Breaking NewsD5 specialEntertainmentNewsPunjabTop News

‘Legend ਕਦੇਂ ਮਰਦੇ ਨਹੀਂ’, Sidhu Moose Wala ਦੇ ਗੀਤ ‘295’ ਨੇ Billboard Global ‘ਚ ਬਣਾਈ ਥਾਂ

ਨਵੀਂ ਦਿੱਲੀ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ ‘295’ ਬਿਲਬੋਰਡ ਗਲੋਬਲ 200 ਸੂਚੀ ’ਚ ਸ਼ਾਮਲ ਹੋ ਗਿਆ ਹੈ। ਸ਼ੁੱਕਰਵਾਰ ਨੂੰ ਇਹ ਗਾਣਾ 154ਵੇਂ ਸਥਾਨ ’ਤੇ ਸੀ। ‘295’ ਗਾਣਾ ਤੇ ਵੀਡੀਓ ਮੂਸੇਵਾਲਾ ਨੇ ਜੁਲਾਈ 2021 ’ਚ ਰਿਲੀਜ਼ ਕੀਤਾ ਸੀ। ਇਹ ਗਾਣਾ ਯੂ-ਟਿਊਬ ਤੇ ਯੂ-ਟਿਊਬ ਮਿਊਜ਼ਿਕ ’ਤੇ ਵੀ ਧੂਮ ਮਚਾ ਰਿਹਾ ਹੈ। ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬ ’ਚ ਅਣਪਛਾਤੇ ਹਮਲਾਵਰਾਂ ਨੇ ਮੂਸੇਵਾਲਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਧਰਮਸੋਤ ਤੋਂ ਬਾਅਦ ਸੁਖਬੀਰ ਬਾਦਲ ਦਾ ਲੱਗੂ ਨੰਬਰ! D5 Channel Punjabi

ਇਸ ਸੂਚੀ ‘ਚ ਅਮਰੀਕੀ ਗਾਇਕ ਕੇਟ ਬੁਸ਼ ਦੀ ‘ਰਨਿੰਗ ਅੱਪ ਦੈਟ ਹਿੱਲ (A Deal with God)’ ਸਭ ਤੋਂ ਉੱਪਰ ਹੈ। ਇਸ ਵਿਚ ਹੈਰੀ ਸਟਾਈਲਜ਼, ਬੈਡ ਬਨੀ, ਲਿਜ਼ੋ, ਕੈਮਿਲਾ ਕੈਬੇਲੋ, ਈਡੀ ਸ਼ੋਰੇਨ ਤੇ ਜਸਟਿਨ ਬੀਬਰ ਸ਼ਾਮਲ ਹਨ। ‘295’ ਦੇ ਅਧਿਕਾਰਤ ਵੀਡੀਓ ਨੂੰ ਮੂਸੇਵਾਲਾ ਨੇ ਜੁਲਾਈ 2021 ‘ਚ ਰਿਲੀਜ਼ ਕੀਤਾ ਸੀ। ਇਹ ਗੀਤ ਯੂਟਿਊਬ ਤੇ ਇਸ ਦੇ ਸੰਗੀਤ ਸਟ੍ਰੀਮਿੰਗ ਯੂਟਿਊਬ ਮਿਊਜ਼ਿਕ ‘ਤੇ ਵੀ ਧੂੰਮਾਂ ਪਾ ਰਹੇ ਹਨ।

CCAY Lecture Series : ਆਯੁਰਵੈਦ ਇਲਾਜ ਦੇ ਗੋਰੇ ਵੀ ਹੋਏ ਮੁਰੀਦ,ਲਗਾਉਣਗੇ ਵੈਦਾਂ ਕੋਲ ਕਲਾਸਾਂ

ਯੂਟਿਊਬ ‘ਤੇ ਇਸ ਗੀਤ ਨੂੰ ਸੁਣਨ ਵਾਲਿਆਂ ਦੀ ਗਿਣਤੀ 2 ਕਰੋੜ ਦੇ ਕਰੀਬ ਪਹੁੰਚ ਗਈ ਹੈ। ਗੀਤ ਟਾਪ 100 ਸੰਗੀਤ ਵੀਡੀਓ ਗਲੋਬਲ ਸੂਚੀ ‘ਚ ਤੀਸਰੇ ਨੰਬਰ ‘ਤੇ ਪਹੁੰਚ ਗਿਆ ਹੈ। ਮੂਸੇਵਾਲਾ ਦੇ ਇਕ ਹੋਰ ਗੀਤ ‘ਦ ਲਾਸਟ ਰਾਈਡ’ ਦੇ ਦਰਸ਼ਕਾਂ ਦੀ ਗਿਣਤੀ ‘ਚ ਵੀ ਵਾਧਾ ਹੋਇਆ ਹੈ ਤੇ ਹੁਣ ਛੇਵੇਂ ਨੰਬਰ ‘ਤੇ ਪਹੁੰਚ ਗਿਆ ਹੈ।ਵੀਡੀਓ ਨੂੰ ਯੂਟਿਊਬ ‘ਤੇ 73 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਯੂਟਿਊਬ ਮਿਊਜ਼ਿਕ ‘ਤੇ ‘295’ ਆਲਮੀ ਸੂਚੀ ‘ਚ ਚੌਥੇ ਨੰਬਰ ‘ਤੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button