Breaking NewsNewsSports

ਬਿਸ਼ਨ ਸਿੰਘ ਬੇਦੀ ਨੂੰ ਪਿੱਛੇ ਛੱਡ ਸਕਦੈ ਇਸ਼ਾਂਤ ਸ਼ਰਮਾ

Ishant sharma can leave behind bishan singh bedi ਮੈਲਬੋਰਨ : ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਸਟਰੇਲੀਆ ਖਿਲਾਫ ਮੈਲਬੋਰਨ ‘ਚ ਹੋਣ ਵਾਲੇ ਤੀਜੇ ਕ੍ਰਿਕਟ ਟੈਸਟ ‘ਚ ਸਾਬਕਾ ਭਾਰਤੀ ਕਪਤਾਨ ਅਤੇ ਲੈਫਟ ਆਰਮ ਸਪਿਨਰ ਬਿਸ਼ਨ ਸਿੰਘ ਬੇਦੀ ਨੂੰ ਪਿੱਛੇ ਛੱਡ ਸਕਦਾ ਹੈ। 30 ਸਾਲਾ ਇਸ਼ਾਂਤ ਨੇ ਆਸਟਰੇਲੀਆ ਖਿਲਾਫ 2 ਮੈਚਾਂ ‘ਚ ਕੁਲ 8 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਬੇਦੀ ਤੋਂ ਅੱਗੇ ਨਿਕਲਣ ਲਈ ਉਸ ਨੂੰ ਸਿਰਫ 3 ਵਿਕਟਾਂ ਦੀ ਜ਼ਰੂਰਤ ਹੈ। ਇਸ਼ਾਂਤ ਦੇ ਖਾਤੇ ‘ਚ 89 ਟੈਸਟਾਂ ‘ਚ 264 ਵਿਕਟਾਂ ਹਨ।

Read Also ਜਦੋਂ ਕੋਹਲੀ ਨੇ ਹਵਾ ‘ਚ ਉੱਡ ਕੇ ਕੀਤਾ ਕੈਚ, ਵੀਡੀਓ ਵਾਇਰਲ

ਜਦਕਿ 1966 ਤੋਂ 1979 ਤੱਕ ਭਾਰਤ ਲਈ ਖੇਡਣ ਵਾਲੇ ਬੇਦੀ ਨੇ 67 ਮੈਚਾਂ ‘ਚ 266 ਵਿਕਟਾਂ ਹਾਸਲ ਕੀਤੀਆਂ ਸਨ। ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ‘ਚ ਇਸ਼ਾਂਤ ਅਤੇ ਬੇਦੀ ਤੋਂ ਅੱਗੇ ਜ਼ਹੀਰ ਖਾਨ (311), ਰਵੀਚੰਦਰਨ ਅਸ਼ਵਿਨ (342), ਹਰਭਜਨ ਸਿੰਘ (417), ਕਪਿਲ ਦੇਵ (434) ਤੇ ਅਨਿਲ ਕੁੰਬਲੇ (619) ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button