Breaking NewsIndiaNewsPoliticsPunjab

ਨਿਰੰਕਾਰੀ ਸਤਿਸੰਗ ਭਵਨ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਦੇਸ਼ ਵਿਰੋਧੀ ਤਾਕਤਾਂ ਦਾ ਹੱਥ :ਮਾਨ

ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਰਾਜਾਸ਼ਾਂਸੀ ਇਲਾਕੇ ‘ਚ ਪੈਂਦੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਸਤਸੰਗ ਭਵਨ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਹੈ ਜਿਸ ਦੀ ਉਹ ਨਿੰਦਾ ਕਰਦੇ ਹਨ ਕਿਉਂਕਿ ਇਹ ਖਾਲਿਸਤਾਨੀਆਂ ਨੂੰ ਬਦਨਾਮ ਕਾਰਨ ਦੀ ਸਾਜ਼ਿਸ਼ ਹੈ। ਉਹਨਾਂ ਕਿਹਾ ਕਿ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਮੁਲਾਜ਼ਿਮ ਬਿਲਕੁਲ ਬੇਕਸੂਰ ਹਨ ਇਸ ਲਈ ਉਹਨਾਂ ਨੂੰ ਦੇਸ਼ ਦੀਆਂ ਜਾਂਚ ਏਜੰਸੀਆਂ ‘ਤੇ ਕੋਈ ਭਰੋਸਾ ਨਹੀਂ ਹੈ ਤੇ ਇਸ ਮਾਮਲੇ ਦੀ ਜਾਂਚ ਅੰਤਰਰਾਸ਼ਟਰੀ ਪੱਧਰ ਤੇ ਕੀਤੀ ਜਾਣੀ ਚਾਹੀਦੀ ਹੈ ।

Read Also ਬੰਬ ਧਮਾਕੇ ਸਬੰਧੀ ਪੁਲਿਸ ਦਾ ਫੜਿਆ ਗਿਆ ਝੂਠ? ਵਾਰਦਾਤ ਵੇਲੇ ਬਿਕਰਮਜੀਤ ਕਰ ਰਿਹਾ ਸੀ ਖੇਤਾਂ ਚ ਕੰਮ

ਇਸ ਸਬੰਧ ਵਿੱਚ ਇਥੇ ਇੱਕ ਪੱਤਰਕਾਰ ਸਮੇਲਨ ਚ ਪੱਤ੍ਰਕਾਰਾ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹੋ ਜਿਹੇ ਕੰਮ ਕਰਕੇ ਖਾਲਿਸਤਾਨ ਨਹੀਂ ਬਣਾਈਆ ਜਾ ਸਕਦਾ ਕਿਉਂਕਿ ਇਹੋ ਜਿਹੇ ਕੰਮ ਖਾਲਿਸਤਾਨ ਦੀ ਸੋਚ ਖ਼ਰਾਬ ਕਰਦੇ ਹਨ । ਉਹਨਾਂ ਕਿਹਾ ਕਿ ਜਿਸ ਤਰਾਂ ਜਰਨਲ ਬਿਪਨ ਰਾਵਤ ਨੇ ਕਿਹਾ ਸੀ ਕਿ ਦੇਸ਼ ਦੀਆਂ ਸਰਹੱਦਾਂ ਤੋਂ ਅੱਤਵਾਦੀ ਭਾਰਤ ਆ ਸਕਦੇ ਹਨ ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਜੇਕਰ ਆਈ ਐਸ ਆਈ ਜਾਂ ਖਾਲਿਸਤਾਨੀਆਂ ਵਲੋਂ ਅਜਿਹਾ ਕਰਨਾਂ ਹੁੰਦਾ ਤਾਂ ਉਹ ਨਿਰੰਕਾਰੀ ਭਵਨ ਤੋਂ 2 ਕਿਲੋਮੀਟਰ ਦੂਰ ਰਾਜਾਸਾਂਸੀ ਹਵਾਈ ਅੱਡੇ ਤੇ ਹਮਲਾ ਕਰਦੇ ਜਿਸ ਦਾ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਫਾਇਦਾ ਹੁੰਦਾ, ਪਰ ਨਿਰੰਕਾਰੀਆਂ ਨੂੰ ਮਾਰ ਕੇ ਉਹਨਾਂ ਨੂੰ ਕੋਈ ਲਾਭ ਨਹੀਂ ਹੋਣਾ ਸੀ ?

 

ਮਾਨ ਅਨੁਸਾਰ ਇਹ ਹਿੰਦੂਤਤਵ ਦੀ ਹੇਠਲੇ ਪੱਧਰ ਦੀ ਸਿਆਸਤ ਹੈ ਕਿਉਂਕਿ ਚੋਣਾਂ ਸਿਰ ਤੇ ਹਨ ਤੇ ਉਹ ਬੌਂਦਲਾਏ ਹੋਏ ਹਨ । ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਚ ਸੀਬੀਆਈ ਸਣੇ ਦੇਸ਼ ਦੀ ਕਿਸੇ ਵੀ ਜਾਂਚ ਏਜੰਸੀ ਤੋਂ ਨਿਰਪੱਖ ਜਾਂਚ ਕੀਤੇ ਜਾਣ ਦਾ ਕੋਈ ਭਰੋਸਾ ਨਹੀਂ ਹੈ । ਇਸ ਲਈ ਉਹ ਮੰਗ ਕਰਦੇ ਹਨ ਕਿ ਕੌਮਾਂਤਰੀ ਜਾਂਚ ਏਜੰਸੀ ਇਹ ਜਾਂਚ ਕਰੇ ਕਿ, ਕੀ ਇਹ ਵਾਕਿਆ ਹੀ ਖਾਲਿਸਤਾਨੀਆਂ ਤੇ ਆਈ ਐਸ ਆਈ ਦਾ ਕੰਮ ਹੈ ਕਿ ਨਿਰੰਕਾਰੀਆਂ ਤੇ ਬੰਬ ਸੁੱਟ ਦਿਓ? ਮਾਨ ਅਨੁਸਾਰ ਸੀਬੀਆਈ ਇਸ ਵੇਲੇ ਰਿਸ਼ਵਤਾਂ ਲੈਣੇ ਦੇ ਦੋਸ਼ ਝੱਲਦੀ ਹੋਈ ਆਪਣਾਂ ਵਿਸ਼ਵਾਸ਼ ਗੁਆ ਚੁਕੀ ਹੈ ।

ਉਹਨਾਂ ਐਲਾਨ ਕੀਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪੰਥਕ ਆਗੂ ਧਿਆਨ ਸਿੰਘ ਮੰਡ, ਸੁਖਪਾਲ ਖਹਿਰਾ, ਸਿਮਰਜੀਤ ਬੈਂਸ ਅਤੇ ਡਾ ਧਰਮਵੀਰ ਗਾਂਧੀ ਸਮੇਤ ਹੋਰ ਵਿਰੋਧੀ ਆਗੂਆਂ ਨੂੰ ਇਕ ਮੰਚ ਤੇ ਇਕੱਠੇ ਕਰਕੇ ਬਾਦਲਾਂ ਅਤੇ ਬੀਜੇਪੀ ਖਿਲਾਫ ਚੋਣਾ ਲੜੀਆਂ ਜਾਣਗੀਆਂ । ਇਸ ਮੌਕੇ ਉਹਨਾਂ ਕਰਤਾਰਪੁਰ ਲਾਘਾਂ ਖੁੱਲਣ ਨੂੰ ਸਿੱਖ ਸੰਗਤਾਂ ਲਈ ਕੀਤਾ ਗਿਆ ਚੰਗਾ ਕਦਮ ਦੱਸਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button