Breaking NewsD5 specialNewsPunjab

Khanna ‘ਚ ਹੋਇਆ ਅਜਿਹਾ ਐਕਸੀਡੈਂਟ ਗੱਡੀ ਨੂੰ ਪਹਿਚਾਨਣਾਂ ਵੀ ਹੋਇਆ ਮੁਸ਼ਕਿਲ (ਵੀਡੀਓ)

ਖੰਨਾ : ਦਰਦਨਾਕ ਹਾਦਸੇ ਦੀਆਂ ਇਹ ਤਸਵੀਰਾਂ ਦੋਰਾਹਾ ਨੇੜੇ ਪਿੰਡ ਰਾਮਪੁਰ ਦੀਆਂ ਨੇ, ਜਿਥੇ ਮਿਲੀ ਜਾਣਕਾਰੀ ਮੁਤਾਬਕ ਨੀਲੋਂ ਪੁਲ ਤੋਂ ਦੋਰਾਹਾ ਵੱਲ ਜਾਂਦਿਆਂ ਚਾਰ ਦੋਸਤਾਂ ਦੀ ਏਸੈਂਟ ਕਾਰ ਪੁਲੀ ਨਾਲ ਟਕਰਾਅ ਗਈ। ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਦੇ ਦੋ ਟੁਕੜੇ ਹੋ ਗਏ, ਜਿਸ ‘ਚ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਚਾਰੇ ਨੌਜਵਾਨਾਂ ਦੀ ਉਮਰ ਲਗਭਗ 21 ਤੋ 23 ਸਾਲ ਹੈ ਜੋ ਕਿ ਕਟਾਣੀ ਕਾਲਜ ਦੇ ਵਿਦਿਆਰਥੀ ਸਨ।

Read Also ਪਰਾਲੀ ਦੇ ਧੂੰਏ ਕਾਰਨ ਵੱਡਾ ਐਕਸੀਡੈਂਟ, ਵੇਖੋ ਐਕਸੀਡੈਂਟ ਦੀਆਂ LIVE ਤਸਵੀਰਾਂ

ਇਨ੍ਹਾਂ ਵਿੱਚੋਂ 2 ਨੌਜਵਾਨ ਮਾਛੀਵਾੜਾ ਨੇੜਲੇ ਪਿੰਡ ਭਮਾ ਦੇ ਵਸਨੀਕ ਸਨ ਅਤੇ ਇੱਕ ਨੌਜਵਾਨ ਸਮਰਾਲਾ ਨੇੜਲੇ ਪਿੰਡ ਮਾਦਪੁਰ ਦਾ ਰਹਿਣ ਵਾਲਾ ਸੀ। ਜਦਕਿ ਚੌਥੇ ਨੌਜਵਾਨ ਬਾਰੇ ਕੋਈ ਜਾਣਕਾਰੀ ਨਾ ਮਿਲ ਸਕੀ, ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਨੇੜੇ ਕਾਰ ਦੀ ਤੇਲ ਟੈਂਕਰ ਨਾਲ ਟੱਕਰ ਹੋਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button