Breaking NewsD5 specialNewsPoliticsPunjab

Manpreet Badal LIVE | ਪਿਤਾ ਦੀ ਮੌਤ ਤੋਂ ਬਾਅਦ ਮਨਪ੍ਰੀਤ ਬਾਦਲ ਨੇ LIVE ਹੋ ਕੇ ਕੀਤੀ ਅਪੀਲ

ਪਟਿਆਲਾ : ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਜੋ ਪਿਛਲੇ ਲੰਬੇ ਸਮੇਂ ਤੋਂ ਸ਼ੂਗਰ ਨਾਮਕ ਨਾਮੁਰਾਦ ਬਿਮਾਰੀ ਤੋਂ ਪੀੜਿਤ ਸਨ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਇਲਾਜ ਦੌਰਾਨ ਦੇਹਾਂਤ ਹੋ ਗਿਆ ਹੈ। ਇਹ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਛੋਟੇ ਭਾਈ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਚਾਚਾ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸਨ।

ਪਿਤਾ ਦੀ ਮੌਤ ਤੋਂ ਬਾਅਦ ਮਨਪ੍ਰੀਤ ਬਾਦਲ ਨੇ LIVE ਹੋ ਕੇ ਲੋਕਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਲਿਖਿਆ ਕਿਹਾ ਕਿ ”ਬਹੁਤ ਹੀ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮੇਰੇ ਪਿਤਾ ਜੀ ਸ: ਗੁਰਦਾਸ ਸਿੰਘ ਬਾਦਲ ਜੀ ਅਕਾਲ ਚਲਾਣਾ ਕਰ ਗਏ ਹਨ। ਅਜਿਹੇ ਸਮੇਂ ਇਕ ਦੂਜੇ ਦਾ ਸਾਥ ਮਨ ਨੂੰ ਧਰਵਾਸ ਦਿੰਦਾ ਹੈ ਪਰ ਕਿਉਂਕਿ ਕੋਵਿਡ 19 ਮਹਾਮਾਰੀ ਦਾ ਸੰਕਟ ਸਾਡੇ ਸਭ ਤੇ ਛਾਇਆ ਹੋਇਆ ਹੈ।

ਅਜਿਹੇ ਵਿਚ ਕਿਸੇ ਤਰਾਂ ਵੀ ਇੱਕਠੇ ਹੋਣਾ ਸਭ ਦੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ ਤੁਹਾਡੀ ਸਭ ਦੀ ਸਿਹਤ ਸੁਰੱਖਿਆ ਦੇ ਮੱਦੇਨਜਰ ਮੈਂ ਭਰੇ ਮਨ ਨਾਲ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਸਕਾਰ ਤੇ ਪਹੁੰਚਣ ਦੀ ਖੇਚਲ ਨਾ ਕਰੋ। ਅਸੀਂ ਸੰਚਾਰ ਸਾਧਨਾਂ ਨਾਲ ਇਕ ਦੂਜੇ ਨਾਲ ਜੁੜੇ ਹੋਏ ਹਾਂ ਅਤੇ ਤੁਹਾਡੇ ਸਭ ਦੇ ਪਿਆਰ ਅਤੇ ਸਤਿਕਾਰ ਲਈ ਮੇਰਾ ਪਰਿਵਾਰ ਹਮੇਸ਼ਾ ਆਪ ਦਾ ਰਿਣੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button