Breaking NewsD5 specialNewsSports

Lionel Messi ਨੇ ਤੋੜਿਆ ਪੇਲੇ ਦਾ 50 ਸਾਲ ਪੁਰਾਣਾ ਰਿਕਾਰਡ

ਏਅਰਸ: ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਆਪਣੇ ਯੁੱਗ ਦੇ ਮਹਾਨ ਖਿਡਾਰੀ ਪੇਲੇ ਦਾ 50 ਸਾਲ ਪੁਰਾਣਾ ਰਿਕਾਰਡ ਤੋੜ ਕੇ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਦੱਖਣੀ ਅਮਰੀਕੀ ਖਿਡਾਰੀ ਬਣ ਗਏ ਹਨ। 34 ਸਾਲਾ ਮੈਸੀ ਨੇ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਵਿੱਚ ਬੋਲੀਵੀਆ ਉੱਤੇ 3-0 ਦੀ ਜਿੱਤ ਦੇ ਦੌਰਾਨ ਇਹ ਉਪਲਬਧੀ ਹਾਸਲ ਕੀਤੀ।

ਨਵਜੋਤ ਸਿੱਧੂ ਦਾ ਵੱਡਾ ਧਮਾਕਾ ! ਮੋਦੀ ਸਰਕਾਰ ਨਾਲ ਪਿਆ ਪੇਚਾ ! ਕਿਸਾਨਾਂ ਦੇ ਹੱਕ ‘ਚ ਵੱਡਾ ਬਿਆਨ D5 Channel Punjabi

ਮੈਸੀ ਨੇ ਮੈਚ ਵਿੱਚ ਹੈਟ੍ਰਿਕ ਲਗਾਈ ਅਤੇ ਹੁਣ ਉਸਦੇ ਅੰਤਰਰਾਸ਼ਟਰੀ ਗੋਲ ਦੀ ਗਿਣਤੀ 79 ਤੇ ਪਹੁੰਚ ਗਈ ਹੈ, ਜੋ ਪੇਲੇ ਤੋਂ ਦੋ ਵੱਧ ਹੈ। ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਦੇ ਨਾਂ ਹੈ। ਉਸ ਨੇ ਹੁਣ ਤਕ 180 ਮੈਚਾਂ ਵਿੱਚ 111 ਗੋਲ ਕੀਤੇ ਹਨ।

ਕਿਸਾਨਾਂ ਨਾਲ ਸਿਆਸੀ ਧਿਰਾਂ ਦੀ ਮੀਟਿੰਗ, ਪਹੁੰਚੇ ਵੱਡੇ ਸਿਆਸੀ ਆਗੂ, ਅੰਦਰੋਂ ਆਈ ਵੱਡੀ ਖ਼ਬਰ D5 Channel Punjabi

ਤੁਹਾਨੂੰ ਦੱਸ ਦੇਈਏ ਕਿ ਮੈਸੀ ਨੇ ਅਰਜਨਟੀਨਾ ਲਈ 153 ਮੈਚ ਖੇਡੇ ਹਨ, ਜਦੋਂ ਕਿ ਪੇਲੇ ਨੇ ਬ੍ਰਾਜ਼ੀਲ ਲਈ 92 ਮੈਚਾਂ ਵਿੱਚ 77 ਗੋਲ ਕੀਤੇ ਹਨ। ਪੇਲੇ ਨੇ ਆਪਣਾ ਆਖਰੀ ਮੈਚ ਜੁਲਾਈ 1971 ਵਿੱਚ ਖੇਡਿਆ ਸੀ। ਅੰਤੜੀ ਵਿੱਚ ਰਸੌਲੀ ਦਾ ਆਪਰੇਸ਼ਨ ਹੋਣ ਤੋਂ ਬਾਅਦ ਉਹ ਇਸ ਸਮੇਂ ਹਸਪਤਾਲ ਵਿੱਚ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button