Breaking NewsD5 specialNewsPoliticsPunjab

ਪੰਜਾਬ ‘ਚ ਕਾਂਗਰਸੀ ਲੀਡਰਾਂ ਦੀ ਪੁਸ਼ਤਪਨਾਹੀ ਹੇਠ ਚੱਲ ਰਿਹਾ ਹੈ ਨਕਲੀ ਸ਼ਰਾਬ ਦਾ ਕਾਰੋਬਾਰ : ਐਨਕੇ ਸ਼ਰਮਾ

ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਵਿਧਾਇਕ ਐਨਕੇਸ਼ਰਮਾ ਨੇ ਅੱਜ ਸੂਬੇ ਅੰਦਰ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦੀ ਪੁਸ਼ਤਪਨਾਹੀ ਕਰਨ ਲਈ ਕਾਂਗਰਸੀ ਮੰਤਰੀਆਂ ਅਤੇ ਆਗੂਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਨਕਲੀ ਸ਼ਰਾਬ ਬਣਾਉਣ ਦਾ ਸਾਰਾ ਕਾਰੋਬਾਰ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਦੇਖਰੇਖ ਥੱਲੇ ਚੱਲ ਰਿਹਾ ਹੈ ਅਤੇ ਕਾਂਗਰਸੀ ਆਗੂ ਇਸ ਗੈਰਕਾਨੂੰਨੀ ਧੰਦੇ ਵਿਚੋਂ ਮੋਟਾ ਹਿੱਸਾ ਵਸੂਲ ਰਹੇ ਹਨ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼ਰਮਾ ਨੇ ਕਿਹਾ ਕਿ ਜੇ ਅੰਕੜਿਆਂ ਦਾ ਹਿਸਾਬ ਕਿਤਾਬ ਲਾਈਏ ਤਾਂ ਸ਼ਰਾਬ ਤੋਂ ਵਸੂਲੇ ਜਾਣ ਵਾਲੇ ਟੈਕਸ ਵਿਚ ਪੰਜਾਬ ਸਰਕਾਰ ਨੂੰ 4 ਹਜ਼ਾਰ ਕਰੋੜ ਰੁਪਏ ਦਾ ਘਾਟਾ ਪਿਆ ਹੈ।

ਉਨਾਂ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ 9 ਸਾਲਾਂ ਵਿਚ ਸ਼ਰਾਬ ਤੋਂ ਹੋਣ ਵਾਲੀ ਆਮਦਨੀ ਵਿਚ 170 ਫੀਸਦੀ ਵਾਧਾ ਹੋਇਆ ਸੀ ਅਤੇ ਇਹ ਵਾਧਾ ਹਰ ਸਾਲ 12 ਤੋਂ ਲੈ ਕੇ 18 ਫੀਸਦੀ ਤਕ ਹੁੰਦਾ ਸੀ। ਉਹਨਾਂ ਕਿਹਾ ਕਿ ਜੇਕਰ ਪਿਛਲੇ ਤਿੰਨ ਸਾਲ ਦਾ ਹਿਸਾਬ ਲਾਈਏ ਤਾਂ ਇਹ ਵਾਧਾ 3600 ਕਰੋੜ ਰੁਪਏ ਬਣਦਾ ਹੈ, ਪਰ ਕਾਂਗਰਸ ਦੇ ਰਾਜ ਵਿਚ ਇਹ 3600 ਕਰੋੜ ਰੁਪਏ ਵਧਣਾ ਤਾਂ ਕੀ ਸੀ, ਉਲਟਾ ਸ਼ਰਾਬ ਤੋਂ ਆਉਣ ਵਾਲਾ ਮਾਲੀਆ 600 ਕਰੋੜ ਰੁਪਏ ਘਟ ਗਿਆ ਹੈ। ਉਹਨਾਂ ਕਿਹਾ ਕਿ ਇਸ 600 ਕਰੋੜ ਰੁਪਏ ਦੇ ਘਾਟੇ ਨੂੰ ਲੈ ਕੇ ਹੀ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਇਕੱਲੇ ਸ਼ਰਾਬ ਦੇ ਕਾਰੋਬਾਰ ਵਿਚ 4 ਹਜ਼ਾਰ ਕਰੋੜ ਰੁਪਏ ਦਾ ਘਾਟਾ ਪੈਣ ਦੇ ਦੋਸ਼ ਲਾਏ ਹਨ।

ਰਾਜਪੁਰੇ ਵਿਚ ਫੜੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਬਾਰੇ ਦੱਸਦਿਆਂ ਅਕਾਲੀ ਵਿਧਾਇਕ ਨੇ ਕਿਹਾ ਕਿ ਇਸ ਨਜਾਇਜ਼ ਫੈਕਟਰੀ ਵਿਚ ਹਰ ਰੋਜ਼ 12 ਹਜ਼ਾਰ ਗੈਰ ਮਿਆਰੀ ਸ਼ਰਾਬ ਦੀਆਂ ਬੋਤਲਾਂ ਤਿਆਰ ਹੁੰਦੀਆਂ ਸਨ। ਉਹਨਾਂ ਕਿਹਾ ਕਿ ਇਸ ਫੈਕਟਰੀ ਨੂੰ ਚਲਾਉਣ ਵਾਲੇ ਦੋਵੇਂ ਦੋਸ਼ੀ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਾਪੁਰ ਅਤੇ ਹਰਦਿਆਲ ਸਿੰਘ ਕੰਬੋਜ਼ ਦੇ ਬਿਲਕੁੱਲ ਖਾਸ ਬੰਦੇ ਹਨ। ਉਹਨਾਂ ਅੱਗੇ ਦੱਸਿਆ ਕਿ ਇੱਕ ਦੋਸ਼ੀ ਘਨੋਰ ਹਲਕੇ ਤੋਂ ਅਮਰੀਕ ਸਿੰਘ ਸਰਪੰਚ ਹੈ ਜੋਕਿ ਕਾਂਗਰਸੀ ਐਮ ਐਲ ਏ ਮਦਨ ਲਾਲ ਜਲਾਲਪੁਰ ਦਾ ਖਾਸ ਬੰਦਾ ਹੈ। ਅਮਰੀਕ ਸਿੰਘ ਪਤਨੀ ਘਨੋਰ ਹਲਕੇ ਤੋਂ ਕਾਂਗਰਸ ਦੀ ਟਿਕਟ ਤੋਂ ਜ਼ਿਲਾ ਪ੍ਰੀਸ਼ਦ ਮੈਂਬਰ ਬਣੀ ਹੋਈ ਹੈ। ਇਸ ਧੰਦੇ ਵਿਚ ਸ਼ਾਮਲ ਦੂਜਾ ਵਿਅਕਤੀ ਦੀਪੇਸ਼ ਕੁਮਾਰ ਰਾਜਪੁਰੇ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦਾ ਨਜ਼ਦੀਕੀ ਹੈ।

ਅਮਰੀਕ ਸਿੰਘ ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮਹਾਰਾਣੀ ਪ੍ਰਨੀਤ ਕੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤਸਵੀਰਾਂ ਵਿਚ ਆ ਦੇਖਿਆ ਜਾ ਸਕਦਾ ਹੈ। ਹੋਰ ਜਾਣਕਾਰੀ ਦਿੰਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਨਕਲੀ ਸ਼ਰਾਬ ਦੀ ਫੈਕਟਰੀ ਵਿਚ ਰਾਇਲ ਸਟੈਗ, ਮਸਤੀ ਮਾਲਟਾ, ਲਾਜਵਾਬ ਸੋਫੀਆ ਅਤੇ ਰਸੀਲਾ ਸੰਤਰਾਂ ਨਾਮੀ ਸ਼ਰਾਬ ਤਿਆਰ ਕੀਤੀ ਜਾਂਦੀ ਸੀ। ਇਥੇ ਸ਼ਰਾਬ ਬਣਾਉਣ ਲਈ 35 ਡਰੰਮ ਈਐਨਏ ਅਤੇ ਬੋਤਲਾਂ ‘ਤੇ ਲਾਉਣ ਵਾਲੇ ਸਟੀਕਰਾਂ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਸ਼ਰਾਬ ਨੂੰ ਤਿਆਰ ਕਰਨ ਲਈ ਜਿਹੜਾ ਈਐਨਏ ਵਰਤੋਂ ਹੁੰਦਾ ਸੀ ਉਹ ਪੇਂਟ ਅਤੇ ਸੈਨੀਟਾਈਜ਼ਰ ਬਣਾਉਣ ਦੇ ਕੰਮ ਆਉਂਦਾ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਇਹ ਧੰਦਾ ਚੱਲ ਰਿਹਾ ਸੀ, ਜਿਸ ਤੋਂ ਪਿਛਲੇ ਤਿੰਨ ਚਾਰ ਮਹੀਨਿਆਂ ਵਿਚ ਇਹ 100 ਕਰੋੜ ਰੁਪਏ ਦੀ ਕਮਾਈ ਕਰ ਚੁੱਕੇ ਹਨ।

ਕਾਂਗਰਸੀ ਆਗੂਆਂ ਉੇਤੇ ਪਿਛਲੇ ਸਾਢੇ ਤਿੰਨ ਸਾਲ ਤੋਂ ਨਕਲੀ ਸ਼ਰਾਬ ਦਾ ਧੰਦਾ ਚਲਾਉਣ ਦਾ ਦੋਸ਼ ਲਾਉਂਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਪਿਛਲੇ ਦਿਨੀ ਖੰਨਾ ਵਿਚ ਵੀ ਇਕ ਨਜਾਇਜ਼ ਫੈਕਟਰੀ ਫੜੀ ਗਈ ਸੀ ਜਿਸ ਤੋਂ ਪੂਰੇ ਪੰਜਾਬ ਨੂੰ ਗੈਰ ਮਿਆਰੀ ਸ਼ਰਾਬ ਸਪਲਾਈ ਕੀਤੀ ਜਾ ਰਹੀ ਸੀ। ਲੁਧਿਆਣਾ ‘ਚ ਢਾਈ ਤਿੰਨ ਸੌ ਰੁਪਏ ਦਾ ਸਪਰਿਟ ਲਾ ਕੇ ਜਾਨੀ ਵਾਕਰ ਅਤੇ ਬਲਿਊ ਲੇਬਲ ਵਰਗੇ ਮਹਿੰਗੇ ਬ੍ਰਾਂਡਾਂ ਦੀ ਨਕਲੀ ਸ਼ਰਾਬ ਤਿਆਰ ਕਰਕੇ ਵੇਚੀ ਜਾ ਰਹੀ ਸੀ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਪੈਸੇ ਦੀ ਲਾਲਸਾ ਅਧੀਨ ਨਾ ਸਿਰਫ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ ਸਗੋਂ ਜ਼ਹਿਰੀਲੀ ਸ਼ਰਾਬ ਪਿਲਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਵੀ ਖੇਡਿਆ ਜਾ ਰਿਹਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਹੁਣ ਕਾਂਗਰਸੀ ਲੀਡਰਾਂ ਅੰਦਰ ਨਜਾਇਜ਼ ਸ਼ਰਾਬ ਦੇ ਧੰਦੇ ਵਿਚੋਂ ਹਿੱਸੇਦਾਰੀ ਲੈ ਕੇ ਕਲੇਸ਼ ਛਿੜ ਗਿਆ ਹੈ। ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇਕ ਪਾਸੇ ਤਾਂ ਲੋਕ ਕੋਰੋਨਾ ਬੀਮਾਰੀ ਨਾਲ ਮਰ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸੀ ਮੰਤਰੀ, ਵਿਧਾਇਕ ਅਤੇ ਹਲਕਾ ਇੰਚਾਰਜ਼ ਆਪਣੇ ਸ਼ੋਰੂਮਾਂ ਵਿਚ ਬਣਾਏ ਠੇਕਿਆਂ ਰਾਹੀ ਇਹ ਗੈਰ ਮਿਆਰੀ ਸ਼ਰਾਬ ਵੇਚ ਕੇ ਪੰਜਾਬ ਦੇ ਲੋਕਾਂ ਦੀ ਜਾਨ ਖਿਲਵਾੜ ਕਰ ਰਹੇ ਹਨ। ਉਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਰੈਵੇਨਿਊ ਨੂੰ ਬਚਾਉਣ ਲਈ ਗੈਰਮਿਆਰੀ ਸ਼ਰਾਬ ਇਸ ਧੰਦੇ ਦੀ ਜਾਂਚ ਸੀ ਬੀ ਆਈ ਜਾਂ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button