Breaking NewsD5 specialIndiaNewsPunjab

ਬੁੱਤ ਤੋੜਨ ਦੇ ਮਾਮਲੇ ‘ਚ ਗ੍ਰਿਫ਼ਤਾਰ ਸਿੰਘ ਹੋਏ ਰਿਹਾਅ

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਵਿਰਾਸਤੀ ਮਾਰਗ ‘ਤੇ ਲੱਗੇ ਗਿੱਧੇ-ਭੰਗੜੇ ਦੇ ਬੁੱਤ ਤੋੜਨ ਵਾਲਿਆਂ ਨੂੰ ਜ਼ਮਾਨਤ ਮਿਲ ਗਈ ਹੈ। ਜਿਸ ਤੋਂ ਬਾਅਦ ਰਿਹਾਅ ਹੋ ਕੇ ਜੇਲ੍ਹ ‘ਚੋਂ ਬਾਹਰ ਆਏ ਇਹਨਾਂ ਸਿੱਖ ਨੌਜਵਾਨਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਬੁੱਤ ਦੀ ਭੰਨਤੋੜ ਤੋਂ ਬਾਅਦ ਗ੍ਰਿਫ਼ਤਾਰ ਕੀਤੇ 8 ਸਿੱਖ ਨੌਜਵਾਨ ਕੇਂਦਰੀ ਜੇਲ੍ਹ ਫਤਾਹਪੁਰ ਤੋਂ ਰਿਹਾਅ ਹੋਏ ਹਨ। ਨੌਜਵਾਨਾਂ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ‘ਚ ਦੱਸਿਆ ਕਿ ਇਹਨਾਂ ਖ਼ਿਲਾਫ਼ ਪੁਲਿਸ ਵੱਲੋਂ ਧਾਰਾ 307 ਹਟਾ ਲਈ ਗਈ ਹੈ।

ਬੁੱਤ ਤੋੜਨ ਵਾਲਿਆਂ ਨੇ ਨਵੇਂ ਐਕਸ਼ਨ ਦਾ ਐਲਾਨ ਕੀਤਾ | ਸਰਕਾਰ ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ

ਜਿਸ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ। ਓਧਰ ਰਿਹਾਅ ਹੋ ਕੇ ਆਏ ਸਿੱਖਾਂ ਨੇ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ।ਦੂਜੇ ਪਾਸੇ ਸਿੱਖ ਆਗੂਆਂ ਨੇ ਕਿਹਾ ਕਿ ਬੁੱਤ ਤਾਂ ਹਟਾ ਲਏ ਗਏ ਹਨ ਪਰ ਕਿਲ੍ਹਾ ਗੋਬਿੰਦਗੜ੍ਹ ‘ਚ ਜੇਕਰ ਇਹ ਬੁੱਤ ਸਥਾਪਤ ਕੀਤੇ ਗਏ ਤਾਂ ਇਸ ਦਾ ਵਿਰੋਧ ਹੋਵੇਗਾ ਅਤੇ ਕਿਲ੍ਹੇ ‘ਚ ਹੋਣ ਵਾਲੇ ਰੰਗਾਰੰਗ ਪ੍ਰੋਗਰਾਮ ਵੀ ਬੰਦ ਕਰਵਾਏ ਜਾਣਗੇ।

ਘਰਵਾਲੇ ਨੂੰ ਸੰਗਲ ਨਾਲ ਬੰਨਿਆ | Gharwale nu Sangal paya

ਜ਼ਿਕਰ ਏ ਖ਼ਾਸ ਹੈ ਕਿ ਵਿਰਾਸਤੀ ਮਾਰਗ ਦੇ ਬਾਹਰੋਂ ਬੁੱਤਾਂ ਨੂੰ ਹਟਵਾਉਣ ਲਈ ਇਹਨਾਂ ਨੌਜਵਾਨਾਂ ਨੇ ਭੰਨ ਤੋੜ ਕੀਤੀ ਸੀ। ਜਿਸ ਤੋਂ ਬਾਅਦ ਗ੍ਰਿਫ਼ਤਾਰ ਹੋਏ ਤੇ ਸਿੱਖ ਜਥੇਬੰਦੀਆਂ ਨੇ ਮੋਰਚਾ ਖੋਲ੍ਹ ਦਿੱਤਾ। ਮੁੱਖ ਮੰਤਰੀ ਕੈਪਟਨ ਦੇ ਹੁਕਮਾਂ ‘ਤੇ ਬੁੱਤਾਂ ਨੂੰ ਹਟਾ ਲਿਆ ਗਿਆ ਅਤੇ ਨੌਜਵਾਨਾਂ ਦੇ ਕੇਸ ਦੀ ਨਜ਼ਰਸਾਨੀ ਕੀਤੀ ਗਈ ਪਰ ਇਹ ਵਿਵਾਦ ਹੁਣ ਏਥੇ ਹੀ ਨਹੀਂ ਰੁਕਦਾ। ਮਸਲਾ ਹੁਣ ਕਿਲ੍ਹਾ ਗੋਬਿੰਦਗੜ੍ਹ ਤੱਕ ਪਹੁੰਚ ਗਿਆ ਹੈ ਜਿਸ ‘ਤੇ ਸਿੱਖ ਜਥੇਬੰਦੀਆਂ ਦੀ ਨਜ਼ਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button