Breaking NewsD5 specialIndiaInternationalNewsPolitics

LAC ਤਣਾਅ ਦੌਰਾਨ PM ਮੋਦੀ ਲੇਹ ਦੌਰੇ ‘ਤੇ, ਥਲ ਸੈਨਾ ਅਤੇ ਏਅਰਫੋਰਸ ਦੇ ਜਵਾਨਾਂ ਨਾਲ ਕੀਤੀ ਗੱਲਬਾਤ

ਚੀਨ ਦੇ ਨਾਲ ਤਣਾਅ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਲੇਹ ਦੌਰੇ ‘ਤੇ ਪਹੁੰਚੇ ਹਨ। ਪੀਐਮ ਮੋਦੀ ਦੇ ਨਾਲ ਚੀਫ ਆਫ ਡਿਫੈਂਸ ਸਟਾਫ਼ ਬਿਪਿਨ ਰਾਵਤ ਅਤੇ ਆਰਮੀ ਚੀਫ ਐਮਐਮ ਨਰਵਾਣੇ ਵੀ ਲੇਹ ਦੌਰੇ ‘ਤੇ ਆਏ ਹਨ। ਪੀਐਮ ਮੋਦੀ ਨੇ ਲੇਹ ਦੇ ਨਿਮੂ ‘ਚ ਥਲ ਸੈਨਾ ਅਤੇ ਹਵਾਈ ਫੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਹਾਲਤ ਦੇ ਬਾਰੇ ‘ਚ ਸਾਰੀ ਜਾਣਕਾਰੀ ਹਾਸਲ ਕੀਤੀ। ਪੀਐਮ ਮੋਦੀ ਨੇ 14 ਕਾਪਰਜ਼ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ। ਇਸ ਦੌਰਾਨ ਨਾਰਦਨ ਆਰਮੀ ਕਮਾਂਡ ਦੇ ਲੈਫ਼ਟੀਨੈਂਟ ਜਨਰਲ ਵਾਈਕੇ ਜੋਸ਼ੀ, ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਵੀ ਮੌਜੂਦ ਰਹੇ।

ਬਾਦਲਾਂ ‘ਤੇ ਮਿਹਰਬਾਨ ਕੈਪਟਨ ਸਰਕਾਰ, ਸਰਕਾਰੀ ਖ਼ਜ਼ਾਨੇ ‘ਤੇ ਕਰੋੜਾਂ ਦਾ ਬੋਝ | Badal | Captain Amarinder Singh

ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨਮੰਤਰੀ ਗਲਵਾਨ ਘਾਟੀ ‘ਚ ਜਵਾਨਾਂ ਨਾਲ ਮੁਲਾਕਾਤ ਵੀ ਕਰ ਸਕਦੇ ਹਨ। ਦੱਸ ਦਈਏ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਪਹਿਲਾ ਲੱਦਾਖ ਦੌਰੇ ‘ਤੇ ਆਉਣ ਵਾਲੇ ਸਨ ਪਰ ਵੀਰਵਾਰ ਨੂੰ ਅਚਾਨਕ ਉਨ੍ਹਾਂ ਦਾ ਦੌਰਾ ਟਲ ਗਿਆ ਸੀ। ਇਸ ਤੋਂ ਬਾਅਦ ਖਬਰ ਸੀ ਕਿ ਸਿਰਫ CDS ਬਿਪਿਨ ਰਾਵਤ ਹੀ ਆ ਰਹੇ ਹਨ ਪਰ ਪੀਐਮ ਮੋਦੀ ਨੇ ਆਪਣੇ ਆਪ ਪਹੁੰਚ ਕੇ ਸਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ।

Bhagwant Mann ਤੱਕ ਵੀ ਭੇਜੀ ਸੀ ਵੀਡੀਓ ਪਰ … | NRI Punjabi | Latest Video

ਦੱਸ ਦਈਏ ਕਿ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਪੂਰਬੀ ਲੱਦਾਖ ‘ਚ ਚੀਨ-ਭਾਰਤ ਦਰਮਿਆਨ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਗਲਵਾਨ ਘਾਟੀ ‘ਚ ਖੂਨੀ ਝੜਪ ਤੋਂ ਬਾਅਦ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਜਿਸਦੇ ਨਾਲ ਪੂਰੇ ਦੇਸ਼ ‘ਚ ਗੁੱਸੇ ਦਾ ਮਾਹੌਲ ਬਣ ਗਿਆ। ਮੋਦੀ ਸਰਕਾਰ ਨੇ ਇਸ ਝੜਪ ਤੋਂ ਬਾਅਦ ਭਾਰਤੀ ਜਵਾਨਾਂ ਨੂੰ ਫ੍ਰੀ ਹੈਂਡ ਕਰ ਦਿੱਤਾ ਸੀ। ਉਥੇ ਹੀ ਭਾਰਤ ਨੇ ਚੀਨ ਨੂੰ ਝਟਕਾ ਦਿੰਦੇ ਹੋਏ 59 ਚੀਨੀ ਐਪ ‘ਤੇ ਬੈਨ ਲਗਾ ਦਿੱਤਾ ਹੈ ਜਿਸ ‘ਚ ਟਿਕਟਾਕ ਵੀ ਸ਼ਾਮਿਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button