Breaking NewsD5 specialNewsPunjabTop News

Custody ਤੋਂ ਬਾਅਦ ਸਾਬਕਾ ਡੀਜੀਪੀ Sumedh Saini  ਦੀ ਪਹਿਲੀ ਤਸਵੀਰ ਆਈ ਸਾਹਮਣੇ

ਚੰਡੀਗੜ੍ਹ : ਗ੍ਰਿਫ਼ਤਾਰੀ ਤੋਂ ਬਾਅਦ ਸੁਮੇਧ ਸੈਣੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ‘ਚ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਨੇ ਇੱਕ ਹੋਰ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਹੈ।  ਦਰਅਸਲ ਹਾਈਕੋਰਟ ਦੇ ਆਦੇਸ਼ ‘ਤੇ ਉਹ ਬੁੱਧਵਾਰ ਨੂੰ ਨੋਟਿਸ ‘ਤੇ ਜਾਂਚ ‘ਚ ਸ਼ਾਮਿਲ ਹੋਣ ਲਈ ਬੁੱਧਵਾਰ ਰਾਤ 8 ਵਜੇ ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ਪੁੱਜੇ ਸਨ।

ਸਾਬਕਾ ਡੀਜੀਪੀ ਸੁਮੇਧ ਸੈਣੀ ਗ੍ਰਿਫ਼ਤਾਰ, ਹੁਣ ਹੋਣਗੇ ਵੱਡੇ ਖੁਲਾਸੇ! D5 Channel Punjabi

ਉੱਥੇ ਲੱਗਭੱਗ 4 ਘੰਟੇ ਦੀ ਪੁੱਛਗਿਛ ਤੋਂ ਬਾਅਦ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਗਿਆ ਅਤੇ ਇੱਕ ਹੋਰ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਗਿਆ। ਵਿਜੀਲੈਂਸ ਅਧਿਕਾਰੀਆਂ ਨੇ ਸੈਣੀ ਦੇ ਸੁਰੱਖਿਆ ਕਰਮਚਾਰੀਆਂ ਨੂੰ ਵਾਪਸ ਭੇਜ ਦਿੱਤਾ। ਦੱਸ ਦਈਏ ਕਿ ਪਿਛਲੇ ਦਿਨੀਂ ਸੈਣੀ ਨੇ ਹਾਈਕੋਰਟ ‘ਚ ਮੰਗ ਦਰਜ ਕਰ ਗ੍ਰਿਫ਼ਤਾਰੀ ‘ਤੇ ਰੋਕ ਲਗਾਏ ਜਾਣ ਦੀ ਮੰਗ ਕੀਤੀ ਸੀ।  ਹਾਈਕੋਰਟ ਨੇ ਉਨ੍ਹਾਂ ਨੂੰ ਰਾਹਤ ਦਿੰਦੇ ਹੋਏ 7 ਦਿਨਾਂ ‘ਚ ਜਾਂਚ ‘ਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਸਨ।  ਇਸ ‘ਤੇ ਸੈਣੀ ਨੇ ਸੰਕਾ ਜਤਾਈ ਸੀ ਕਿ ਵਿਜੀਲੈਂਸ ਕਿਸੇ ਹੋਰ ਮਾਮਲੇ ‘ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।

Farmers Protest ਹੋ ਗਿਆ ਓਹੀ ਕੰਮ ਜਿਹਦਾ ਸੀ ਡਰ, 32 ਜਥੇਬੰਦੀਆਂ ਦਾ ਵੱਡਾ ਐਲਾਨ D5 Channel Punjabi

ਸੈਣੀ ਦੇ ਖਿਲਾਫ ਚੱਲ ਰਹੇ ਨੇ ਕਈ ਕੇਸ
ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਮਾਮਲੇ ‘ਚ ਸੁਮੇਧ ਸੈਣੀ ਦੇ ਘਰ ਅਤੇ ਫ਼ਾਰਮ ਹਾਊਸ ‘ਤੇ ਪੰਜਾਬ ਪੁਲਿਸ ਨੇ ਛਾਪੇਮਾਰੀ ਕੀਤੀ ਸੀ। 29 ਸਾਲ ਬਾਅਦ ਇੱਕ ਵਾਰ ਫਿਰ ਤੋਂ ਬਲਵੰਤ ਸਿੰਘ  ਮੁਲਤਾਨੀ ਦੇ ਕਿਡਨੈਪਿੰਗ ਕੇਸ ਨੂੰ ਮੋਹਾਲੀ ਪੁਲਿਸ ਨੇ ਮੁਲਤਾਨੀ ਦੇ ਭਰਾ ਦੀ ਸ਼ਿਕਾਇਤ ‘ਤੇ ਖੋਲਿਆ ਸੀ। ਇਸ ਮਾਮਲੇ ‘ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਕਈ ਹੋਰ ਸਾਬਕਾ ਪੁਲਿਸ ਅਧਿਕਾਰੀਆਂ ਦੇ ਖਿਲਾਫ ਐਫਆਈਆਰ ਰਜਿਸਟਰਡ ਹੋਈ ਸੀ। 2008 ‘ਚ ਸੀਬੀਆਈ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਸਾਬਕਾ ਡੀਜੀਪੀ ਦੇ ਖਿਲਾਫ ਕੇਸ ਦਰਜ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button