Breaking NewsD5 specialNewsSports

Kohli, Ashwin ਨੇ ਖੇਲੀ half century ਦੀ ਪਾਰੀ, India ਦੀ 385 ਦੌੜਾਂ ਦੇ ਨਾਲ ਮੈਚ ‘ਚ ਪਕੜ ਮਜ਼ਬੂਤ

ਚੇਨਈ : ਭਾਰਤੀ ਟੀਮ ਨੇ ਕਪਤਾਨ ਵਿਰਾਟ ਕੋਹਲੀ (56) ਅਤੇ ਰਵੀ ਚੰਦਰਨ ਅਸ਼ਵਿਨ (50) ਦੀ ਪਾਰੀ ਦੀ ਬਦੌਲਤ ਹੀ ਇੰਗਲੈਂਡ ਦੇ ਖ਼ਿਲਾਫ਼ ਇੱਥੇ ਐਮ.ਏ ਚਿਦੰਬਰਮ ਸਟੇਡੀਅਮ ‘ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਸੋਮਵਾਰ ਨੂੰ ਦੂਜੀ ਪਾਰੀ ‘ਚ ਲੰਚ ਤੱਕ 6 ਵਿਕਟ ‘ਤੇ 156 ਦੌੜਾਂ ਬਣਾਈਆਂ ਅਤੇ ਉਸ ਦੀ ਕੁੱਲਲੀਡ ਹੁਣ 385 ਦੌੜਾਂ ਬਣ ਗਈ ਹੈ। ਹੁਣ 385 ਦੌੜਾਂ ਦੀ ਹੋ ਗਈ ਹੈ। ਲੰਚ ਤੱਕ ਕੋਹਲੀ 127 ਗੇਂਦਾਂ ‘ਚ 7 ਚੌਕਿਆਂ ਦੀ ਮਦਦ ਨਾਲ 56 ‘ਤੇ ਅਸ਼ਵਿਨ 65 ਗੇਂਦਾਂ ‘ਚ 7 ਚੌਕਿਆਂ ਦੇ ਸਹਾਰੇ 50 ਰਨ ਬਣਾ ਕੇ ਕਰੀਜ਼ ‘ਤੇ ਮੌਜੂਦ ਹੈ ‘ਤੇ ਦੋਵੇਂ ਬੱਲੇਬਾਜ਼ਾਂ ਦੇ ਵਿੱਚ 7ਵੇਂ ਵਿਕਟ ਦੇ ਲਈ ਹੁਣ ਤੱਕ 84 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।

ਹੁਣੇ-ਹੁਣੇ ਆਈ ਵੱਡੀ ਖ਼ਬਰ!ਮੋਦੀ ਨੂੰ ਵੱਡਾ ਝਟਕਾ,ਖੇਤੀ ਕਾਨੂੰਨਾਂ ‘ਤੇ ਕੇਂਦਰ ਨੇ ਮੰਨੀ ਹਾਰ!

ਇੰਗਲੈਂਡ ਦੇ ਵੱਲੋਂ ਲੇਗ ਸਪੀਨਰ ਜੈਕ ਲੀਚ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 63 ਰਨ ਦੇ ਕੇ 3 ਵਿਕਟਾਂ ‘ਤੇ ਮੋਇੰਨ ਅਲੀ ਨੇ 46 ਰਨ ਦੇ ਕੇ 2 ਵਿਕਟ ਲਏ। ਦੂਜੇ ਦਿਨ ਐਤਵਾਰ ਨੂੰ ਆਸਟ੍ਰੇਲੀਆ ਦੀ ਪਹਿਲੀ ਪਾਰੀ 134 ਦੌੜਾਂ ਨਾਲ ਖ਼ਤਮ ਹੋਈ ਸੀ ਅਤੇ ਭਾਰਤ ਨੂੰ 195 ਦੌੜਾਂ ਦੀ ਲੀਡ ਮਿਲੀ ਸੀ। ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤ ਨੇ 1 ਵਿਕਟ ‘ਤੇ 54 ਰਨ ਬਣਾਏ ਸੀ ‘ਤੇ ਉਸ ਦੀ ਕੁੱਲ ਲੀਡ 249 ਦੌੜਾਂ ਦੀ ਹੋ ਗਈ ਸੀ। ਤੀਜੇ ਦਿਨ ‘ਚ ਭਾਰਤੀ ਟੀਮ ਦੇ ਵੱਲੋਂ ਰੋਹਿਤ ਸ਼ਰਮਾ ਨੇ 25 ਅਤੇ ਚੇਤੇਸ਼ਵਰ ਪੁਜਾਰਾ ਨੇ 7 ਰਨ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਪੁਜਾਰਾ ਹਾਲਾਂਕਿ ਜਲਦੀ ਹੀ ਰਨਆਊਟ ਹੋ ਹਏ ਅਤੇ 23 ਗੇਂਦਾਂ ‘ਚ 1 ਚੌਕੇ ਦੀ ਮਦਦ ਨਾਲ 7 ਰਨਾਂ ਦਾ ਸਕੋਰ ਬਣਾ ਕੇ ਪੈਵੇਲੀਅਨ ਚਲੇ ਗਏ।

ਜੇਲ੍ਹਾਂ ‘ਚ ਬੰਦ ਕਿਸਾਨਾਂ ਬਾਰੇ ਆਗੂਆਂ ਦਾ ਵੱਡਾ ਐਲਾਨ!ਬਣਾਈ ਨਵੀਂ ਰਣਨੀਤੀ! ਕਰਨਗੇ ਵੱਡਾ ਧਮਾਕਾ!

ਪੁਜਾਰਾ ਦੇ ਆਊਟ ਹੋਣ ਦੇ ਤੁਰੰਤ ਬਾਅਦ ਹੀ ਰੋਹਿਤ ਜੈਕ ਲੀਚ ਦੀ ਗੇਂਦ ‘ਤੇ ਸਟੰਪਸ ਆਊਟ ਹੋਏ। ਰੋਹਿਤ ਨੇ ਸਿਰਫ਼ 1 ਹੀ ਰਨ ਬਣਾਇਆ ‘ਤੇ ਉਹ 70 ਗੇਂਦਾਂ ‘ਚ 2 ਚੌਕੇ ‘ਤੇ 1 ਛੱਕੇ ਦੀ ਮਦਦ ਨਾਲ 26 ਰਨ ਬਣਾ ਕੇ ਆਊਟ ਹੋ ਗਏ। ਨਵੇਂ ਬੱਲੇਬਾਜ਼ ਦੇ ਰੂਪ ‘ਚ ਕਰੀਜ਼ ‘ਤੇ ਉਤਰੇ ਰਿਸ਼ਭ ਪੰਤ ਵੀ ਲੰਬੇ ਸਮੇਂ ਤੱਕ ਨਹੀਂ ਟਿਕ ਸਕੇ ‘ਤੇ ਜੈਕ ਲੀਚ ਨੇ ਉਨ੍ਹਾਂ ਨੂੰ ਵੀ ਸਟੰਪਸ ਆਊਟ ਕਰਕੇ ਪੈਵੇਲੀਅਨ ਭੇਜਿਆ। ਪੰਤ ਨੇ 11 ਗੇਂਦਾਂ `ਚ 8 ਰਨ ਦੀ ਪਾਰੀ `ਚ 1 ਚੌਕਾ ਲਾਇਆ। ਕੋਹਲੀ ਨੇ ਇਸ ਤੋਂ ਬਾਅਦ ਰਹਾਣੇ ਦੇ ਨਾਲ ਪਾਰੀ ਨੂੰ ਅੱਗੇ ਵਧਾਇਆ ਪਰ ਰਹਾਣੇ ਲੰਬੇ ਸਮੇਂ ਤੱਕ ਕਪਤਾਨ ਦਾ ਸਾਥ ਨਹੀਂ ਦੇ ਸਕਿਆ ‘ਤੇ ਮੋਇੰਨ ਅਲੀ ਦੀ ਗੇਂਦ ‘ਤੇ ਅੋਲੀ ਪੋਪ ਨੂੰ ਕੈਚ ਦਿੰਦੇ ਹੋਏ ਆਊਟ ਹੋ ਗਏ। ਰਹਾਣੇ ਨੇ 14 ਗੇਂਦਾਂ ‘ਚ 2 ਚੌਕਿਆਂ ਦੇ ਸਹਾਰੇ 10 ਰਨ ਬਣਾਏ। ਕੋਹਲੀ ਹਾਲਾਂਕਿ ਆਪਣੀ ਵਧੀਆ ਬੱਲੇਬਾਜ਼ੀ ਨਾਲ ਪਾਰੀ ਨੂੰ ਸੰਭਾਲਦੇ ਰਹੇ। ਇਸ ‘ਚ ਮੋਇੰਨ ਨੇ ਅਕਸ਼ਰ ਪਟੇਲ ਨੂੰ ਪਗਬਾਧਾ ਆਊਟ ਕਰ ਦੇ ਹੋਏ ਭਾਰਤ ਦਾ 6ਵਾਂ ਵਿਕਟ ਝਟਕਾ ਦਿੱਤਾ। ਅਕਸ਼ਰ 18 ਗੇਂਦਾਂ ‘ਚ 1 ਚੌਕੇ ਦੀ ਮਦਦ ਨਾਲ 7 ਰਨ ਬਣਾ ਕੇ ਆਊਟ ਹੋ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button