਲ ਦਾ ਕੇਂਦਰ ਮੈਕਸੀਕਨ ਸ਼ਹਿਰ ਪਿਊਰਟੋ ਮਾਡੇਰੋ ਦੇ ਨੇੜੇ ਸਮੁੰਦਰ ਵਿੱਚ ਜ਼ਮੀਨ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ ਹੇਠਾਂ ਸੀ। ਜ਼ਮੀਨ ਦੇ ਨੇੜੇ ਘੱਟ ਡੂੰਘਾਈ ਹੋਣ ਕਾਰਨ ਇਹ ਝਟਕੇ ਬੇਹੱਦ ਵਿਨਾਸ਼ਕਾਰੀ ਅਤੇ ਤੇਜ਼ ਮਹਿਸੂਸ ਹੋਏ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਵੱਡੀਆਂ-ਵੱਡੀਆਂ ਬਹੁ-ਮੰਜ਼ਿਲਾ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਹਿੱਲਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਘਰਾਂ ਦੀਆਂ ਕੰਧਾਂ ਤੇ ਸ਼ੈਲਫਾਂ ‘ਤੇ ਰੱਖਿਆ ਸਾਮਾਨ ਹੇਠਾਂ ਡਿੱਗ ਰਿਹਾ ਹੈ। ਭੂਚਾਲ ਦੌਰਾਨ ਲੋਕ ਆਪਣੀ ਜਾਨ ਬਚਾਉਣ ਲਈ ਘਰਾਂ ਅਤੇ ਦਫਤਰਾਂ ਵਿੱਚੋਂ ਭੱਜ ਕੇ ਖੁੱਲ੍ਹੇ ਮੈਦਾਨਾਂ ਵੱਲ ਨਿਕਲ ਆਏ।
ਇਸ ਵੱਡੇ ਭੂਚਾਲ ਤੋਂ ਬਾਅਦ ਵੀ ਖੇਤਰ ਵਿੱਚ ਲਗਾਤਾਰ ਆਫ਼ਟਰ-ਸ਼ੌਕਸ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੋਰ ਗੰਭੀਰ ਹੋ ਗਿਆ ਹੈ। ਜਾਂਚ ਏਜੰਸੀਆਂ ਅਨੁਸਾਰ ਮੁੱਖ ਝਟਕੇ ਤੋਂ ਬਾਅਦ ਕਈ ਹੋਰ ਝਟਕੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਤਾਕਤਵਰ ਝਟਕਾ 6.1 ਤੀਬਰਤਾ ਦਾ ਸੀ ਅਤੇ ਇਸ ਤੋਂ ਇਲਾਵਾ 5.2 ਅਤੇ 4.5 ਤੀਬਰਤਾ ਦੇ ਝਟਕੇ ਵੀ ਦਰਜ ਕੀਤੇ ਗਏ ਹਨ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਮੈਕਸੀਕੋ ਅਤੇ ਗੁਆਟੇਮਾਲਾ ਦੇ ਕੁਝ ਖਾਸ ਤੱਟਵਰਤੀ ਇਲਾਕਿਆਂ ਵਿੱਚ ਸਮੁੰਦਰ ਦੇ ਅੰਦਰ 1 ਮੀਟਰ ਤੱਕ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਉੱਠ ਸਕਦੀਆਂ ਹਨ, ਜਿਸ ਕਾਰਨ ਤੱਟ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।
ਦੱਖਣੀ ਮੈਕਸੀਕਨ ਰਾਜ ਚਿਆਪਸ ਸ਼ੁੱਕਰਵਾਰ ਨੂੰ ਇੱਕ ਬੇਹੱਦ ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਨਾਲ ਕੰਬ ਉੱਠਿਆ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਹੈ। ਭੂਚਾਲ ਦੇ ਇਹ ਝਟਕੇ ਇੰਨੇ ਜ਼ੋਰਦਾਰ ਸਨ ਕਿ ਇਨ੍ਹਾਂ ਦਾ ਅਸਰ ਪੂਰੇ ਮੱਧ ਅਮਰੀਕਾ ਵਿੱਚ ਦੇਖਣ ਨੂੰ ਮਿਲਿਆ, ਜਿਸ ਕਾਰਨ ਗੁਆਂਢੀ ਦੇਸ਼ ਗੁਆਟੇਮਾਲਾ ਅਤੇ ਐਲ ਸੈਲਵਾਡੋਰ ਵੀ ਬੁਰੀ ਤਰ੍ਹਾਂ ਹਿੱਲ ਗਏ। ਭੂਚਾਲ ਦੀ ਭਿਆਨਕ ਤੀਬਰਤਾ ਨੂੰ ਦੇਖਦੇ ਹੋਏ ਯੂਐਸ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਭੂਚਾਲ ਦੇ ਕੇਂਦਰ ਤੋਂ 300 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਤੱਟਵਰਤੀ ਇਲਾਕਿਆਂ ਲਈ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




