Breaking NewsIndiaNewsSports

Johor Cup Hockey 2018 : ਭਾਰਤੀ ਟੀਮ ਦੀ ਲਗਾਤਾਰ ਤੀਜੀ ਜਿੱਤ

ਜੌਹਰ ਬਾਹਰੂ : ਕਪਤਾਨ ਮਨਦੀਪ ਮੋਰ ਦੇ 42ਵੇਂ ਮਿੰਟ ਵਿਚ ਪੈਨਲਟੀ ਕਾਰਨਰ ‘ਤੇ ਕੀਤੇ ਗਏ ਗੋਲ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਮੰਗਲਵਾਰ ਇਥੇ ਜਾਪਾਨ ਨੂੰ 1-0 ਨਾਲ ਹਰਾ ਕੇ ਅੱਠਵੇਂ ਸੁਲਤਾਨ ਜੌਹਰ ਕੱਪ ਟੂਰਨਾਮੈਂਟ ਵਿਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ।

Read Also ਜਾਪਾਨ ਨੂੰ 8 – 0 ਨਾਲ ਹਰਾ ਕੇ ਸੈਮੀਫਾਈਨਲ ਦੇ ਕਰੀਬ ਪਹੁੰਚੀ ਭਾਰਤੀ ਹਾਕੀ ਟੀਮ

ਭਾਰਤ ਤੇ ਜਾਪਾਨ ਵਿਚਾਲੇ ਇਹ ਮੈਚ ਮੀਂਹ ਤੋਂ ਪ੍ਰਭਾਵਿਤ ਰਿਹਾ। ਪਹਿਲੇ ਕੁਆਰਟਰ ਦੌਰਾਨ ਮੀਂਹ ਕਾਰਨ ਕੁਝ ਦੇਰ ਤਕ ਖੇਡ ਰੋਕਣੀ ਪਈ ਸੀ ਪਰ ਇਸ ਨਾਲ ਮੈਚ ਦਾ ਰੋਮਾਂਚ ਘੱਟ ਨਹੀਂ ਹੋਇਆ, ਜਿਸ ਵਿਚ ਦੋਵਾਂ ਟੀਮਾਂ ਨੇ ਇਕ-ਦੂਜੇ ਨੂੰ ਸਖਤ ਟੱਕਰ ਦਿੱਤੀ। ਭਾਰਤੀ ਜੂਨੀਅਰ ਟੀਮ ਨੇ ਇਸ ਤੋਂ ਪਹਿਲਾਂ ਮਲੇਸ਼ੀਆ ਨੂੰ 2-1 ਨਾਲ ਅਤੇ ਨਿਊਜ਼ੀਲੈਂਡ ਨੂੰ 7-1 ਨਾਲ ਹਰਾਇਆ ਸੀ। ਭਾਰਤ ਦਾ ਅਗਲਾ ਮੁਕਾਬਲਾ 10 ਅਕਤੂਬਰ ਨੂੰ ਮੌਜੂਦਾ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button