Breaking NewsD5 specialNewsSports

Kings XI Punjab ਨੇ ਆਪਣੇ ਨਾਮ ‘ਚ ਕੀਤਾ ਬਦਲਾਅ , ਹੁਣ ਇਸ ਨਾਮ ਨਾਲ ਜਾਣੀ ਜਾਵੇਗੀ ਟੀਮ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦਾ ਸੰਗਠਨ ਅਪ੍ਰੈਲ-ਮਈ ‘ਚ ਕੀਤਾ ਜਾਵੇਗਾ। ਇਸ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਦਿੱਲੀ ਦੀ ਤਰ੍ਹਾਂ ਕਿੰਗਜ਼ ਇਲੈਵਨ ਨੇ ਵੀ ਟੀਮ ਦੇ ਨਾਮ ‘ਚ ਬਦਲਾਅ ਕੀਤਾ ਹੈ। ਕਿੰਗਜ਼ ਇਲੈਵਨ ਪੰਜਾਬ ਨੇ ਆਪਣਾ ਨਾਮ ਬਦਲ ਕੇ ਪੰਜਾਬ ਕਿੰਗਜ਼ ਰੱਖ ਲਿਆ ਹੈ। ਹੁਣ ਇਸ ਟੀਮ ਨੂੰ ਪੰਜਾਬ ਕਿੰਗਜ਼ ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਤੋਂ ਪਹਿਲਾਂ ਦਿੱਲੀ ਕੈਪੀਟਲ ਨੇ ਵੀ ਆਪਣੇ ਨਾਮ ‘ਚ ਬਦਲਾਅ ਕੀਤਾ ਸੀ। ਕਿੰਗਜ਼ ਇਲੈਵਨ ਪੰਜਾਬ ਆਈਪੀਐਲ ਦੀ ਉਨ੍ਹਾਂ 8 ਟੀਮਾਂ ‘ਚੋਂ ਹੈ ਜੋ ਪਿਛਲੇ ਸੈਸ਼ਨ ਵਿੱਚ ਯੂਏਈ ਵਿੱਚ ਖੇਡੇ ਸਨ। ਬੀਸੀਸੀਆਈ ਦੇ ਇੱਕ ਸੂਤਰ ਨੇ ਦੱਸਿਆ ਕਿ, “ਟੀਮ ਲੰਬੇ ਸਮੇਂ ਤੋਂ ਨਾਮ ਬਦਲਣ ਦੀ ਸੋਚ ਰਹੀ ਸੀ ‘ਤੇ ਲੱਗਿਆ ਕਿ ਇਸ ਆਈਪੀਐਲ ਤੋਂ ਪਹਿਲਾਂ ਇਹ ਕਰਨਾ ਸਹੀ ਹੋਵੇਗਾ। ਇਹ ਅਚਾਨਕ ਲਿਆ ਗਿਆ ਫੈਸਲਾ ਨਹੀਂ ਹੈ।”

ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਹੱਕ ‘ਚ ਆਇਆ ਖਹਿਰਾ!ਜਥੇਬੰਦੀਆਂ ਨੂੰ ਪਾਤੀ ਬਿਪਤਾ,ਕੀਤੇ ਵੱਡੇ ਖੁਲਾਸੇ

ਮੋਹਿਤ ਬਰਮਨ, ਨੇਸ ਵਾਡੀਆ, ਪ੍ਰੀਤੀ ਜ਼ਿੰਟਾ ਅਤੇ ਕਰਨ ਪਾਲ ਦੀ ਟੀਮ ਇਕ ਵਾਰ ਵੀ ਆਈਪੀਐਲ ਨਹੀਂ ਜਿੱਤ ਸਕੀ। ਟੀਮ ਇੱਕ ਵਾਰ ਫਿਰ ਉਪ ਜੇਤੂ ਰਹੀ ‘ਤੇ ਇੱਕ ਵਾਰ ਤੀਜੇ ਸਥਾਨ ‘ਤੇ ਰਹੀ। 18 ਫਰਵਰੀ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੇ ਲਈ ਨਿਲਾਮੀ ਦੀ ਪ੍ਰਕਿਰਿਆ ਦਾ ਸੰਗਠਨ ਹੋਵੇਗਾ। ਪਿਛਲੇ ਸੀਜ਼ਨ ਤੋਂ ਬਾਅਦ ਪੰਜਾਬ ਦੀ ਟੀਮ ਨੇ ਮੈਕਸਵੈੱਲ ਸਮੇਤ ਕਈ ਵੱਡੇ ਖਿਡਾਰੀਆਂ ਨੂੰ ਰਿਲੀਜ਼ ਕੀਤਾ। ਕਿੰਗਜ਼ ਇਲੇਵਨ ਪੰਜਾਬ ਦੇ ਕੋਲ ਖਿਡਾਰੀਆਂ ‘ਤੇ ਦਾਵ ਲਗਾਉਣ ਦੇ ਲਈ 50 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਹੈ। ਪੰਜਾਬ ਦੀ ਟੀਮ ਨੇ ਹਾਲਾਂਕਿ ਇਸ ਸੀਜ਼ਨ ‘ਚ ਟੋਪ ਲੀਡਰਸ਼ਿੱਪ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਨਵੇਂ ਸੀਜ਼ਨ ਦੇ ਲਈ ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਹੀ ਰਹਿਣਗੇ। ਇਸ ਦੇ ਇਲਾਵਾ ਕੇਐਲ ਰਾਹੁਲ ਦੀ ਕਪਤਾਨੀ ‘ਚ ਹੀ ਟੀਮ ਨਵੇਂ ਸੀਜ਼ਨ ‘ਚ ਮੈਦਾਨ ‘ਤੇ ਉਤਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button