Breaking NewsD5 specialNewsSportsTop News

IPL 2021: Punjab Kings ਨੇ Mumbai ਨੂੰ 9 ਵਿਕਟਾਂ ਨਾਲ ਹਰਾਇਆ

ਚੇਂਨਈ : ਕਪਤਾਨ ਲੋਕੇਸ਼ ਰਾਹੁਲ ਤੇ ਕ੍ਰਿਸ ਗੇਲ ਦੀ ਦੂਜੇ ਵਿਕਟ ਦੇ ਲਈ 79 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ ‘ਚ ਸ਼ੁੱਕਰਵਾਰ ਨੂੰ ਇੱਥੇ ਪੰਜਾ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਸੈਸ਼ਨ ਦੀ ਦੂਜੀ ਜਿੱਤ ਦਰਜ ਕੀਤੀ। ਕਪਤਾਨ ਰੋਹਿਤ ਸ਼ਰਮਾ ਦੀਆਂ 63 ਦੌੜਾਂ ਦੀ ਪਾਰੀ ਤੋਂ ਬਾਅਦ ਵੀ ਮੁੰਬਈ ਇੰਡੀਅਨਜ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ‘ਤੇ 131 ਦੌੜਾਂ ਦੌੜਾਂ ਬਣਾ ਸਕੀ। ਪੰਜਾਬ ਨੇ 17.4 ਓਵਰ ‘ਚ ਇਕ ਵਿਕਟ ‘ਤੇ 132 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

BREAKING-ਹੁਣੇ-ਹੁਣੇ ਆਈ ਵੱਡੀ ਖਬਰ,ਕੁੰਵਰ ਵਿਜੈ ਪ੍ਰਤਾਪ ਨੂੰ ਮਿਲੀ ਵੱਡੀ ਤਾਕਤ

ਲੋਕੇਸ਼ ਰਾਹੁਲ ਨੇ 52 ਗੇਂਦਾਂ ਦੀ ਸ਼ਾਨਦਾਰ ਪਾਰੀ ‘ਚ ਤਿੰਨ ਛੱਕਿਆਂ ਤੇ ਤਿੰਨ ਹੀ ਛੱਕੇ ਲਗਾਏ, ਜਦਕਿ ਗੇਲ ਨੇ 35 ਗੇਂਦਾਂ ਦੀ ਪਾਰੀ ‘ਚ ਪੰਜ ਚੌਕੇ 2 ਛੱਕੇ ਲਗਾਏ। ਪੰਜਾਬ ਦੇ ਲਈ ਮਯੰਕ ਅਗਰਵਾਲ ਨੇ ਵੀ 25 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਲੋਕੇਸ਼ ਰਾਹੁਲ ਦੇ ਨਾਲ ਪਹਿਲੇ ਵਿਕਟ ਦੇ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਰੋਹਿਤ ਨੇ 52 ਗੇਂਦਾਂ ਦੀ ਆਪਣੀ ਪਾਰੀ ‘ਚ ਪੰਜ ਚੌਕੇ ਤੇ 2 ਛੱਕੇ ਲਗਾਏ। ਉਨ੍ਹਾਂ ਨੇ ਸੂਰਯ ਕੁਮਾਰ ਯਾਦਵ ਦੇ ਨਾਲ ਤੀਜੇ ਵਿਕਟ ਦੇ ਲਈ 79 ਦੌੜਾਂ ਦੀ ਸਾਂਝੇਦਾਰੀ ਕੀਤੀ। ਸੂਰਯ ਕੁਮਾਰ ਯਾਦਵ ਨੇ 27 ਗੇਂਦਾਂ ‘ਚ 33 ਦੌੜਾਂ ਬਣਾਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button