Breaking NewsD5 specialIndiaNewsPunjabTop News

ਨਿੱਜੀਕਰਨ ਦੇ ਵਿਰੋਧ ‘ਚ 2 ਦਿਨ ਦੀ ਹੜਤਾਲ, ਲਗਾਤਾਰ 4 ਦਿਨ ਤੱਕ ਬੰਦ ਰਹਿ ਸਕਦੇ ਹਨ ਬੈਂਕ 

ਨਵੀਂ ਦਿੱਲੀ : ਨਿੱਜੀਕਰਨ ਦੇ ਵਿਰੋਧ ‘ਚ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਨੇ ਦੋ ਦਿਨਾਂ ਦੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਸਦੀ ਵਜ੍ਹਾ ਨਾਲ ਮਾਰਚ ‘ਚ ਬੈਂਕ ਲਗਾਤਾਰ ਚਾਰ ਦਿਨ ਤੱਕ ਬੰਦ ਰਹਿ ਸਕਦੇ ਹਨ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ‘ਚ ਦੋ ਹੋਰ ਸਰਕਾਰੀ ਬੈਂਕਾਂ  ਦੇ ਨਿੱਜੀਕਰਨ ਦਾ ਐਲਾਨ ਕੀਤਾ ਹੈ। ਇਸਦੇ ਵਿਰੋਧ ‘ਚ ਸਰਕਾਰੀ ਬੈਂਕਾਂ  (PSBs)  ਦੇ ਕਰਮਚਾਰੀਆਂ  ਦੇ ਸੰਗਠਨਾਂ ਨੇ 15 ਅਤੇ 16 ਮਾਰਚ ਨੂੰ ਦੋ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ।

RSS ਦੀ ਕਿਸਾਨਾਂ ਨੂੰ ਪੂਰੀ ਸਪੋਟ!ਖਤਰੇ ’ਚ ਆਈ ਮੋਦੀ ਦੀ ਕੁਰਸੀ?

ਇਸ ਤੋਂ ਪਹਿਲਾਂ 13 ਮਾਰਚ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਅਤੇ 14 ਮਾਰਚ ਨੂੰ ਐਤਵਾਰ ਹੋਣ ਦੀ ਵਜ੍ਹਾ ਨਾਲ ਬੈਂਕ ਉਂਜ ਹੀ ਬੰਦ ਰਹਿਣਗੇ। ਨੌਂ ਬੈਂਕ ਯੂਨੀਅਨ  ਦੇ ਕੇਂਦਰੀ ਸੰਗਠਨ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਨੇ ਇਸ ਹੜਤਾਲ ਦਾ ਐਲਾਨ ਕੀਤਾ ਹੈ।  ਨਿੱਜੀਕਰਨ ਨੂੰ ਲੈ ਕੇ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ‘ਚ ਡਰ ਬਣ ਗਿਆ ਹੈ। ਇਸਦੀ ਵਜ੍ਹਾ ਇਹ ਹੈ ਕਿ ਇਸ ਨਿਜੀਕਰਨ ਦਾ ਸ਼ਿਕਾਰ ਵੱਡੇ ਤੋਂ ਲੈ ਕੇ ਛੋਟੇ ਤੱਕ ਕੋਈ ਵੀ ਬੈਂਕ ਹੋ ਸਕਦਾ ਹੈ।

🔴LIVE| ਕਿਸਾਨਾਂ ਨੂੰ ਜੇਲ੍ਹਾਂ ‘ਚੋਂ ਰਿਹਾਅ ਕਰਨ ਲੱਗੀ ਸਰਕਾਰ! ਦੀਪ ਸਿੱਧੂ ਦੇ ਵੱਡੇ ਖੁਲਾਸੇ!

ਬੈਂਕਾਂ  ਦੇ ਨਿੱਜੀਕਰਣ ਦੇ ਐਲਾਨ  ਤੋਂ ਬਾਅਦ ਹੁਣ ਬੈਂਕ ਯੂਨੀਅਨਸ ਦੀ ਨਾਰਾਜ਼ਗੀ ਸਾਹਮਣੇ ਆ ਰਹੀ ਹੈ। ਬੈਂਕ ਯੂਨੀਅਨਸ ਨੇ ਸਰਕਾਰੀ ਬੈਂਕਾਂ ਦੇ ਨਿੱਜੀਕਰਨ  ਦੇ ਖਿਲਾਫ ਹੜਤਾਲ ਦਾ ਐਲਾਨ ਕੀਤਾ ਹੈ। ਬੈਂਕ ਯੂਨੀਅਨ ਨੇ ਮਾਰਚ ‘ਚ ਦੋ ਦਿਨਾਂ ਬੰਦ ਦਾ ਐਲਾਨ  ਕੀਤਾ ਹੈ। ਬੈਂਕਾਂ ਦੀ ਇਸ ਦੋ ਦਿਨਾਂ ਦੀ ਹੜਤਾਲ ਦੇ ਨਾਲ ਲਗਾਤਾਰ 4 ਦਿਨਾਂ ਤੱਕ ਬੈਂਕ ਬੰਦ ਰਹਿਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button