Breaking NewsD5 specialIndiaNewsPunjab

Lockdown 4.0 Guidelines | ਕੀ ਖੁੱਲ੍ਹਾ ਤੇ ਕੀ ਬੰਦ ਰਹੇਗਾ, ਬੱਸਾਂ, ਰੇਲਾਂ, ਦੁਕਾਨਾਂ, ਸਕੂਲਾਂ ਲਈ ਨਵੇਂ ਹੁਕਮ

ਨਵੀਂ ਦਿੱਲੀ : ਕੋਰੋਨਾ ਦੇ ਵੱਧਦੇ ਕਹਿਰ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਲਾਕਡਾਊਨ ਨੂੰ 31 ਮਈ ਤਕ ਵਧਾ ਦਿੱਤਾ ਹੈ। ਲਾਕਡਾਊਨ ਦੇ ਚੌਥੇ ਦੌਰ ਵਿਚ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਇਲਾਕਿਆਂ ਵਿਚ ਸਾਰੇ ਤਰ੍ਹਾਂ ਦੀਆਂ ਸਰਗਰਮੀਆਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਜਦਕਿ ਮਾਲ, ਸਿਨੇਮਾ ਹਾਲ, ਰੈਸਟੋਰੈਂਟ, ਹੋਟਲ, ਮੈਟਰੋ, ਰੇਲ ਅਤੇ ਹਵਾਈ ਸੇਵਾਵਾਂ ‘ਤੇ ਪਾਬੰਦੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ ਪਰ ਇਨ੍ਹਾਂ ਤਹਿਤ ਆਉਣ ਵਾਲੇ ਇਲਾਕਿਆਂ ਨੂੰ ਤੈਅ ਕਰਨ ਦੀ ਜ਼ਿੰਮੇਵਾਰੀ ਰਾਜਾਂ ਨੂੰ ਸੌਂਪ ਦਿੱਤੀ ਗਈ ਹੈ। ਲਾਕਡਾਊਨ ਦੇ ਚੌਥੇ ਦੌਰ ਲਈ ਜਾਰੀ ਗਾਈਡਲਾਈਨਜ਼ ਵਿਚ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵਿਸ਼ੇਸ਼ ਰੂਪ ਨਾਲ ਪਾਬੰਦੀਸ਼ੁਦਾ ਸਰਗਰਮੀਆਂ ਨੂੰ ਛੱਡ ਕੇ ਹੋਰ ਸਾਰੀਆਂ ਸਰਗਰਮੀਆਂ ਦੀ ਪੂਰੀ ਤਰ੍ਹਾਂ ਛੋਟ ਹੋਵੇਗੀ।

NEWS BULLETIN: PUNJAB POLICE ਫੇਰ ਆਈ ਸੁਰਖੀਆਂ ‘ਚ, ਕਾਂਗਰਸੀਆਂ ਦਾ ਅਕਾਲੀਆਂ ‘ਤੇ ਪਲਟਵਾਰ

ਇਕ ਤਰ੍ਹਾਂ ਨਾਲ ਲਾਕਡਾਊਨ ਦੇ ਇਸ ਦੌਰ ਵਿਚ ਸਰਕਾਰ ਨੇ ਪੂਰੇ ਦੇਸ਼ ਵਿਚ ਸਾਰੀਆਂ ਸਰਗਰਮੀਆਂ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਵਿਚ ਨਾ ਤਾਂ ਉਦਯੋਗਾਂ ਦਾ ਵਰਗੀਕਰਣ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀਆਂ ਸੇਵਾਵਾਂ ‘ਤੇ ਪਾਬੰਦੀ ਲਾਈ ਗਈ ਹੈ। ਯਾਨੀ ਹੁਣ ਈ-ਕਾਮਰਸ ਤੋਂ ਲੈ ਕੇ ਓਲਾ-ਊਬਰ ਵਰਗੀਆਂ ਟੈਕਸੀ ਸੇਵਾਵਾਂ ਸ਼ੁਰੂ ਹੋ ਸਕਦੀਆਂ ਹਨ। ਦੋ-ਪਹੀਆ ਅਤੇ ਕਾਰ ਵਿਚ ਬੈਠਣ ਦੇ ਸਖ਼ਤ ਨਿਯਮ ਵੀ ਹਟਾ ਲਏ ਗਏ ਹਨ। ਪਹਿਲਾਂ ਦੋਪਹੀਆ ‘ਤੇ ਸਿਰਫ਼ ਇਕ ਅਤੇ ਕਾਰ ਵਿਚ ਡਰਾਈਵਰ ਤੋਂ ਇਲਾਵਾ ਦੋ ਵਿਅਕਤੀਆਂ ਦੇ ਬੈਠਣ ਦੀ ਇਜਾਜ਼ਤ ਸੀ।

SUMEDH SAINI ਦਾ ਦਬਦਬਾ ਜਾਰੀ, ਟੌਹਰ ਨਾਲ ਪਹੁੰਚਿਆ ਪੇਸ਼ੀ ‘ਤੇ, ਦੇਖਦੇ ਰਹਿ ਗਏ ਸੜਕਾਂ ‘ਤੇ ਖੜ੍ਹੇ ਲੋਕ

ਬਾਜ਼ਾਰ ਵਿਚ ਵੀ ਦੁਕਾਨਾਂ ਦਾ ਕੋਈ ਵਰਗੀਕਰਣ ਨਹੀਂ ਕੀਤਾ ਹੈ। ਯਾਨੀਂ ਸੈਲੂਨ, ਬਿਊਟੀ ਪਾਰਲਰ ਸਮੇਤ ਸਾਰੇ ਤਰ੍ਹਾਂ ਦੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ। ਦੁਕਾਨ ‘ਤੇ ਛੇ ਫੁੱਟ ਦੀ ਦੂਰੀ ਲਾਜ਼ਮੀ ਹੋਵੇਗੀ। ਇਕ ਸਮੇਂ ਵਿਚ ਪੰਜ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਰਾਜ ਜਾਂ ਸਥਾਨਕ ਪ੍ਰਸ਼ਾਸਨ ਚਾਹੇ ਤਾਂ ਇਨ੍ਹਾਂ ਵਿੱਚੋਂ ਕੁਝ ਦੁਕਾਨਾਂ ਨੂੰ ਬੰਦ ਕਰਨ ਦਾ ਫ਼ੈਸਲਾ ਕਰ ਸਕਦਾ ਹੈ। ਹਾਲਾਂਕਿ ਚੌਥੇ ਦੌਰ ਵਿਚ ਵੀ ਸ਼ਾਮ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤਕ ਕਰਫਿਊ ਜਾਰੀ ਰਹੇਗਾ। ਇਸ ਵਿਚਕਾਰ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਕਿਸੇ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button